ਸ਼ੇਰਪੁਰ (ਸਿੰਗਲਾ)- ਸਥਾਨਕ ਕਸਬੇ ਦੇ ਇਕ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਕਿਸਾਨ ਦੇ ਭਰਾ ਸੌਦਾਗਰ ਸਿੰਘ ਵਾਸੀ ਨੇੜੇ ਸੰਤ ਲੌਂਗੋਵਾਲ ਸਕੂਲ ਰੋਡ, ਸ਼ੇਰਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੰਟ ਸਿੰਘ ਪੁੱਤਰ ਮੇਹਰ ਸਿੰਘ ਉਮਰ ਕਰੀਬ 60 ਸਾਲ ਸਵੇਰੇ ਤਕਰੀਬਨ 7 ਵਜੇ ਘਰੋਂ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ। ਪਾਣੀ ਵਾਲੀ ਮੋਟਰ ਨੇੜੇ ਲੱਗੇ ਟਰਾਂਸਫਾਰਮਰ ਵਿਚ ਕਰੰਟ ਆਉਂਣ ਕਰਕੇ ਉਸ ਦਾ ਖੱਬਾ ਹੱਥ ਟਰਾਂਸਫਾਰਮ ਨੂੰ ਲੱਗੀ ਅਰਥ ਵਾਲੀ ਤਾਰ ਨਾਲ ਲੱਗ ਗਿਆ ਤੇ ਉਹ ਕਰੰਟ ਦੀ ਲਪੇਟ ਵਿਚ ਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਸੌਦਾਗਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਘਰਵਾਲੀ ਗੋਹਾ ਕੂੜਾ ਸੁੱਟ ਰਹੀ ਸੀ ਤਾਂ ਉਸ ਨੇ ਵੇਖਦਿਆਂ ਹੀ ਰੌਲਾ ਪਾਂ ਦਿੱਤਾ ਅਤੇ ਲੱਕੜ ਨਾਲ ਹੱਥ ਨੂੰ ਹਟਾਇਅ ਗਿਆ। ਤੁਰੰਤ ਹੀ ਆਂਢ- ਗੁਆਂਢ ਇਕੱਠਾ ਹੋ ਗਿਆ ਅਤੇ ਗੁਰਜੰਟ ਸਿੰਘ ਨੂੰ ਗੱਡੀ ਰਾਹੀਂ ਸਿਵਲ ਹਸਪਤਾਲ ਧੂਰੀ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁਰਜੰਟ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਪਰਿਵਾਰਿਕ ਮੈਂਬਰ ਦੇ ਬਿਆਨ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੁਰਜੰਟ ਸਿੰਘ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਦੁੱਧ ਉਤਪਾਦਕਾਂ ਦਾ ਅਨੋਖਾ ਪ੍ਰਦਰਸ਼ਨ, ਵੇਖਣ ਵਾਲੇ ਵੀ ਰਹਿ ਗਏ ਹੈਰਾਨ
NEXT STORY