Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    8:39:41 AM

  • sanjeev arora on 7 day remand

    7 ਦਿਨਾਂ ਦੇ ਰਿਮਾਂਡ 'ਤੇ ਸੰਜੀਵ ਅਰੋੜਾ, ED ਕਰੇਗੀ...

  • vijay thalapathy take oath cm

    ਤਾਮਿਲਨਾਡੂ 'ਚ ਅੱਜ ਤੋਂ 'ਵਿਜੇ ਸਰਕਾਰ', 10 ਵਜੇ...

  • bunty bains reaction on bikram majithia s statement

    'ਮੇਰਾ ਨਾਂ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ...

  • graduation joys turn to mourning indian student dies of heart attack in us

    ਮਾਤਮ 'ਚ ਬਦਲੀਆਂ ਗ੍ਰੈਜੂਏਸ਼ਨ ਦੀਆਂ ਖੁਸ਼ੀਆਂ! US...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੀ ਤੁਕ ਲਿਖਦਿਆਂ ਦਿਲਜੀਤ ਦੋਸਾਂਝ ਨੇ ਵਧਾਇਆ ਕਿਸਾਨਾਂ ਦਾ ਹੌਂਸਲਾ(ਤਸਵੀਰਾਂ)

PUNJAB News Punjabi(ਪੰਜਾਬ)

ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੀ ਤੁਕ ਲਿਖਦਿਆਂ ਦਿਲਜੀਤ ਦੋਸਾਂਝ ਨੇ ਵਧਾਇਆ ਕਿਸਾਨਾਂ ਦਾ ਹੌਂਸਲਾ(ਤਸਵੀਰਾਂ)

  • Edited By Sunita,
  • Updated: 26 Dec, 2020 12:10 PM
Jalandhar
farmers protest   punjabi singer diljit dosanjh
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) - ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕਈ ਦਿਨਾਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਲਗਾਤਾਰ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਉਥੇ ਹੀ ਵੱਖ-ਵੱਖ ਗਾਇਕ ਵੀ ਆਪਣੀ ਹਾਜ਼ਰੀ ਲਾਉਣ ਦਿੱਲੀ ਮੋਰਚੇ 'ਤੇ ਪਹੁੰਚ ਰਹੇ ਹਨ। ਹਾਲਾਂਕਿ ਕੁਝ ਕਲਾਕਾਰ ਅਜਿਹੇ ਵੀ ਹਨ, ਜੋ ਪਹਿਲੇ ਦਿਨ ਤੋਂ ਹੀ ਦਿੱਲੀ ਮੋਰਚੇ 'ਤੇ ਡਟੇ ਹੋਏ ਹਨ। ਉਥੇ ਹੀ ਕਈ ਸਿਤਾਰੇ ਸੋਸ਼ਲ ਮੀਡੀਆ ਦੇ ਜਰੀਏ ਕਿਸਾਨਾਂ ਦਾ ਹੌਂਸਲਾ ਬੁਲੰਦ ਕਰ ਰਹੇ ਹਨ, ਜਿਨ੍ਹਾਂ ’ਚ ਇਕ ਹਨ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ। ਹਾਲ ਹੀ ’ਚ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਕਿਸਾਨ ਅੰਦੋਲਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਦਿਲਜੀਤ ਦੋਸਾਂਝ ਨੇ ਕਿਸਾਨਾਂ ਦੇ ਹੌਂਸਲੇ ਬੁਲੰਦ ਕੀਤਾ ਹੈ।

PunjabKesari

ਇਨ੍ਹਾਂ ਤਸਵੀਰਾਂ ’ਚ ਬਜ਼ਰੁਗ ਕਿਸਾਨ ਕੜਾਕੇ ਦੀ ਠੰਡ ’ਚ ਕਿਸਾਨ ਅੰਦੋਲਨ ’ਚ ਡਟੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਬਜ਼ਰੁਗ ਬੀਬੀਆਂ ਰੋਟੀਆਂ ਬਣਾਉਂਦੀਆਂ ਵਿਖਾਈ ਦੇ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕੈਪਸ਼ਨ ’ਚ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੀ ਤੁਕ ਲਿਖਦਿਆਂ ਲਿਖਿਆ ‘ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ।’ ਇਸ ਤੋਂ ਇਲਾਵਾ ਬੀਤੇ ਦਿਨ ਦਿਲਜੀਤ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ। ਇਸ ਵੀਡੀਓ ਦੀ ਕੈਪਸ਼ਨ ’ਚ ਉਨ੍ਹਾਂ ਨੇ ਲਿਖਿਆ, ‘ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ।’

