ਭਵਾਨੀਗੜ੍ਹ (ਕਾਂਸਲ): ਪਿੰਡ ਘਰਾਚੋਂ ਵਿਖੇ ਸਥਿਤ ਕੋਆਪ੍ਰੇਟਿਵ ਬੈਂਕ ਦੀ ਸ਼ਾਖਾ ’ਚ ਕਿਸਾਨਾਂ ਦੇ ਨਵੇਂ ਖਾਤੇ ਨਾ ਖੋਲ੍ਹਣ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਇਕੱਠੇ ਹੋਏ ਕਿਸਾਨਾਂ ਨੇ ਬੈਂਕ ਦਾ ਘਿਰਾਓ ਕਰਕੇ ਬੈਂਕ ਅੰਦਰ ਮੌਜੂਦ ਸਾਰੇ ਅਧਿਕਾਰੀਆਂ ਅਤੇ ਕਮਰਚਾਰੀਆਂ ਨੂੰ ਨਜ਼ਰਬੰਦ ਕਰਕੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਤੇ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ 'ਚ ਸਾਬਕਾ ਸਰਪੰਚ ਦਾ ਗੋਲ਼ੀ ਮਾਰ ਕੇ ਕਤਲ
ਇਸ ਮੌਕੇ ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਰਮ ਸਿੰਘ ਬਲਿਆਲ ਜ਼ਿਲ੍ਹਾ ਪ੍ਰਧਾਨ, ਸੁਪਿੰਦਰ ਸਿੰਘ ਇਕਾਈ ਪ੍ਰਧਾਨ ਘਰਾਚੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੇ ਖ਼ਾਦ ਵਾਸਤੇ ਨਵੇਂ ਖ਼ਾਤੇ ਨਹੀਂ ਖੋਲ੍ਹੇ ਜਾ ਰਹੇ। ਜਦੋਂ ਵੀ ਕਿਸਾਨ ਬੈਂਕ ਅਧਿਕਾਰੀਆਂ ਕੋਲ ਨਵੇਂ ਖਾਤੇ ਖੁੱਲ੍ਹਵਾਉਣ ਅਤੇ ਮ੍ਰਿਤਕ ਖੱਪਤਕਾਰ ਕਿਸਾਨਾਂ ਦੇ ਅੱਗੇ ਵਾਰਸ ਦੇ ਨਾਂ ’ਤੇ ਬੈਂਕ ਖਾਤੇ ਨੂੰ ਟਰਾਂਸਫਰ ਕਰਵਾਉਣ ਦੇ ਲਈ ਆਉਂਦੇ ਹਨ ਤਾਂ ਅਧਿਕਾਰੀ ਕੋਈ ਨਾ ਕੋਈ ਬਹਾਨਾ ਬਣਾ ਕੇ ਵਾਪਸ ਮੋੜ ਦਿੰਦੇ ਹਨ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਤੋਂ ਤੰਗ ਆ ਕੇ ਯੂਨੀਅਨ ਵਲੋਂ ਅੱਜ ਸਵੇਰੇ ਤੋਂ ਬੈਂਕ ਅਧਿਕਾਰੀਆ ਨੂੰ ਨਜ਼ਰਬੰਦ ਕਰਕੇ ਬੈਂਕ ਅੰਦਰ ਹੀ ਬਿਠਾ ਕੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਕੰਮ ਨਹੀਂ ਹੁੰਦਾ ਉਨ੍ਹਾਂ ਸਮਾਂ ਇਹ ਘਿਰਾਓ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੋਆਪਰੇਟਿਵ ਅਦਾਰੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸੀ ਪਰ ਹੁਣ ਇਹ ਰਾਜਨੀਤੀ ਤੇ ਅਫ਼ਸਰਸ਼ਾਹੀ ਦੀ ਭੇਂਟ ਚੜ੍ਹਣ ਕਾਰਨ ਮਹਾਂ ਕਰੱਪਟ ਅਦਾਰੇ ਬਣ ਕੇ ਰਹਿ ਗਏ ਹਨ। ਇਸ ਮੌਕੇ ਗੁਰਜੀਤ ਸਿੰਘ ਜ਼ਿਲ੍ਹਾ ਖ਼ਜਾਨਚੀ, ਜਰਨੈਲ ਸਿੰਘ ਬਲਾਕ ਖ਼ਜਾਨਚੀ, ਰਣਧੀਰ ਸਿੰਘ ਬਲਾਕ ਜਨਰਲ ਸਕੱਤਰ, ਗੁਰਦੇਵ ਸਿੰਘ ਝਨੇੜੀ, ਸਰਬਜੀਤ ਸਿੰਘ ਕਪਿਆਲ, ਅਜ਼ਮੇਰ ਸਿੰਘ ਕਪਿਆਲ, ਗੁਰਮੇਲ ਸਿੰਘ ਘਨੌੜ ਜੱਟਾਂ, ਬੁੱਧ ਸਿੰਘ ਬਾਲਦ ਮੀਤ ਪ੍ਰਧਾਨ, ਜਗਤਾਰ ਸਿੰਘ ਭਵਾਨੀਗੜ੍ਹ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - 11 ਘੰਟੇ ਬੰਦ ਰਹੇਗੀ ਬਿਜਲੀ! ਪੰਜਾਬ ਦੇ ਇਸ ਇਲਾਕੇ 'ਚ ਲੱਗਣ ਜਾ ਰਿਹੈ ਲੰਮਾ Power Cut
ਇਸ ਮੌਕੇ ਬੈਂਕ ਦੇ ਅੰਦਰ ਮੌਜੂਦ ਹੈੱਡ ਆਫ਼ਿਸ ਸੰਗਰੂਰ ਤੋਂ ਆਏ ਅਧਿਕਾਰੀਆਂ ਮਨਦੀਪ ਦਾਸ ਤੇ ਮਨਿੰਦਰ ਵਾਲੀਆ ਦੋਵੇ ਸੀਨੀਅਰ ਮੈਨੇਜਰਾਂ ਨੇ ਦੱਸਿਆ ਕਿ ਕਿਸਾਨਾਂ ਨੇ ਬੈਂਕ ਦੀ ਬਿਜਲੀ ਸਪਲਾਈ ਨੂੰ ਬੰਦ ਕਰਕੇ ਤੇ ਬਾਹਰੋਂ ਗੇਟ ਨੂੰ ਬੰਦ ਕਰਕੇ ਉਨ੍ਹਾਂ ਸਮੇਤ 7 ਸਟਾਫ਼ ਮੈਂਬਰਾਂ ਜਿੰਨ੍ਹਾਂ ’ਚ ਦੋ ਔਰਤਾਂ ਵੀ ਸ਼ਾਮਲ ਹਨ ਨੂੰ ਬੈਂਕ ਅੰਦਰ ਹੀ ਨਜ਼ਰ ਬੰਦ ਕਰਕੇ ਰੱਖ ਰੱਖਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਪੀਣ ਲਈ ਪਾਣੀ ਤੇ ਵਾਸਰੂਮ ਵਗੈਰਾ ਜਾਣ ਦੀ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਬੈਂਕ ਦਾ ਸੋਫ਼ਟਵੇਅਰ ਬਦਲੀ ਕੀਤੇ ਜਾਣ ਕਾਰਨ ਨਵੇਂ ਖ਼ਾਤੇ ਨਹੀਂ ਖੁੱਲ ਰਹੇ। ਜਿਸ ਕਾਰਨ ਹੀ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ 4 ਕਿਸਾਨਾਂ ਵਲੋਂ ਨਵੇਂ ਖਾਤੇ ਖੋਲ੍ਹਣ ਤੇ 11 ਖ਼ਾਤੇ ਟਰਾਂਸਫਰ ਵਾਲੇ ਬੈਂਕ ’ਚ ਆਏ ਹਨ ਅਤੇ ਜਿਵੇ ਹੀ ਬੈਂਕ ਦਾ ਸੋਫ਼ਟਵੇਅਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿਸਾਨਾਂ ਦੇ ਖਾਤੇ ਪਹਿਲਾ ’ਤੇ ਅਧਾਰ ਖੋਲ੍ਹੇ ਜਾਣਗੇ।
ਇਸ ਮੌਕੇ ਬੈਂਕ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜਲਦ ਸੋਫ਼ਟਵੇਅਰ ਠੀਕ ਕਰਵਾਕੇ ਖਾਤੇ ਖੋਲ੍ਹਣ ਸਬੰਧੀ ਵਿਸ਼ਵਾਸ ਦੁਵਾਏ ਜਾਣ ’ਤੇ ਬਾਅਦ ਦੁਪਹਿਰ ਕਿਸਾਨਾਂ ਵੱਲੋਂ ਰੋਸ ਧਰਨਾ ਖਤਮ ਕੀਤਾ ਗਿਆ ਅਤੇ ਫਿਰ ਬੈਂਕ ਅੰਦਰ ਨਜ਼ਰਬੰਦ ਸਟਾਫ਼ ਆਜ਼ਾਦ ਹੋਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਰਮਾ ਦੇ ਕਤਲ ਮਾਮਲੇ ਦਾ ਪਰਦਾਫਾਸ਼, ਆਸਟ੍ਰੇਲੀਆ ਬੈਠੇ ਗੈਂਗਸਟਰ ਦੇ ਇਸ਼ਾਰਿਆਂ ’ਤੇ ਰਚੀ ਗਈ ਸਾਜ਼ਿਸ਼
NEXT STORY