ਨਾਭਾ (ਰਾਹੁਲ) - ਨਾਭਾ ਬਲਾਕ ਦੇ ਪਿੰਡ ਦਰਗਾਪੁਰ ਦੇ ਕਿਸਾਨ ਸਤਨਾਮ ਸਿੰਘ ਵਲੋਂ ਅਪਣੇ ਪਾਟਨਰ ਗੁਰਮੀਤ ਸਿੰਘ ਤੋ ਤੰਗ ਆ ਕੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਸਤਨਾਮ ਸਿੰਘ ਅਤੇ ਗੁਰਮੀਤ ਸਿੰਘ ਸੈਲਰ 'ਚ ਪਾਟਨਰ ਸਨ ਅਤੇ ਗੁਰਮੀਤ ਸਿੰਘ ਨੇ ਮ੍ਰਿਤਕ ਦੀ ਜ਼ਮੀਨ 'ਤੇ 50 ਲੱਖ ਦੀ ਲਿਮਟ ਕਰਵਾਕੇ ਸਾਰੇ ਪੇਸੈ ਹੜੱਪ ਕਰ ਲਏ, ਜਿਸ ਕਾਰਨ ਮ੍ਰਿਤਕ ਸਤਨਾਮ ਸਿੰਘ ਅਪਣੇ ਪੈਸੇ ਲੈਣ ਲਈ ਕਈ ਵਾਰ ਅਪਣੇ ਪਾਟਨਰ ਦੀਆਂ ਮਿਨਤਾ ਤਰਲੇ ਕਰਦਾ ਰਿਹਾ, ਜਦੋਂ ਗੁਰਮੀਤ ਸਿੰਘ ਨੇ ਪੈਸੇ ਦੇਣ ਤੋ ਇਨਕਾਰ ਕਰ ਦਿੱਤਾ ਤਾਂ ਕਿਸਾਨ ਸਤਨਾਮ ਸਿੰਘ ਨੇ ਮੌਤ ਦਾ ਰਾਸਤਾ ਚੁਣ ਲਿਆ ਅਤੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ ਮੌਕੇ ਮ੍ਰਿਤਕ ਕਿਸਾਨ ਦੇ ਭਰਾ ਗੁਰਚਰਨ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਸਤਨਾਮ ਸਿੰਘ ਨੇ ਗੁਰਮੀਤ ਸਿੰਘ ਨੂੰ ਅਪਣੀ ਜ਼ਮੀਨ 'ਤੇ 50 ਲੱਖ ਦੀ ਲਿਮਟ ਕਰਵਾਕੇ ਦਿੱਤੀ ਸੀ ਪਰ ਗੁਰਮੀਤ ਸਿੰਘ ਪੇਸੈ ਦੇਣ ਤੋਂ ਸਾਫ ਮੁੱਕਰ ਗਿਆ, ਜਿਸ ਕਾਰਨ ਮੇਰੇ ਭਰਾ ਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਇਸ ਸਬੰਧੀ ਜਾਂਚ ਅਧਿਕਾਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਗੁਰਚਰਨ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਗੁਰਮੀਤ ਸਿੰਘ ਅਤੇ ਗੁਰਮੇਲ ਸਿੰਘ ਦੇ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।
ਕੈਨੇਡਾ 'ਚ ਇਕ ਪੰਜਾਬੀ ਦਾ ਕਤਲ, ਮੀਂਹ ਵਾਂਗ ਵਰ੍ਹਾਈਆਂ ਗਈਆਂ ਗੋਲੀਆਂ
NEXT STORY