PunjabKesari
ਦੱਸ ਦਈਏ ਕਿ ਦਿਲਜੀਤ ਦੋਸਾਂਝ ਹੀ ਨਹੀਂ ਸਗੋਂ ਹੋਰ ਵੀ ਕਈ ਅਜਿਹੇ ਕਲਾਕਾਰ ਹਨ, ਜੋ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਹਾਲ ਹੀ ’ਚ ਗਿੱਪੀ ਗਰੇਵਾਲ ਨੇ ਟਵਿੱਟਰ ’ਤੇ ਕਿਸਾਨ ਅੰਦੋਲਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਗਿੱਪੀ ਗਰੇਵਾਲ ਨੇ ਕਿਸਾਨਾਂ ਦੇ ਹੌਂਸਲੇ ਨੂੰ ਬੁਲੰਦ ਕੀਤਾ ਹੈ।

PunjabKesari

ਇਨ੍ਹਾਂ ’ਚੋਂ ਇਕ ਤਸਵੀਰ ’ਚ ਦੋ ਬਜ਼ਰੁਗ ਕਿਸਾਨ ਅੰਦੋਲਨ ’ਚ ਬੈਠੇ ਨਜ਼ਰ ਆ ਰਹੇ ਹਨ, ਉਥੇ ਹੀ ਦੂਜੀ ਤਸਵੀਰ ’ਚ ਕੁਝ ਸਿੰਘ ਲੰਗਰ ਤਿਆਰ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ’ਚ ਇਕ ਛੋਟਾ ਬੱਚਾ ਵੀ ਨਜ਼ਰ ਆ ਰਿਹਾ ਹੈ, ਜੋ ਕੜਾਈ ’ਚ ਖੁਰਪਾ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਕਲਾਕਾਰਾਂ ਵਲੋਂ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਕੈਨੇਡਾ ਤੋਂ ਦਿੱਲੀ ਪਹੁੰਚੇ ਐਲੀ ਮਾਂਗਟ 
ਪੰਜਾਬੀ ਗਾਇਕ ਐਲੀ ਮਾਂਗਟ ਵੀ ਕੈਨੇਡਾ ਤੋਂ ਦਿੱਲੀ ਪਹੁੰਚੇ ਹਨ। ਉਨ੍ਹਾਂ ਨੇ ਦਿੱਲੀ ਪਹੁੰਚ ਕੇ ਕਿਸਾਨ ਅੰਦੋਲਨ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਿਸਾਨ ਹਮੇਸ਼ਾ ਹੀ ਆਪਣੇ ਵੱਖ-ਵੱਖ ਤਰੀਕਿਆਂ ਨਾਲ ਸਾਰਿਆਂ ਦਾ ਸਮਰਥਨ ਕਰਦੇ ਹਨ ਤਾਂ ਸਾਡਾ ਵੀ ਫਰਜ ਬਣਦਾ ਹੈ ਕਿ ਇਸ ਸਮੇਂ ਅਸੀਂ ਵੀ ਕਿਸਾਨਾਂ ਨਾਲ ਖੜ੍ਹੇ ਹੋਈਏ। ਅਸੀਂ ਕੈਨੇਡਾ ’ਚ ਕਿਸਾਨ ਅੰਦੋਲਨ ਦੇ ਸਮਰਥਨ ’ਚ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰੈਲੀਆਂ ਕੱਢੀਆਂ ਸਨ। ਇਸ ਤੋਂ ਇਲਾਵਾ ਐਲੀ ਮਾਂਗਟ ਨੇ ਕਿਹਾ ਕਿ ਇਕ ਬਜ਼ਰੁਗ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਬਜ਼ਰੁਗ ਰੌਂਦਾ ਹੋਇਆ ਨਜ਼ਰ ਆਇਆ ਸੀ। ਐਲੀ ਮਾਂਗਟ ਨੇ ਕਿਹਾ ਮੈਂ ਉਸ ਬਜ਼ਰੁਗ ਨੂੰ ਲੱਭਣਾ ਹੈ, ਮੈਂ ਉਸ ਦੇ ਪੋਤੇ-ਪੋਤੀਆਂ ਲਈ ਜੋ ਬਣਦਾ, ਉਨ੍ਹਾਂ ਦੀ ਮਦਦ ਕਰਾਂਗਾ। ਇਸ ਬਾਰੇ ਮੈਂ ਇਕ ਪੋਸਟ ਵੀ ਸਾਂਝੀ ਕੀਤੀ ਸੀ। ਇਸ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਐਲੀ ਮਾਂਗਟ ਨੇ ਗੀਤ ਵੀ ਗਾਇਆ, ਜਿਸ ਦੀਆਂ ਲਾਈਨਾਂ ਸਨ ‘ਹੋ ਗਿਆ ਜੇ ਬਾਗੀ ਕਿਰਸਾਨ ਦਿੱਲੀਏ ਨੀ ਤੈਥੋ ਸਾਂਭਿਆ ਨਹੀਂ ਜਾਣਾ।’ ਉਨ੍ਹਾਂ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਨਹੀਂ ਉੱਠਾਂਗੇ।

