ਜਲਾਲਾਬਾਦ (ਬੰਟੀ) - ਕਿਸਾਨ ਸ਼ਮਸ਼ੇਰ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਚੱਕ ਰੋੜਾਂ ਵਾਲਾ (ਤੰਬੂ ਵਾਲਾ) ਨੇ ਹਲਫੀਆ ਬਿਆਨ ਦਿੰਦਿਆਂ ਕਿਹਾ ਕਿ ਉਸ ਦੀ ਪਿਛਲੇ 3 ਸਾਲਾਂ ਤੋਂ ਪ੍ਰੀਤਮ ਸਿੰਘ ਐਂਡ ਅਵਤਾਰ ਸਿੰਘ ਨਾਂ ਦੀ ਫਰਮ ਕੋਲ ਆੜ੍ਹਤ ਹੈ। ਹੁਣ ਉਸ ਨੇ 15 ਦਿਨ ਪਹਿਲਾਂ 1121 ਬਾਸਮਤੀ ਝੋਨੇ ਦੀ ਫਸਲ ਮੰਡੀ 'ਚ ਲਿਆ ਕੇ ਰੱਖੀ ਹੈ ਤੇ ਉਕਤ ਫਰਮ ਨੇ ਮੇਰਾ ਝੋਨਾ ਬੀਤੀ 16 ਨਵੰਬਰ 2017 ਨੂੰ ਕਿਸੇ ਸ਼ੈਲਰ ਵਾਲੇ ਨੂੰ ਵੇਚ ਦਿੱਤਾ ਤੇ ਸ਼ੈਲਰ ਵਾਲੇ ਨਾਲ ਰਲ ਕੇ ਝੋਨੇ ਦੀ ਤੁਲਾਈ ਰਾਤ 9 ਵਜੇ ਸ਼ੁਰੂ ਕਰਵਾ ਕੇ ਬੋਰੀਆਂ ਭਰ ਦਿੱਤੀਆਂ ਤੇ ਮੈਂ ਰਾਤ 11 ਵਜੇ ਆੜ੍ਹਤੀਏ ਨੂੰ ਬੁਲਾ ਕੇ ਦੁਬਾਰਾ ਤੁਲਾਈ ਕਰਵਾਈ ਤਾਂ ਬੋਰੀ 'ਚ 2 ਕਿਲੋ ਜ਼ਿਆਦਾ ਭਰਵਾਈ ਕਰਵਾਈ ਗਈ ਸੀ। ਮੈਂ ਇਸ ਬਾਬਤ ਆੜ੍ਹਤੀਏ ਨੂੰ ਪੁੱਛਿਆ ਤਾਂ ਉਹ ਮੰਡੀ 'ਚੋਂ ਚਲਾ ਗਿਆ ਤੇ ਬਾਅਦ 'ਚ ਮੈਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਥੇ ਸਾਰੀ ਰਾਤ ਝੋਨੇ ਦੀ ਨਿਗਰਾਨੀ ਕੀਤੀ ਤੇ ਸਵੇਰੇ 17 ਨਵੰਬਰ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਮੁੱਖ ਅਫ਼ਸਰ ਮਾਰਕੀਟ ਕਮੇਟੀ ਨੂੰ ਦਿੱਤੀ। ਉਨ੍ਹਾਂ ਨੇ ਮਾਰਕੀਟ ਕਮੇਟੀ ਦੇ ਅਧਿਕਾਰੀ ਸੁਖਜੀਤ ਸਿੰਘ ਦੀ ਡਿਊਟੀ ਲਾਈ ਤੇ ਉਹ ਮੌਕੇ 'ਤੇ ਪਹੁੰਚੇ ਤੇ ਝੋਨੇ ਦੀ ਤੁਲਾਈ ਕਰਵਾਈ।
ਕੀ ਕਹਿਣਾ ਹੈ ਅਧਿਕਾਰੀ ਸੁਖਜੀਤ ਸਿੰਘ ਦਾ
ਜਦੋਂ ਇਸ ਸਬੰਧੀ ਮੌਕੇ 'ਤੇ ਪਹੁੰਚੇ ਅਧਿਕਾਰੀ ਸੁਖਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ 48 ਬੋਰੀਆਂ ਦੀ ਜਾਂਚ ਕੀਤੀ ਗਈ ਹੈ ਤੇ ਹਰ ਬੋਰੀ 'ਚ ਵੱਖ-ਵੱਖ ਤੋਲ ਦਾ ਫਰਕ ਪਾਇਆ ਗਿਆ ਹੈ ਤੇ 48 ਬੋਰੀਆਂ ਦੀ ਐਵਰੇਜ ਦੇ ਹਿਸਾਬ ਨਾਲ ਹਰ ਬੋਰੀ 'ਚ 300 ਗ੍ਰਾਮ ਦਾ ਤੋਲ ਜ਼ਿਆਦਾ ਪਾਇਆ ਗਿਆ ਹੈ। ਉਕਤ ਮਸਲੇ ਸਬੰਧੀ ਸੈਕਟਰੀ ਸਾਹਿਬ ਨੂੰ ਜਾਣੂ ਕਰਵਾ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਉਹ ਅਮਲ 'ਚ ਲਿਆਉਣਗੇ।
