ਨਵੀਂ ਦਿੱਲੀ/ਜਲੰਧਰ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸੰਘਾ ਨੂੰ ਕਿਸਾਨ ਆਗੂਆਂ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਕਿਸਾਨ ਆਗੂ ਹਰਪਾਲ ਸੰਘਾ ਵਲੋਂ ਖੁਦ ਦਿੱਤੀ ਗਈ ਹੈ। ਹਾਲਾਂਕਿ ਸੰਘਾ ਨੇ ਕਿਹਾ ਕਿ ਮੈਨੂੰ ਕਿਉਂ ਸਸਪੈਂਡ ਕੀਤਾ ਗਿਆ ਹੈ, ਇਸ ਦੀ ਵਜ੍ਹਾ ਵੱਡੇ ਆਗੂ ਹੀ ਦੱਸ ਸਕਦੇ ਹਨ ਪਰ ਉਨ੍ਹਾਂ ਇਹ ਜ਼ਰੂਰ ਆਖਿਆ ਬੈ ਕਿ ਜਦੋਂ ਤਕ ਭਾਰਤ ਸਰਕਾਰ ਤਿੰਨੇ ਵਿਵਾਦਤ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਹ ਵੀ ਪੜ੍ਹੋ : ਰਿਹਾਨਾ ਦੇ ਟਵੀਟ ਤੋਂ ਬਾਅਦ ਖ਼ੁਸ਼ੀ ਨਾਲ ਖੀਵੇ ਹੋਏ ਬਲਬੀਰ ਸਿੰਘ ਰਾਜੇਵਾਲ, ਦਿਲ ਖੋਲ੍ਹ ਕੇ ਕੀਤੀਆਂ ਸਿਫ਼ਤਾਂ
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸੰਘਾ ਨੇ ਆਖਿਆ ਕਿ ਉਨ੍ਹਾਂ ਨੂੰ ਕਈ ਦਿਨ ਪਹਿਲਾਂ ਹੀ ਮੋਰਚੇ ’ਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਪਰ ਉਹ ਇਸ ਗੱਲ ਨੂੰ ਬਾਹਰ ਨਹੀਂ ਸੀ ਲੈ ਕੇ ਆਉਣਾ ਚਾਹੁੰਦੇ ਪਰ ਬੀਤੇ ਦਿਨੀਂ ਲੱਖਾ ਸਿਧਾਣਾ ਨੇ ਲਾਈਵ ਹੋ ਕੇ ਇਸ ਦਾ ਖੁਲਾਸਾ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਵਲੋਂ ਉਨ੍ਹਾਂ ਤੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੂੰ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਨੀ ਪਈ।
ਇਹ ਵੀ ਪੜ੍ਹੋ : ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ
ਇਕ ਸਵਾਲ ਕਿ ਖ਼ਬਰਾਂ ਹਨ ਕਿ ਸੰਯੁਕਤ ਕਿਸਾਨ ਆਗੂਆਂ ਵਲੋਂ ਇਹ ਕਾਰਵਾਈ ਇਸ ਲਈ ਕੀਤੀ ਹੈ ਕਿਉਂਕਿ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਤੁਸੀਂ ਮਿੱਥੇ ਰਸਤੇ ਤੋਂ ਉਲਟ ਹੋ ਕੇ ਚੱਲੇ ਸੀ, ਦਾ ਜਵਾਬ ਦਿੰਦਿਆਂ ਸੰਘਾ ਨੇ ਆਖਿਆ ਕਿ ਇਸ ਦਾ ਵੀ ਸਪੱਸ਼ਟ ਜਵਾਬ ਕਿਸਾਨ ਆਗੂ ਹੀ ਦੇ ਸਕਦੇ ਹਨ ਪਰ ਉਨ੍ਹਾਂ ਦਾ ਸੰਘਰਸ਼ ਉਦੋਂ ਤਕ ਜਾਰੀ ਰਹੇਗਾ ਜਦੋਂ ਤਕ ਸਰਕਾਰ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ।
ਇਹ ਵੀ ਪੜ੍ਹੋ : ਰੁਲਦੂ ਸਿੰਘ ਮਾਨਸਾ ਦਾ ਵੱਡਾ ਬਿਆਨ, ਪੂਰੀ ਦੁਨੀਆ ਦੇ ਕਿਸਾਨਾਂ 'ਤੇ ਪਵੇਗਾ ਅੰਦੋਲਨ ਦੇ ਅਸਰ
ਨੋਟ - ਕੀ ਕਿਸਾਨ ਆਗੂਆਂ ਵਲੋਂ ਹਰਪਾਲ ਸੰਘਾ ਨੂੰ ਸਸਪੈਂਡ ਕਰਨਾ ਸਹੀ ਹੈ?
ਕੇਂਦਰ ਖ਼ਿਲਾਫ਼ ਲੰਬੀ ਹੈ ਕਿਸਾਨਾਂ ਦੀ ਲੜਾਈ, ਚੁਕਾਉਣੀ ਪਵੇਗੀ ਵੱਡੀ ਕੀਮਤ : ਸੁਨੀਲ ਜਾਖੜ
NEXT STORY