PunjabKesari

ਗਗਨ ਕੋਕਰੀ ਨੇ  ਵਧਾਇਆ ਕਿਸਾਨਾਂ ਦਾ ਹੌਂਸਲਾ 
ਪੰਜਾਬ ਦੇ ਪ੍ਰਸਿੱਧ ਗਾਇਕ ਗਗਨ ਕੋਕਰੀ ਕਿਸਾਨਾਂ ਦੇ ਸਮਰਥਨ ’ਚ ਦਿੱਲੀ ਅੰਦੋਲਨ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕੜਾਕੇ ਦੀ ਠੰਡ ’ਚ ਸਾਡੀਆਂ ਬਜ਼ਰੁਗ ਮਾਂਵਾਂ ਧਰਨੇ ’ਚ ਬੈਠੀਆਂ ਹੋਈਆਂ ਹਨ। ਕੇਂਦਰ ਸਰਕਾਰ ਨੂੰ ਘੇਰੇ ’ਚ ਲੈਂਦਿਆਂ ਗਗਨ ਕੋਕਰੀ ਨੇ ਕਿਹਾ, ‘ਪਹਿਲਾਂ ਸਰਕਾਰਾਂ ਸਾਡੇ ਵੱਲ ਵੇਖਦੀਆਂ ਨਹੀਂ, ਇਸ ਤੋਂ ਬਾਅਦ ਉਹ ਸਾਡੇ ਵੱਲ ਵੇਖ ਕੇ ਵੀ ਸਾਨੂੰ ਅਣਦੇਖਿਆ ਕਰਦੀਆਂ ਹਨ ਪਰ ਹੁਣ ਸਰਕਾਰ ਨੂੰ ਸਾਡੇ ਹੱਕ ਦੀ ਗੱਲ ਕਰਨੀ ਪਵੇਗੀ।’ ਇਸ ਤੋਂ ਇਲਾਵਾ ਗਗਨ ਕੋਕਰੀ ਨੇ ਕਿਹਾ ਜਿਹੜੇ ਹਿਸਾਬ ਨਾਲ ਸਾਡੇ ਕਿਸਾਨ ਭਰਾ ਅੰਦੋਲਨ ਕਰ ਰਹੇ ਹਨ, ਆਉਣ ਵਾਲੇ ਸਮੇਂ ’ਚ ਹਰਿਆਣਾ-ਪੰਜਾਬ ਸਿੱਖਿਆ ਬੋਰਡ ਦੀਆਂ ਕਿਤਾਬਾਂ ’ਚ ਵੀ ਲਿਖਿਆ ਜਾਵੇਗਾ ਕਿ ਅੰਦੋਲਨ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਕਿਸਾਨ ਅੰਦੋਲਨ 'ਚ ਪਹੁੰਚੇ ਗਗਨ ਕੋਕਰੀ ਨੇ ਲੰਗਰ ਵਰਤਾਉਣ ਅਤੇ ਬਣਾਉਣ ਦੀ ਸੇਵਾ ਨਿਭਾਈ। ਇਸ ਤੋਂ ਇਲਾਵਾ ਗਗਨ ਕੋਕਰੀ ਨੇ ਸਟੇਜ 'ਤੇ ਕਿਸਾਨ ਭਰਾਵਾਂ ਤੇ ਬਜ਼ਰੁਗਾਂ ਦਾ ਹੌਂਸਲਾ ਵੀ ਵਧਾਇਆ।

PunjabKesari

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

PunjabKesari

ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ 
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।

PunjabKesari

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

  • Diljit Dosanjh
  • Gippy Grewal
  • Guru Gobind Singh
  • Farmers Protest
  • Farmers
  • Punjab
  • Punjabi Singer

