ਚੰਡੀਗੜ੍ਹ: ਕੇਂਦਰੀ ਮੰਤਰੀਆਂ ਨਾਲ ਮੀਟਿੰਗ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ MSP ਨੂੰ ਲੈ ਕੇ ਇਕ ਪ੍ਰਸਤਾਵ ਆਇਆ ਹੈ। ਉਸ ਵਿਚ ਕਿਹਾ ਗਿਆ ਹੈ ਕਿ ਦਾਲਾਂ, ਮੱਕੀ ਤੇ ਕਪਾਹ ਨੂੰ ਕੇਂਦਰ ਦੀਆਂ 2 ਏਜੰਸੀਆਂ ਵੱਲੋਂ MSP 'ਤੇ ਖਰੀਦਿਆ ਜਾਵੇਗਾ। ਉਨ੍ਹਾਂ ਏਜੰਸੀਆਂ ਵੱਲੋਂ ਸਾਡੇ ਨਾਲ ਲਿਖਤੀ ਕੰਟਰੈਕਟ ਹੋਵੇਗਾ। ਇਸ 'ਤੇ ਅਸੀਂ ਵਿਚਾਰ ਕਰਾਂਗੇ।
ਇਹ ਖ਼ਬਰ ਵੀ ਪੜ੍ਹੋ - ਕਿਸਾਨ ਅੰਦੋਲਨ ਤੋਂ ਸਾਹਮਣੇ ਆਈ ਮੰਦਭਾਗੀ ਖ਼ਬਰ, ਖਨੌਰੀ ਬਾਰਡਰ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਜੇ ਕਰਜ਼ ਮੁਕਤੀ, ਸਵਾਮੀਨਾਥਨ ਜੀ ਦੇ ਫ਼ਾਰਮੂਲੇ ਉੱਪਰ, ਗੰਨੇ ਦੀ ਐੱਮ.ਐੱਸ.ਪੀ. ਤੇ ਹੋਰ ਮੰਗਾਂ ਉੱਪਰ ਗੱਲਬਾਤ ਕਰ ਕੇ ਸਿੱਟਾ ਕੱਢਣਾ ਬਾਕੀ ਹੈ। ਬਾਕੀ ਫ਼ਸਲਾਂ 'ਤੇ MSP ਬਾਰੇ ਉਕਤ ਪ੍ਰਸਤਾਵ ਆਇਆ ਹੈ। ਇਸ ਪ੍ਰਸਤਾਵ 'ਤੇ ਅਸੀਂ ਆਪਣੇ ਸਾਥੀਆਂ ਨਾਲ ਚਰਚਾ ਕਰਾਂਗੇ ਤੇ ਫਿਰ ਫ਼ੈਸਲਾ ਕਰਾਂਗੇ। ਇਸ ਮਗਰੋਂ ਅਸੀਂ ਸਾਰੇ ਸਾਥੀਆਂ ਤੇ ਮਾਹਿਰਾਂ ਨਾਲ ਗੱਲ ਕਰ ਕੇ ਕੱਲ੍ਹ ਜਾਂ ਪਰਸੋਂ ਆਪਣਾ ਫ਼ੈਸਲਾ ਦੱਸਾਂਗੇ। ਦੋ ਦਿਨ ਅਸੀਂ ਇਸ ਬਾਰੇ ਫ਼ੈਸਲਾ ਦੱਸਾਂਗੇ। ਉਨ੍ਹਾਂ ਕਿਹਾ ਕਿ 21 ਤਰੀਕ ਨੂੰ 11 ਵਜੇ ਦਿੱਲੀ ਜਾਣ ਦਾ ਪ੍ਰੋਗਰਾਮ ਕਾਇਮ ਹੈ। ਜੇ ਸਾਡੀ ਸਹਿਮਤੀ ਨਾ ਬਣੀ ਤਾਂ ਅਸੀਂ ਸਰਕਾਰ ਨੂੰ ਮੰਗ ਕਰਾਂਗੇ ਕਿ ਸਾਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਬਾਕੀ ਸਾਰੀਆਂ ਮੰਗਾਂ 'ਤੇ ਗੱਲਬਾਤ ਕਰਨੀ ਬਾਕੀ ਹੈ। 19 ਤੇ 20 ਫ਼ਰਵਰੀ ਨੂੰ ਇਸ ਸਭ ਬਾਰੇ ਵਿਚਾਰ ਕਰਾਂਗੇ। ਨਹੀਂ ਤਾਂ 21 ਫ਼ਰਵਰੀ ਨੂੰ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਜਾਣ ਦੀ ਤਿਆਰੀ ਹੈ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਮਗਰੋਂ ਭਗਵੰਤ ਮਾਨ ਦੀ ਪ੍ਰੈੱਸ ਕਾਨਫ਼ਰੰਸ (Live ਵੀਡੀਓ)
ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 19 ਤੇ 20 ਫ਼ਰਵਰੀ ਨੂੰ ਵੱਡੀ ਗਿਣਤੀ ਵਿਚ ਖਨੌਰੀ ਤੇ ਸੰਭੂ ਬਾਰਡਰ ਪਹੁੰਚਣ ਤਾਂ ਜੋ ਅਸੀਂ ਇਸ ਬਾਰੇ ਵਿਚਾਰ ਚਰਚਾ ਕਰ ਸਕੀਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਤੇ ਮੰਤਰੀਆਂ ਵਿਚਾਲੇ ਮੀਟਿੰਗ ਮਗਰੋਂ ਭਗਵੰਤ ਮਾਨ ਦੀ ਪ੍ਰੈੱਸ ਕਾਨਫ਼ਰੰਸ (Live ਵੀਡੀਓ)
NEXT STORY