ਖੰਨਾ (ਸੁਖਵਿੰਦਰ ਕੌਰ) : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਪਿੰਡ ਇਕੋਲਾਹਾ ਦੇ ਕਾ. ਰਵਿੰਦਰਪਾਲ ਵਰਮਾ ਦੀ ਪਤਨੀ ਸੁਦਰਸ਼ਨ ਕੁਮਾਰੀ ਦੇ ਖਾਤੇ 'ਚ ਬੀਤੇ ਦਿਨ ਖੰਨਾ ਪ੍ਰਸ਼ਾਸ਼ਨ ਵੱਲੋਂ ਆਰ. ਟੀ. ਜੀ. ਐੱਸ. ਰਾਹੀਂ ਢਾਈ ਲੱਖ ਰੁਪਏ ਟਰਾਂਸਫਰ ਕਰ ਦਿੱਤੇ ਗਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨੀ ਮੁੱਦਿਆਂ ’ਤੇ ਜੋ ਕਿਹਾ, ਉਹ ਕੀਤਾ ਵੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਲਈ ਜੋ ਗਰਾਂਟ ਜਾਰੀ ਕੀਤੀ ਗਈ ਸੀ, ਉਸ ਤਹਿਤ ਹਲਕਾ ਖੰਨਾ ਦੇ ਸ਼ਹੀਦ ਕਾ. ਰਵਿੰਦਰਪਾਲ ਰਵੀ ਲਈ ਢਾਈ ਲੱਖ ਰੁਪਏ ਜਾਰੀ ਕੀਤੇ ਗਏ ਸਨ, ਜਿਸ ਦਾ ਚੈੱਕ ਕੁੱਝ ਤਕਨੀਕੀ ਕਾਰਨਾਂ ਕਰਕੇ ਵਾਪਸ ਹੋ ਗਿਆ ਸੀ, ਪਰ ਇਸ ਦੀ ਬਣਦੀ ਰਾਸ਼ੀ ਆਰ. ਟੀ. ਜੀ. ਐੱਸ. ਰਾਹੀਂ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੀ ਪਤਨੀ ਦੇ ਬੈਂਕ ਖਾਤੇ 'ਚ ਟਰਾਂਸਫਰ ਕਰ ਦਿੱਤੀ ਗਈ ਹੈ। ਵਿਧਾਇਕ ਗੁਰਕੀਰਤ ਨੇ ਕਿਹਾ ਕਿ ਭਵਿੱਖ 'ਚ ਵੀ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨਾਲ ਜਿਹੜੇ ਵੀ ਵਾਅਦੇ ਕਰੇਗੀ, ਉਨ੍ਹਾਂ ਨੂੰ ਠੋਕ ਵਜਾ ਕੇ ਪੂਰਾ ਕੀਤਾ ਜਾਵੇਗਾ
ਕਲਯੁਗੀ ਮਾਪਿਆਂ ਨੇ ਸੜਕ ਕਿਨਾਰੇ ਸੁੱਟੀ ਨਵ-ਜਨਮੀ ਬੱਚੀ
NEXT STORY