ਸੀ. ਜੀ. ਐੱਸ. ਟੀ. ਵਿਭਾਗ ਦੇ ਰਾਡਾਰ ’ਤੇ ਟਰਾਂਸਪੋਰਟ ਮਾਫ਼ੀਆ

NEXT STORY

Stories You May Like

  • rp singh diljit dosanjh punjabi singer
    RP ਸਿੰਘ ਨੇ ਦਿਲਜੀਤ ਦੋਸਾਂਝ ਦੀ ਕੀਤੀ ਤਾਰੀਫ਼ ! ਕਿਹਾ- 'ਉਹ ਸਿਰਫ਼ ਗਾਇਕ ਨਹੀਂ..'
  • geeta basra reveals her favourite punjabi artist of all time
    ਮੈਂ ਦਿਲਜੀਤ ਦੋਸਾਂਝ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ: ਗੀਤਾ ਬਸਰਾ
  • diljit dosanjh rejects offer to enter politics
    "ਕਦੇ ਵੀ ਨਹੀਂ..!'', ਦਿਲਜੀਤ ਦੋਸਾਂਝ ਨੇ ਸਿਆਸਤ 'ਚ ਆਉਣ ਦੀ ਪੇਸ਼ਕਸ਼ ਨੂੰ ਠੁਕਰਾਇਆ
  • sgpc suspends service of providing sri guru granth sahib to sangat till may 20
    ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ
  • diljit dosanjh teaches jimmy fallon bhangra
    ਦਿਲਜੀਤ ਦੋਸਾਂਝ ਦੀ 'ਦ ਟੂਨਾਈਟ ਸ਼ੋਅ' 'ਚ ਸ਼ਾਨਦਾਰ ਵਾਪਸੀ: ਜਿੰਮੀ ਫਾਲਨ ਨੂੰ ਸਿਖਾਇਆ ਭੰਗੜਾ
  • panth properties were sold during manjit singh g k s tenure kalka kahlon
    ਮਨਜੀਤ ਸਿੰਘ ਜੀ. ਕੇ. ਦੇ ਰਾਜ 'ਚ ਵਿਕੀਆਂ ਪੰਥ ਦੀਆਂ ਜਾਇਦਾਦਾਂ: ਕਾਲਕਾ-ਕਾਹਲੋਂ ਦਾ ਵੱਡਾ ਖੁਲਾਸਾ
  • strict law against sacrilege of sri guru granth sahib  giani raghbir singh
    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਲੋੜ : ਗਿਆਨੀ ਰਘਬੀਰ ਸਿੰਘ
  • the birth anniversary of sri guru amardas ji
    ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ...
  • bsf headquarters blast
    BSF ਹੈੱਡਕੁਆਰਟਰ ਧਮਾਕਾ: ਜਾਂਚ ਲਈ ਕੇਂਦਰੀ ਏਜੰਸੀਆਂ ਨੇ ਕੱਸੀ ਕਮਰ, ਦਿੱਲੀ ਤੱਕ...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
Trending
Ek Nazar
robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • ed also arrested a close associate of minister sanjeev arora
      ED ਵੱਲੋਂ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ
    • social media watermelon video
      ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...
    • high alert in punjab security increased at all airports and sensitive places
      ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
    • major accident in rcf complex boy dies due to drowning in swimming pool
      Punjab: RCF ਕੰਪਲੈਕਸ 'ਚ ਵੱਡਾ ਹਾਦਸਾ! ਪਹਿਲੀ ਵਾਰ ਤੈਰਾਕੀ ਸਿੱਖਣ ਗਿਆ...
    • minister sanjeev arora arrest enforcement directorate raid house
      ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫ਼ਤਾਰ ਕਰਨ ਮਗਰੋਂ ED ਚੰਡੀਗੜ੍ਹ ਤੋਂ ਦਿੱਲੀ ਹੋਈ...
    • prtc bus punjab bus government bus
      ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਹੀ PRTC ਬੱਸ ਨਾਲ ਵੱਡਾ ਹਾਦਸਾ, ਕੰਡਕਟਰ ਦੀ ਮੌਤ,...
    • minister sanjeev arora arrested by ed
      ਵੱਡੀ ਖ਼ਬਰ : ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ED ਨੇ ਕੀਤਾ ਗ੍ਰਿਫ਼ਤਾਰ : ਸੂਤਰ
    • sgpc will celebrate the 650th birth centenary of ravidas ji maharaj
      SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ...
    • african woman arrested with heroin worth rs 15 crore in punjab
      ਪੰਜਾਬ 'ਚ 15,00,00,000 ਕਰੋੜ ਦੀ ਹੈਰੋਇਨ ਸਣੇ ਅਫਰੀਕੀ ਮਹਿਲਾ ਗ੍ਰਿਫ਼ਤਾਰ
    • power outage in many areas of punjab on sunday
      ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +