ਰਾਏਕੋਟ (ਭੱਲਾ) : ਬੀਤੀ ਰਾਤ ਕਰੀਬੀ ਪਿੰਡ ਬਸਰਾਵਾਂ ਵਿਖੇ ਇਕ ਕਿਸਾਨ ਅਤੇ ਉਸਦੇ ਸੀਰੀ ਪ੍ਰਵਾਸੀ ਮਜ਼ਦੂਰ ਵੱਲੋਂ ਇਕ ਕਿਸਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੰਵਲਜੀਤ ਸਿੰਘ ਉਰਫ ਬਿੱਲੂ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਸਰਾਵਾਂ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਆਪਣੇ ਖੇਤਾਂ ਨੇੜੇ ਸਥਿਤ ਇਕ ਮੋਟਰ 'ਤੇ ਗਿਆ ਸੀ। ਜਿੱਥੇ ਉਸ ਨੂੰ ਹਰਜੀਤ ਸਿੰਘ ਸੇਖੋਂ ਵੱਲੋਂ ਆਪਣੇ ਸੀਰੀ ਵਿਕਾਸ ਯਾਦਵ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੂੰ ਲਿਖਵਾਏ ਆਪਣੇ ਬਿਆਨਾਂ ਵਿਚ ਮ੍ਰਿਤਕ ਦੇ ਲੜਕੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਸੇਖੋਂ ਸਾਡੀ ਜ਼ਮੀਨ ਖਰੀਦਣਾ ਚਾਹੁੰਦਾ ਸੀ ਪਰ ਮੇਰੇ ਪਿਤਾ ਨੇ ਇਹ ਜ਼ਮੀਨ ਕਿਸੇ ਹੋਰ ਨੂੰ ਵੇਚ ਦਿੱਤੀ ਸੀ ਜਿਸ ਕਰਕੇ ਉਹ ਸਾਡੇ ਨਾਲ ਰੰਜਿਸ਼ ਰੱਖਦਾ ਸੀ।
ਇਹ ਵੀ ਪੜ੍ਹੋ : ਮਾਤਾ ਦੀ ਚੌਂਕੀ 'ਤੇ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਨਿੱਕੀ ਜਿਹੀ ਗੱਲ ਨੇ ਉਜਾੜ ਦਿੱਤਾ ਘਰ
ਘਟਨਾ ਤੋਂ ਬਾਅਦ ਦੋਵੇਂ ਕਥਿਤ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਥਾਣਾ ਸਦਰ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਰਾਏਕੋਟ ਥਾਣਾ ਸਦਰ ਪੁਲਸ ਵੱਲੋਂ ਮ੍ਰਿਤਕ ਕੰਵਲਜੀਤ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਦੇ ਬਿਆਨਾਂ 'ਤੇ ਧਾਰਾ 103 (1), 3 (5) ਤਹਿਤ ਹਰਜੀਤ ਸਿੰਘ ਸੇਖੋਂ ਪੁੱਤਰ ਸੁਰਜੀਤ ਸਿੰਘ ਵਾਸੀ ਫੱਲੇਵਾਲ ਅਤੇ ਵਿਕਾਸ ਲਾਲ ਯਾਦਵ ਪੁੱਤਰ ਜੀਨਸ ਲਾਲ ਵਾਸੀ ਮੁਜ਼ੱਫਰਨਗਰ (ਬਿਹਾਰ) 'ਤੇ ਮੁਕੱਦਮਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ੌਫਨਾਕ ਵਾਰਦਾਤ, ਪਹਿਲਾਂ ਨੌਜਵਾਨ ਦਾ ਕੀਤਾ ਕਤਲ, ਫਿਰ ਮੂੰਹ 'ਤੇ ਪਾਇਆ ਤੇਜ਼ਾਬ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory
NEXT STORY