ਫਿਰੋਜ਼ਪੁਰ (ਕੁਮਾਰ): ਵੱਖ-ਵੱਖ ਕਿਸਾਨ ਮਜ਼ਦੂਰ ਸੰਗਠਨਾਂ ਵਲੋਂ ਫਿਰੋਜ਼ਪੁਰ 'ਚ ਰੇਲ ਟਰੈਕਾਂ 'ਤੇ ਬੈਠ ਕੇ ਅੱਜ ਵੀ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨ ਮਜ਼ਦੂਰਾਂ ਨੇ ਆਪਣੇ ਕੱਪੜੇ ਉਤਾਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਜਾਣੋ ਕੀ ਬੋਲੇ ਬਲਜਿੰਦਰ ਕੌਰ
ਕਿਸਾਨ ਮਜ਼ਦੂਰਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਪਾਸ ਕੀਤੇ ਗਏ 3 ਕਿਸਾਨ ਵਿਰੋਧੀ ਬਿੱਲਾਂ ਅਤੇ ਬਿਜਲੀ ਸੋਧ ਐਕਟ 2020 ਵਾਪਸ ਨਹੀਂ ਲੈਂਦੀ ਤਾਂ ਉਸ ਸਮੇਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਅਤੇ ਉਹ ਰੇਲ ਟਰੈਕ ਖਾਲ੍ਹੀ ਨਹੀਂ ਕਰਨਗੇ। ਜਿਵੇਂ-ਜਿਵੇਂ ਸਮਾਂ ਨਿਕਲ ਰਿਹਾ ਹੈ ਉਸ ਨਾਲ ਕਿਸਾਨ ਦਾ ਗੁੱਸਾ ਵੀ ਹੋਰ ਵੱਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪਾਕਿਸਤਾਨੀ ਕਬੂਤਰ ਨੇ ਸਰਹੱਦੀ ਪਿੰਡ ਦੇ ਲੋਕਾਂ ਨੂੰ ਪਾਇਆ ਚੱਕਰਾਂ 'ਚ
ਦੂਜੇ ਪਾਸੇ ਕਿਸਾਨਾਂ ਦੇ ਇਸ ਧਰਨੇ ਨੂੰ ਲੈ ਕੇ ਰੇਲਵੇ ਵਿਭਾਗ ਵਲੋਂ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲ ਟਰੈਕ 'ਤੇ ਧਰਨਾ ਲਗਾਏ ਬੈਠੇ ਕਿਸਾਨ ਮਜ਼ਦੂਰਾਂ ਨੂੰ ਫਿਰੋਜ਼ਪੁਰ ਦੀ ਲੰਗਰ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਸ਼ੈਲੇਂਦਰ ਕੁਮਾਰ ਬਬਲਾ ਅਤੇ ਜਿੰਮੀ ਕੱਕੜ ਆਦਿ ਦੀ ਅਗਵਾਈ 'ਚ ਲੰਗਰ ਖਵਾਇਆ ਗਿਆ ਅਤੇ ਉਨ੍ਹਾਂ ਨੂੰ ਲੰਗਰ 'ਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।
ਇਹ ਵੀ ਪੜ੍ਹੋ: ਗਲੀ 'ਚੋਂ ਲੰਘ ਰਹੀ ਕੁੜੀ 'ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ
ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ ਜਾਣੋ ਕੀ ਬੋਲੇ ਬਲਜਿੰਦਰ ਕੌਰ
NEXT STORY