ਲੁਧਿਆਣਾ (ਤਰੁਣ)- ਵਿਆਹੇ ਮਰਦ ਨੇ ਇਕ ਲੜਕੀ ਨੂੰ ਪ੍ਰੇਮ ਜਾਲ ਵਿਚ ਫਸਾ ਕੇ ਉਸ ਦੇ ਨਾਲ ਕਈ ਵਾਰ ਜਬਰਜ਼ਨਾਹ ਕੀਤਾ ਅਤੇ ਸਾਜ਼ਿਸ਼ ਰਚ ਕੇ 8 ਲੱਖ ਰੁਪਏ ਅਤੇ ਇਕ ਮੋਟਰਸਾਈਕਲ ਵੀ ਹੜੱਪ ਲਿਆ।
ਮੁਲਜ਼ਮ ਦੇ ਇਸ ਘਿਣਾਉਣੇ ਅਪਰਾਧ ਵਿਚ ਪਤਨੀ, ਭਰਾ, ਮਾਂ, ਭੈਣਾਂ, ਜੀਜਾ, ਮਾਮਾ, ਮਾਮੀ ਸਮੇਤ ਕੁਲ 10 ਮੁਲਜ਼ਮ ਸ਼ਾਮਲ ਹਨ। ਪੀੜਤਾ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਇਲਾਕਾ ਪੁਲਸ ਨੇ ਜਬਰਜ਼ਨਾਹ, ਸਾਜ਼ਿਸ਼, ਧੋਖਾ ਅਤੇ ਧਮਕਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ।
ਪੀੜਤਾ ਨੇ ਦੱਸਿਆ ਕਿ ਉਸ ਦੀ ਕਰੀਬ ਡੇਢ ਸਾਲ ਪਹਿਲਾਂ 32 ਸੈਕਟਰ ਦੇ ਇਕ ਜਿਮ ਵਿਚ ਮੁਲਜ਼ਮ ਅਜੇ ਕੁਮਾਰ ਨਾਲ ਜਾਣ ਪਛਾਣ ਹੋਈ। ਅਜੇ ਨੇ ਉਸ ਨੂੰ ਪਰਪੋਜ਼ ਕੀਤਾ ਅਤੇ ਵਿਆਹ ਦਾ ਪ੍ਰਸਤਾਵ ਰੱਖਿਆ। ਪਹਿਲੀ ਮੁਲਾਕਾਤ ਵਿਚ ਅਜੇ ਨੇ ਦੱਸਿਆ ਕਿ ਉਹ ਕੁਆਰਾ ਹੈ। 2025 ਵਿਚ ਉਹ ਦੋਵੇਂ ਕੰਮ ਕਾਜ ਦੇ ਸਿਲਸਿਲੇ ਵਿਚ ਟੂਰਿਸਟ ਵੀਜ਼ਾ ’ਤੇ ਦੁਬਈ ਗਏ ਪਰ ਕੰਮ ਸੈੱਟ ਨਾ ਹੋਣ ਕਾਰਨ ਉਹ ਵਾਪਸ ਮੁੜ ਆਏ। 2026 ਵਿਚ ਜਦੋਂ ਉਸ ਨੂੰ ਪਤਾ ਲੱਗਾ ਕਿ ਅਜੇ ਵਿਆਹਿਆ ਹੈ ਅਤੇ ਉਸ ਦੇ 6 ਸਾਲ ਦੀ ਬੇਟੀ ਵੀ ਹੈ। ਇਸ ਸਬੰਧੀ ਅਜੇ ਨਾਲ ਗੱਲਬਾਤ ਕਰਨ ‘ਤੇ ਉਸ ਨੇ ਦੱਸਿਆ ਕਿ ਅਦਾਲਤ ਵਿਚ ਤਲਾਕ ਦੀ ਅਰਜ਼ੀ ਲੱਗੀ ਹੋਈ ਹੈ। ਜਲਦ ਹੀ ਉਸ ਦਾ ਤਲਾਕ ਹੋ ਜਾਵੇਗਾ ਅਤੇ ਉਹ ਉਸ ਨਾਲ ਵਿਆਹ ਕਰ ਲਵੇਗਾ। ਮੁਲਜ਼ਮ ਅਜੇ ਨੇ ਉਸ ਨੂੰ ਫਸਾਉਣ ਲਈ ਇਸ ਸਾਜ਼ਿਸ਼ ਵਿਚ ਪਤਨੀ, ਮਾਂ, ਭੈਣਾਂ, ਜੀਜਾ, ਮਾਮਾ, ਮਾਤੀ ਤੱਕ ਨੂੰ ਸ਼ਾਮਲ ਕਰ ਲਿਆ। ਅਜੇ ਦੇ ਪਰਿਵਾਰ ਵਾਲੇ ਵੀ ਲਗਾਤਾਰ ਧੋਖਾ ਦਿੰਦੇ ਰਹੇ।
ਸਾਜ਼ਿਸ਼ ਰਚ ਕੇ ਠੱਗੇ 8 ਲੱਖ ਰੁਪਏ ਅਤੇ ਮੋਟਰਸਾਈਕਲ
