ਮੰਡੀ ਘੁਬਾਇਆ/ਜਲਾਲਾਬਾਦ (ਕੁਲਵੰਤ, ਬੰਟੀ, ਬਜਾਜ, ਜਤਿੰਦਰ) - ਪਿੰਡ ਚੱਕ ਬਜੀਦਾ ਟਾਹਲੀਵਾਲਾ) ’ਚ ਕਰਜ਼ੇ ਦੀ ਪ੍ਰੇਸ਼ਾਨੀ ਕਾਰਨ ਵਧ ਦਾਰੂ ਪੀਣ ਨਾਲ ਇਕ ਕਿਸਾਨ ਬਗੀਚਾ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਅਾਂ ਹਰਨਾਮ ਕੌਰ ਪਤਨੀ ਬਗੀਚਾ ਸਿੰਘ ਪੁੱਤਰ ਨਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਕਿਲਾ ਜ਼ਮੀਨ ਹੈ, ਜਿਸ ’ਚੋਂ 4 ਕਨਾਲ ਗਹਿਣੇ ਧਰੇ ਹੋਏ ਹਨ ਅਤੇ ਉਨ੍ਹਾਂ ’ਤੇ ਕਰੀਬ 7 ਲੱਖ ਰੁਪਏ ਕਰਜ਼ਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਬੈਂਕ ਅਧਿਕਾਰੀ ਉਨ੍ਹਾਂ ਦੇ ਘਰ ਆਏ ਤੇ ਕਰਜ਼ਾ ਵਾਪਸ ਕਰਨ ਲਈ ਜ਼ੋਰ ਪਾਉਣ ਲੱਗੇ ਤਾਂ ਉਸ ਤੋਂ ਬਾਅਦ ਉਸ ਦਾ ਪਤੀ ਕਰਜ਼ੇ ਤੋਂ ਲਗਾਤਾਰ ਪ੍ਰੇਸ਼ਾਨ ਰਹਿਣ ਲੱਗ ਪਿਆ ਤੇ ਟੈਨਸ਼ਨ ਹੋਣ ਤੇ ਦਿਨ-ਰਾਤ ਦਾਰੂ ਪੀਣ ਲੱਗ ਪਿਆ। ਉਸ ਨੇ ਦੱਸਿਆ ਕਿ ਉਸ ਦੇ 7 ਬੱਚੇ (2 ਲਡ਼ਕੇ ਤੇ 5 ਲਡ਼ਕੀਆਂ) ਹਨ ਤੇ ਜਿਨ੍ਹਾਂ ’ਚੋਂ ਕਰਜ਼ਾ ਚੁੱਕ ਕੇ 2 ਲਡ਼ਕੀਆਂ ਦਾ ਵਿਆਹ ਕਰ ਦਿੱਤਾ ਗਿਆ ਤੇ ਬਾਕੀ ਅਜੇ ਅਣਵਿਆਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਉੱਠੇ ਤਾਂ ਉਸ ਦੇ ਪਤੀ ਦੀ ਹਾਲਤ ਬਹੁਤ ਖਰਾਬ ਹੋ ਗਈ ਤੇ ਉਹ ਉਸ ਨੂੰ ਫਾਜ਼ਿਲਕਾ ਹਸਪਤਾਲ ਲਿਜਾ ਰਹੇ ਸਨ ਤਾਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਮੌਕੇ ’ਤੇ ਹੀ ਚੌਕੀ ਘੁਬਾਇਆ ਦੀ ਪੁਲਸ ਪਾਰਟੀ ਪਹੁੰਚ ਗਈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਗੁੱਸੇ ’ਚ ਭਰੇ ਵਿਦਿਆਰਥੀਆਂ ਨੇ ਮੈਨੇਜਮੈਂਟ ਸਣੇ ਖੁਦ ਨੂੰ ਬਣਾਇਆ ਬੰਦੀ
NEXT STORY