ਭਿੱਖੀਵਿੰਡ (ਸੁਖਚੈਨ, ਅਮਨ) - ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ’ਤੇ ਅੱਜ ਸਥਾਨਕ ਕਸਬਾ ਭਿੱਖੀਵਿੰਡ ਵਿਖੇ ਵੱਖ-ਵੱਖ ਲੋਕਾਂ ਦੀਆਂ ਦੁਕਾਨਾਂ ਸਵੇਰੇ ਅੱਠ ਵਜੇ ਤੋਂ ਲੈ ਕੇ ਪੂਰਨ ਤੌਰ ’ਤੇ ਬੰਦ ਸਨ। ਬੰਦ ਦੇ ਮੌਕੇ ਕਿਸਾਨ ਮਜਦੂਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਹਿਬ ਸਿੰਘ ਪਹੁਵਿੰਡ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਅਵਾਜ਼ ਜਾਣ ਬੁੱਝ ਕੇ ਸੁਣ ਨਹੀਂ ਰਹੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਝੁਕਾਉਣ ਲਈ, ਜੋ ਵੀ ਕੁਰਬਾਨੀ ਦੇਣੀ ਪਈ, ਉਹ ਦਿੱਤੀ ਜਾਵੇਗੀ।
ਭਾਰਤ ਬੰਦ ਦੇ ਸੱਦੇ ’ਤੇ ਅੰਮ੍ਰਿਤਸਰ ’ਚ ਤਾਇਨਾਤ ਭਾਰੀ ਪੁਲਸ ਫੋਰਸ, ਸੁੰਨਸਾਨ ਪਈਆਂ ਸੜਕਾਂ (ਤਸਵੀਰਾਂ)
ਜ਼ਿਲ੍ਹਾ ਤਰਨਤਾਰਨ ਦੇ ਕਸਬਾ ਖੇਮਕਰਨ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਦੇ ਸਦੇ ’ਤੇ ਬੀਕੇਯੂ ਰਾਜੇਵਾਲ ਪ੍ਰਧਾਨ ਪ੍ਰਗਟ ਸਿੰਘ ਮਹਿਦੀਪੁਰ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਿਹੜੇ 3 ਕਾਲੇ ਕਾਨੂੰਨ ਲਾਗੂ ਕੀਤੇ ਹਨ, ਉਸ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਲਗਾਤਾਰ ਧਰਨਾ ਜਾਰੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ।
ਅੰਮ੍ਰਿਤਸਰ ’ਚ ਭਾਰਤ ਬੰਦ : ਟ੍ਰੇਨ ਨਾ ਮਿਲਣ ਕਾਰਨ ਪਰੇਸ਼ਾਨੀ ਦੇ ਆਲਮ ’ਚ ਵਿਦਿਆਰਥੀ ਤੇ ਯਾਤਰੀ, ਦੇਖੋ ਤਸਵੀਰਾਂ
ਉਨ੍ਹਾਂ ਕਿਹਾ ਕਿ ਫ਼ਸਲਾਂ ਭਾਂਵੇ ਪੱਕ ਚੁਕੀਆਂ ਹਨ ਪਰ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰਹੇਗਾ। ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਇਕ ਪੈਦਲ ਮਾਰਚ ਵੀ ਕੱਢਿਆ ਗਿਆ, ਜਿਸ ਵਿੱਚ ਮੋਦੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਇਹ ਪੈਦਲ ਮਾਰਚ ਗਲੀਆਂ ਅਤੇ ਬਜ਼ਾਰਾਂ ’ਚੋਂ ਹੋ ਕੇ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਖੇਮਕਰਨ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਤੋਂ ਉਨ੍ਹਾਂ ਨੂੰ ਬਹੁਤ ਸਹਿਯੋਗ ਮਿਲਿਆ।
ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ
ਭਾਰਤ ਬੰਦ ਨੂੰ ਲੈ ਕੇ ਟਾਂਡਾ ਵਿੱਚ ਕਿਸਾਨ ਜਥੇਬੰਦੀਆਂ ਵੱਲੋ ਵੱਖ-ਵੱਖ ਸਥਾਨਾਂ ’ਤੇ ਚੱਕਾ ਜਾਮ
NEXT STORY