ਪੀੜਤਾ ਨੇ ਦੱਸਿਆ ਕਿ ਅਜੇ ਨੇ ਖੁਦ ਨੂੰ ਕੁਲਾਰਾ ਦੱਸ ਕੇ ਵਿਆਹ ਦਾ ਝਾਂਸਾ ਦੇ ਕੇ ਕਾਰੋਬਾਰ ਲਈ ਉਸ ਦੇ ਨਾਮ ’ਤੇ ਬੈਂਕ ਤੋਂ ਕਰੀਬ 8 ਲੱਖ ਰੁਪਏ ਦਾ ਪਰਸਨਲ ਲੋਨ ਲੈ ਲਿਆ। ਮੁਲਜ਼ਮ ਨੇ ਦੱਸਿਆ ਕਿ ਉਸ ਦਾ ਸਿੱਬਲ ਸਕੋਰ ਠੀਕ ਨਹੀਂ ਹੈ ਜਿਸ ਕਾਰਨ ਅਜੇ ਨੇ ਸਾਜ਼ਿਸ਼ ਦੇ ਤਹਿਤ ਉਸ ਦੇ ਨਾਮ ‘ਤੇ ਲੋਨ ਲੈ ਲਿਆ ਅਤੇ ਇਕ ਮੋਟਰਸਾਈਕਲ ਵੀ ਫਾਈਨਾਂਸ ਕੰਪਨੀ ਤੋਂ ਉਸ ਦੇ ਨਾਮ ‘ਤੇ ਲੋਨ ਲੈ ਕੇ ਖਰੀਦ ਲਿਆ। ਮੋਟਰਸਾਈਕਲ ਮੁਲਜ਼ਮ ਅਜੇ ਦੇ ਕੋਲ ਹੈ ਅਤੇ ਬੈਂਕ ਵਾਲੇ ਲੋਨ ਦੀਆਂ ਕਿਸ਼ਤਾਂ ਲਈ ਰੋਜਾਨਾ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ।
ਕਈ ਵਾਰ ਬਣਾਇਆ ਹਵਸ ਦਾ ਸ਼ਿਕਾਰ
ਪੀੜਤਾ ਨੇ ਦੱਸਿਆ ਕਿ ਉਸ ਨੂੰ ਅਜੇ ਦੇ ਘਿਣਾਉਣੇ ਮਨਸੂਬਿਆਂ ਦੀ ਜ਼ਰਾ ਵੀ ਭਿਣਕ ਨਹੀਂ ਲੱਗੀ। ਚਿਕਨੀਆਂ ਚੁਪੜੀਆਂ ਗੱਲਾਂ ਵਿਚ ਉਲਝਾ ਕੇ ਅਜੇ ਨੇ ਕਈ ਵਾਰ ਬਿਨਾਂ ਸਹਿਮਤੀ ਨੇ ਵੀ ਉਸ ਦੇ ਨਾਲ ਜਬਰਜ਼ਨਾਹ ਕੀਤਾ ਹੈ। 2026 ਵਿਚ ਅਜੇ ਨੇ ਦਿੱਲੀ ਵਿਚ ਵੀ ਉਸ ਦੇ ਨਾਲ ਕਈ ਵਾਰ ਜਬਰਜ਼ਨਾਹ ਕੀਤਾ। ਇਸ ਘਿਣਾਉਣੇ ਕਾਰੇ ਵਿਚ ਅਜੇ ਦੀ ਮਾਂ, ਭੈਣ, ਭਰਾ, ਜੀਜਾ ਤੇ ਮਾਮਾ-ਮਾਮੀ ਵੀ ਸ਼ਾਮਲ ਸਨ।
ਇਸ ਸਬੰਧੀ ਥਾਣਾ ਮੁਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਬਿਆਨ ’ਤੇ ਅਜੇ ਕੁਮਾਰ, ਉਸ ਦੀ ਮਾਂ ਮੀਨਾ ਰਾਣੀ, ਪਤਨੀ ਰਿਤੂ ਰਾਣੀ, ਭਰਾ ਪ੍ਰਿੰਸ ਕੁਮਾਰ, ਭੈਣ ਆਸ਼ਾ ਰਾਣੀ, ਮੀਨਾਕਸ਼ੀ, ਰੋਹਿਤ ਕੁਮਾਰ, ਨਰੇਸ਼ ਕੁਮਾਰ, ਮੰਜੂ ਅਤੇ ਨਰਿੰਦਰ ਕੁਮਾਰ ਗੋਪਾਲ ਨਗਰ, ਟਿੱਬ ਰੋਡ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਅਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੰਜਾਬ: ਗਰਭਵਤੀ ਪਤਨੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਫ਼ਿਰ ਪਤੀ ਨੇ ਜੋ ਕੀਤਾ...
NEXT STORY