ਸੋਨੀਪਤ(ਦੀਕਸ਼ਿਤ): ਸੰਯੁਕਤ ਕਿਸਾਨ ਮੋਰਚਾ ਤੇ ਸਰਕਾਰ ਵਿਚਾਲੇ ਗੱਲ ਬਣਦੀ ਦਿਸ ਰਹੀ ਹੈ। ਮੰਗਲਵਾਰ ਨੂੰ ਮੋਰਚਾ ਦੀ ਅਹਿਮ ਬੈਠਕ ਸ਼ੁਰੂ ਹੋਣ ਤੋਂ ਐਨ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਤੋਂ 6 ਸੂਤਰੀ ਤਜਵੀਜ਼ ਲੈ ਕੇ ਕੁਝ ਨੁਮਾਇੰਦਿਆਂ ਨੇ ਕੁੰਡਲੀ ’ਚ ਮੋਰਚਾ ਕਮੇਟੀ ਦੇ ਸਾਰੇ 5 ਮੈਂਬਰਾਂ ਨਾਲ ਗੁਪਤ ਬੈਠਕ ਕੀਤੀ। ਬੈਠਕ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਸਾਰੀਆਂ ਤਜਵੀਜ਼ਾਂ ਮੋਰਚਾ ਦੀ ਬੈਠਕ ’ਚ ਰੱਖੀਆਂ। ਇਨ੍ਹਾਂ ’ਚੋਂ 3 ਬਿੰਦੂਆਂ ’ਤੇ ਕਿਸਾਨ ਆਗੂਆਂ ਨੇ ਸਵਾਲ ਖੜ੍ਹੇ ਕਰਦੇ ਹੋਏ ਸਰਕਾਰ ਤੋਂ ਬੁੱਧਵਾਰ ਤੱਕ ਸਪਸ਼ਟੀਕਰਨ ਮੰਗਿਆ ਹੈ। ਮੋਰਚਾ ਨੇ ਤੈਅ ਕੀਤਾ ਕਿ ਬੁੱਧਵਾਰ ਨੂੰ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾਵੇਗਾ ਅਤੇ ਦੁਪਹਿਰ 2 ਵਜੇ ਫਿਰ ਤੋਂ ਮੋਰਚਾ ਦੀ ਬੈਠਕ ਕਰ ਕੇ ਅਗਲਾ ਫ਼ੈਸਲਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਕਿਸਾਨ ਮੋਰਚੇ ਦਾ ਦਾਅਵਾ, 6 ਕਰੋੜ ਤੋਂ ਵਧੇਰੇ ਦਾ ਮਿਲਿਆ ਫੰਡ, ਪੜ੍ਹੋ ਖ਼ਰਚਿਆਂ ਦਾ ਹਿਸਾਬ-ਕਿਤਾਬ
ਬੀਤੇ ਦਿਨ ਕਿਸਾਨ ਮੋਰਚਾ ਸਿੰਘੂ ਬਾਰਡਰ ’ਤੇ ਬੈਠਕ ਸ਼ੁਰੂ ਕਰ ਚੁੱਕਾ ਸੀ ਕਿ ਅਚਾਨਕ ਕਮੇਟੀ ਦੇ ਮੈਂਬਰਾਂ ਕੋਲ ਗੱਲਬਾਤ ਦਾ ਮਤਾ ਆਇਆ। ਕਮੇਟੀ ਦੇ ਮੈਂਬਰਾਂ ਨੇ ਸਰਕਾਰੀ ਨੁਮਾਇੰਦਿਆਂ ਨਾਲ ਗੁਪਤ ਬੈਠਕ ਕੀਤੀ ਅਤੇ ਲਗਭਗ ਇਕ ਘੰਟੇ ਦੀ ਬੈਠਕ ਤੋਂ ਬਾਅਦ ਉਹ ਵਾਪਸ ਮੋਰਚਾ ਦੀ ਬੈਠਕ ’ਚ ਆ ਪਹੁੰਚੇ। ਇਥੇ ਮੋਰਚਾ ਦੇ ਨੇਤਾਵਾਂ ਦੇ ਸਾਹਮਣੇ ਸਾਰੇ ਮਤੇ ਰੱਖੇ ਗਏ, ਜਿਸ ’ਤੇ ਕਿਸਾਨ ਨੇਤਾਵਾਂ ਨੇ ਐੱਮ. ਐੱਸ. ਪੀ., ਮੁਕੱਦਮੇ ਵਾਪਸੀ ਅਤੇ ਮੁਆਵਜ਼ੇ ’ਤੇ ਸਰਕਾਰ ਦੀਆਂ ਸ਼ਰਤਾਂ ਦਾ ਵਿਰੋਧ ਕੀਤਾ ਅਤੇ ਹੋਰ ਸਾਰੇ ਮੁੱਦਿਆਂ ’ਤੇ ਕਿਸਾਨਾਂ ਨੇ ਸਹਿਮਤੀ ਜਤਾਈ।ਕਮੇਟੀ ਮੈਂਬਰਾਂ ਬਲਬੀਰ ਸਿੰਘ ਰਾਜੇਵਾਲ, ਸ਼ਿਵਕੁਮਾਰ ਕੱਕਾ, ਗੁਰਨਾਮ ਚਢੂਨੀ, ਯੁੱਧਵੀਰ ਸਿੰਘ ਅਤੇ ਅਸ਼ੋਕ ਧਵਲੇ ਨੇ ਕਿਹਾ ਕਿ ਜਿਨ੍ਹਾਂ 3 ਮੁੱਦਿਆਂ ’ਤੇ ਘੁੰਢੀ ਫਸੀ ਹੈ, ਉਨ੍ਹਾਂ ’ਤੇ ਸਹਿਮਤੀ ਤੋਂ ਬਾਅਦ ਹੀ ਕਿਸਾਨ ਅੰਦੋਲਨ ਵਾਪਸ ਲੈਣ ਬਾਰੇ ਵਿਚਾਰ ਕਰਨਗੇ। ਸਰਕਾਰ ਨੇ ਚੰਗੀ ਪਹਿਲ ਕੀਤੀ ਹੈ।
