ਸਮਰਾਲਾ (ਸੰਜੇ) : ਕਿਸਾਨਾਂ ਦੀਆਂ 32 ਜੱਥੇਬੰਦੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਹੋਈ, ਜਿਸ ਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ ਨੇ ਕੀਤੀ। ਇਸ ਮੀਟਿੰਗ ਵਿੱਚ ਅਹਿਮ ਮੁੱਦਿਆਂ 'ਤੇ ਵਿਚਾਰ ਦੌਰਾਨ ਮਨੁੱਖਤਾ ਦੀਆਂ ਬੀਮਾਰੀਆਂ ਬਾਰੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਕੋਰੋਨਾ ਬਾਰੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ 'ਚ ਸਾਰੇ ਬਾਰਡਰਾਂ 'ਤੇ ਡਾਕਟਰਾਂ ਅਤੇ ਫਰੀ ਮੈਡੀਕਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ।
ਹਾਲਾਂਕਿ ਸਰਕਾਰ ਵੱਲੋਂ ਮੋਰਚਿਆਂ ਵਿੱਚ ਕੋਈ ਵੀ ਮੈਡੀਕਲ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਕਿਸਾਨ ਅੰਦੋਲਨ 'ਚ ਅਸੀਂ ਆਪ ਸ਼ੁਰੂ ਤੋਂ ਇਕ ਅਮਰਜੈਂਸੀ ਹਸਪਤਾਲ ਖੋਲ੍ਹਿਆ ਹੈ, ਜਿਸ ਵਿਚ 10 ਬੈੱਡਾਂ 'ਤੇ ਆਕਸੀਜਨ ਅਤੇ ਹਰੇਕ ਮੈਡੀਸਨ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਹਰੇਕ ਬੀਮਾਰੀ ਦਾ ਇਲਾਜ ਮੁਫ਼ਤ ਹੋ ਰਿਹਾ ਹੈ। ਇੱਥੋਂ ਤੱਕ ਆਲੇ-ਦੁਆਲੇ ਦੇ ਪਿੰਡਾਂ ਦੇ ਮਰੀਜ਼ ਵੀ ਹਰੇਕ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਮੋਰਚੇ 'ਚ ਸੈਨੇਟਾਈਜ਼ ਵੀ ਕਰਵਾ ਦਿੱਤਾ ਹੈ। ਸਟੇਜ ਤੋਂ ਹਰ ਰੋਜ਼ ਅਨਾਊਂਸ ਕੀਤਾ ਜਾਂਦਾ ਹੈ ਕਿ ਗਰਮ ਪਾਣੀ ਪੀਓ ਅਤੇ ਦਿਨ ਵਿਚ ਕਾੜ੍ਹਾ ਜ਼ਰੂਰ ਲਵੋ।
ਰਾਜੇਵਾਲ ਨੇ ਕਿਹਾ ਕਿ ਹੁਣ ਤੱਕ 400 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ 'ਚੋਂ ਇਕ ਨੂੰ ਵੀ ਕੋਰੋਨਾ ਨਹੀਂ ਆਇਆ ਅਤੇ ਨਾਂ ਹੀ ਮੋਰਚੇ ਵਿਚ ਕੋਈ ਇਸ ਤਰ੍ਹਾਂ ਦੀ ਬੀਮਾਰੀ ਹੈ। ਇਸ ਤਰ੍ਹਾਂ ਸਰਕਾਰ ਜਾਣ-ਬੁੱਝ ਕੇ ਮੋਰਚੇ ਨੂੰ ਬਦਨਾਮ ਕਰ ਰਹੀ ਹੈ। ਦੂਜੇ ਪਾਸੇ 26 ਮਈ ਨੂੰ ਕਾਲਾ ਦਿਵਸ ਮਨਾਉਣ 'ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਸੱਦਾ ਪੂਰੇ ਭਾਰਤ ਵਿੱਚ ਦਿੱਤਾ ਗਿਆ ਹੈ ਕਿ ਕਿਸਾਨ, ਦੁਕਾਨਦਾਰ, ਮੁਲਾਜ਼ਮ, ਆੜ੍ਹਤੀਏ, ਮੁਲਾਜ਼ਮ, ਮਜ਼ਦੂਰ ਅਤੇ ਦੇਸ਼ ਦਾ ਸਮੁੱਚਾ ਭਾਈਚਾਰਾ 26 ਮਈ ਨੂੰ ਕਾਲੇ ਦਿਵਸ 'ਚ ਵਧ-ਚੜ੍ਹ ਕੇ ਹਿੱਸਾ ਪਾਵੇ। ਇਸ ਮੌਕੇ ਬਲਵੰਤ ਸਿੰਘ ਬਹਿਰਾਮਕੇ, ਜਗਜੀਤ ਸਿੰਘ ਡੱਲੇਵਾਲ, ਸਤਨਾਮ ਸਿੰਘ ਅਜਨਾਲਾ, ਜੰਗਬੀਰ ਸਿੰਘ ਚੌਹਾਨ, ਮੁਕੇਸ਼ ਚੰਦਰ, ਮਨਜੀਤ ਸਿੰਘ ਰਾਏ, ਕੁਲਦੀਪ ਸਿੰਘ ਬਜੀਦਪੁਰ, ਲਖਵਿੰਦਰ ਸਿੰਘ ਖ਼ਾਲਸਾ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਨਿਰਭੇਅ ਸਿੰਘ ਢੁੱਡੀਕੇ, ਕਿਸਾਨ ਆਗੂ ਹਾਜਰ ਸਨ
ਕਿਸਾਨਾਂ ਦੇ ਹੱਕ 'ਚ ਮੁੜ ਡਟੇ ਦੀਪ ਸਿੱਧੂ, ਬਣਾਈ ਹੁਣ ਨਵੀਂ ਰਣਨੀਤੀ
NEXT STORY