ਕੀ ਕਹਿੰਦੇ ਨੇ ਸੈਕਟਰੀ ਪ੍ਰੀਤਕੰਵਲ ਸਿੰਘ ਬਰਾੜ
ਜਦੋਂ ਸੈਕਟਰੀ ਪ੍ਰੀਤਕੰਵਲ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਸਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਉਹ ਜੋ ਵੀ ਬਣਦੀ ਕਾਰਵਾਈ ਹੋਵੇਗੀ, ਅਮਲ 'ਚ ਲਿਆਉਣਗੇ।
ਆੜ੍ਹਤੀਏ ਨੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਜਦੋਂ ਇਸ ਸਬੰਧੀ ਆੜ੍ਹਤੀਏ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਸਿਰੇ ਤੋਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਉਕਤ ਵਿਅਕਤੀ ਸ਼ਮਸ਼ੇਰ ਸਿੰਘ ਤੋਂ ਪੈਸੇ ਲੈਣੇ ਹਨ ਤੇ ਉਹ ਪੈਸੇ ਦੇਣ 'ਚ ਅਤੇ ਸਾਡੀ ਆੜ੍ਹਤ 'ਤੇ ਝੋਨਾ ਸੁੱਟਣ 'ਚ ਆਨਾਕਾਨੀ ਕਰ ਰਿਹਾ ਸੀ। ਹੁਣ ਮਜਬੂਰਨ ਉਸ ਨੂੰ ਝੋਨਾ ਸਾਡੀ ਆੜ੍ਹਤ 'ਤੇ ਸੁੱਟਣਾ ਪਿਆ ਤਾਂ ਉਹ ਇਸ ਗੱਲ ਦੀ ਰੰਜਿਸ਼ ਆਪਣੇ ਦਿਲ 'ਚ ਰੱਖ ਰਿਹਾ ਸੀ ਤੇ ਬੀਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਉਕਤ ਵਿਅਕਤੀ ਦਾ ਝੋਨਾ 492 ਗੱਟਿਆਂ ਦੀ ਤੁਲਾਈ ਕਰ ਕੇ ਰੱਖਿਆ ਸੀ ਤੇ ਉਹ ਰਾਤ ਨੂੰ ਘਰ ਚਲਾ ਗਿਆ ਤਾਂ ਪਿੱਛੋਂ ਉਕਤ
ਕਿਸਾਨ ਨੇ ਗੱਟਿਆਂ ਨਾਲ ਪਤਾ ਨਹੀਂ ਕੀ ਛੇੜਛਾੜ ਕੀਤੀ।
ਸਵੇਰੇ ਕਮੇਟੀ ਦੇ ਅਧਿਕਾਰੀਆਂ ਨੂੰ ਬੁਲਾ ਕੇ ਤੇ ਮੈਨੂੰ ਬੁਲਾ ਕੇ ਦੁਬਾਰਾ ਤੁਲਾਈ ਸ਼ੁਰੂ ਕਰ ਦਿੱਤੀ, ਜਿਸ 'ਚ 48 ਗੱਟਿਆਂ ਦਾ ਫਰਕ ਪਾਇਆ ਗਿਆ। ਆੜ੍ਹਤੀਏ ਨੇ ਕਿਹਾ ਕਿ ਜੇ ਉਸ ਨੇ ਬੇਈਮਾਨੀ ਕਰਨੀ ਹੁੰਦੀ ਤਾਂ 500 ਗੱਟਿਆਂ 'ਚੋਂ 48 'ਚ ਹੀ ਫਰਕ ਆਉਣਾ ਸੀ। ਉਸ ਨੇ ਕਿਹਾ ਕਿ ਇਹ ਸਿਰਫ ਉਸ ਦੀ ਸਾਜ਼ਿਸ਼ ਹੈ ਤੇ ਉਹ ਉਸ ਦੇ ਪੈਸੇ ਹੜੱਪਣ ਅਤੇ ਉਸ ਦੀ ਫਰਮ ਨੂੰ ਬਦਨਾਮ ਕਰਨ ਦੀ ਖਾਤਰ ਅਜਿਹਾ ਕਰ ਰਿਹਾ ਹੈ।
ਮੋਰਨੀ ਮਾਮਲਾ : ਪੋਤੀ-ਪੋਤਿਆਂ ਦੇ ਪੋਸਟਮਾਰਟਮ ਵੇਲੇ ਫਟਿਆ ਦਾਦੇ ਦਾ ਕਾਲਜਾ, 'ਪੁੱਤ ਮਰ ਜਾਂਦਾ ਤਾਂ ਚੰਗਾ ਹੁੰਦਾ' (ਤਸਵੀ
NEXT STORY