ਇਸ ਦੌਰਾਨ ਕਿਸਾਨ ਨੇਤਾ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਕਿਸਾਨ ਸੰਗਠਨ ਅੰਦੋਲਨ ਦੇ ਭਵਿੱਖ ਨੂੰ ਲੈ ਕੇ ਆਮ ਸਹਿਮਤੀ ’ਤੇ ਪਹੁੰਚ ਗਏ ਹਨ ਕਿਉਂਕਿ ਉਨ੍ਹਾਂ ਦੀਆਂ ਲਗਭਗ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ ਪਰ ਫੈਸਲੇ ਦਾ ਰਸਮੀ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਇਕ ਹੋਰ ਕਿਸਾਨ ਨੇਤਾ ਅਤੇ ਐੱਸ. ਕੇ. ਐੱਮ. ਦੇ ਮੈਂਬਰ ਨੇ ਕਿਹਾ ਕਿ ਬੁੱਧਵਾਰ ਨੂੰ ਅੰਦੋਲਨ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਿਸਾਨਾਂ ਦੀਆਂ ਮੰਗਾਂ ’ਤੇ ਸਰਕਾਰ ਵੱਲੋਂ ਕੁਝ ਹਾਂ-ਪੱਖੀ ਪ੍ਰਤੀਕਿਰਿਆਵਾਂ ਮਿਲੀਆਂ ਹਨ।
ਇਹ ਵੀ ਪੜ੍ਹੋ:ਪ੍ਰਕਾਸ਼ ਸਿੰਘ ਬਾਦਲ ਦੇ ਇਸ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ
ਲਖੀਮਪੁਰ ਖੀਰੀ ਮਾਮਲੇ ’ਚ ਕਿਸਾਨਾਂ ਨੇ ਚੁੱਪ ਧਾਰੀ
ਪ੍ਰਧਾਨ ਮੰਤਰੀ ਨੂੰ ਲਿਖੀ ਗਈ ਚਿੱਠੀ ’ਚ ਕਿਸਾਨ ਮੋਰਚਾ ਨੇ ਲਖੀਮਪੁਰ ਖੀਰੀ ਮਾਮਲੇ ’ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਕੇਂਦਰੀ ਰਾਜਮੰਤਰੀ ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਦੀ ਮੰਗ ਰੱਖੀ ਸੀ ਪਰ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਕਮੇਟੀ ਦੇ ਮੈਂਬਰਾਂ ਨੇ ਇਸ ਮੁੱਦੇ ’ਤੇ ਚੁੱਪੀ ਧਾਰ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ, ਜਿਸ ’ਚ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨ ਅਤੇ ਲਾਲ ਕਿਲ੍ਹੇ ’ਤੇ ਪ੍ਰਦਰਸ਼ਨ ਦੌਰਾਨ ਮਾਰਿਆ ਗਿਆ ਨਵਦੀਪ ਵੀ ਸ਼ਾਮਲ ਹੈ।
ਨੋਟ: ਕੀ ਕਿਸਾਨਾਂ ਨੂੰ ਸਾਰੀਆਂ ਮੰਗਾਂ ਤੱਕ ਸਰਹੱਦਾਂ 'ਤੇ ਰੁਕਣਾ ਚਾਹੀਦਾ ਹੈ ਜਾਂ ਘਰ ਵਾਪਸੀ ਕਰਨੀ ਚਾਹੀਦੀ ਹੈ?
ਕੇਜਰੀਵਾਲ ਨੇ ਵੀਡੀਓ ਸਾਂਝੀ ਕਰ ਮੁੜ ਕੱਸਿਆ CM ਚੰਨੀ ’ਤੇ ਤੰਜ, ਕਿਹਾ ‘ਇੰਝ ਕਰਦੇ ਹੋ ਮਸਲੇ ਦਾ ਹੱਲ?’
NEXT STORY