ਜਲੰਧਰ (ਐੱਨ. ਮੋਹਨ)— ਕੇਂਦਰ ਸਰਕਾਰ ਦੇ ਤਿੰਨ ਖੇਤੀ ਆਰਡੀਨੈਂਸਾਂ ਵਿਰੁੱਧ ਪੰਜਾਬ ਦੇ ਵਪਾਰੀ, ਕਿਸਾਨ ਅਤੇ ਕਾਮੇ ਇਕਜੁੱਟ ਹੋ ਗਏ ਹਨ। 15 ਸਤੰਬਰ ਨੂੰ ਪੰਜਾਬ 'ਚ ਕਿਸਾਨ, ਵਪਾਰੀ ਅਤੇ ਨਿੱਜੀ ਕਾਮੇ ਸੜਕਾਂ 'ਤੇ ਜਾਮ ਲਗਾਉਣਗੇ ਅਤੇ ਦਾਅਵਾ ਹੈ ਕਿ ਜਾਮ ਦੇ ਸਮੇਂ ਕੋਈ ਵੀ ਵਾਹਨ ਨੂੰ ਸੜਕ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ। ਫੈੱਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 15 ਸਤੰਬਰ ਨੂੰ ਸੂਬੇ ਭਰ 'ਚ ਆੜ੍ਹਤੀ ਰੋਸ ਵਜੋ ਕੋਈ ਵੀ ਕਾਰੋਬਾਰ ਨਹੀਂ ਕਰਨਗੇ ਅਤੇ ਕਿਸਾਨਾਂ ਨਾਲ ਰੋਸ ਪ੍ਰਦਰਸ਼ਨ 'ਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਕਿਸਾਨ ਸੰਗਠਨਾਂ ਦੇ ਨੇਤਾ ਬਲਬੀਰ ਸਿਘ ਰਾਜੇਵਾਲ ਅਤੇ ਸਤਨਾਮ ਸਿੰਘ ਬਹਿਰੂ ਨੇ ਉਨ੍ਹਾਂ ਤੋਂ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਮੰਗਿਆ ਸੀ ਜਦਕਿ ਵਪਾਰੀ ਪਹਿਲਾਂ ਤੋਂ ਹੀ ਅੰਦੋਲਨ ਲਈ ਤਿਆਰ ਬੈਠੇ ਸਨ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼
ਸੂਬੇ ਦੇ ਕਿਸਾਨ ਇਸ ਸਮੇਂ ਸੰਘਰਸ਼ ਕਰ ਰਹੇ ਹਨ ਅਤੇ ਜੇਲ ਭਰੋ ਅੰਦੋਲਨ ਜਾਰੀ ਹੈ। ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਇਸ ਸਮੇਂ ਗੁਆਂਢੀ ਸੂਬਾ ਹਰਿਆਣਾ ਦੇ ਕਿਸਾਨਾਂ ਦੇ ਅੰਦੋਲਨ ਨਾਲ ਮਿਲ ਚੁੱਕਿਆ ਹੈ। ਇੱਧਰ ਵਪਾਰੀਆਂ ਨੇ ਵੀ ਕਿਸਾਨਾਂ ਦੇ ਇਸ ਸੰਘਰਸ਼ 'ਚ ਮੋਢਾ ਮਿਲਾ ਲਿਆ ਹੈ। ਸੂਬੇ ਭਰ ਦੇ ਆੜ੍ਹਤੀ, ਉਨ੍ਹਾਂ ਦੇ ਇਥੇ ਕੰਮ ਕਰਦੇ ਹੋਏ ਕਾਮੇ ਅਤੇ ਅਕਾਊਟੈਂਟ ਇਸ ਸੜਕ ਜਾਮ 'ਚ ਹਿੱਸਾ ਲੈਣਗੇ।
ਜ਼ਿਕਰਯੋਗ ਹੈ ਕਿ ਸੂਬੇ 'ਚ 22 ਹਜ਼ਾਰ ਤੋਂ ਵੱਧ ਆੜ੍ਹਤੀ, ਤਿੰਨ ਲੱਖ ਤੋਂ ਵੱਧ ਕਾਮੇ ਹਨ। ਵਪਾਰੀ ਆਪਣੇ-ਆਪਣੇ ਖੇਤਰਾਂ 'ਚ ਮੁੱਖ ਸੜਕਾਂ 'ਤੇ ਜਾਮ ਲਗਾਉਣਗੇ। ਇਹ ਜਾਮ 15 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਹੋਵੇਗਾ। ਇਸ ਦੇ ਲਈ ਵਪਾਰੀ ਆਗੂਆਂ ਨੇ ਰੋਸ ਪ੍ਰਦਰਸ਼ਨ ਦੀ ਮੁਕੰਮਲ ਸਫ਼ਲਤਾ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੰਡੀਆਂ 'ਚ ਇਨੀਂ ਦਿਨੀਂ 1509 ਬਾਸਮਤੀ ਆ ਰਹੀ ਹੈ, ਇਸ ਦਿਨ ਕਿਸਾਨਾਂ ਨੂੰ ਮੰਡੀਆਂ 'ਚ ਫ਼ਸਲ ਨਾ ਲਿਆਉਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਸਾਬਕਾ DGP ਸੁਮੇਧ ਸੈਣੀ ਦੇ ਜੱਦੀ ਘਰ 'ਚ ਐੱਸ.ਆਈ.ਟੀ. ਨੇ ਕੀਤੀ ਛਾਪੇਮਾਰੀ
ਮੰਡੀਆਂ 'ਚ ਅਸਫ਼ਲ ਰਿਹਾ ਸਿਸਟਮ, ਰੱਦ ਕਰਨ ਦੀ ਮੰਗ
ਕੋਰੋਨਾ ਦੌਰਾਨ ਕਣਕ ਦੀ ਖਰੀਦ 'ਚ ਪਾਸ ਪ੍ਰਣਾਲੀ ਸਫ਼ਲ ਨਹੀਂ ਹੋ ਸਕੀ ਹੈ। ਇਸ ਦੇ ਲਈ ਆੜ੍ਹਤੀਆਂ ਨੇ ਪੰਜਾਬ ਸਰਕਾਰ ਦੇ ਕੋਲ ਪ੍ਰ੍ਰਣਾਲੀ ਨੂੰ ਆਉਣ ਵਾਲੀ ਝੋਨੇ ਦੀ ਫ਼ਸਲ ਦੌਰਾਨ ਰੱਦ ਕਰਨ ਦੀ ਮੰਗ ਕੀਤੀ ਹੈ। ਫੈੱਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਮੁੱਖ ਸਕੱਤਰ ਸੁਰੇਸ਼ ਕੁਮਾਰ ਤੋਂ ਵੀਡੀਓ ਕਾਨਫਰੰਸਿੰਗ ਦੇ ਮੱਧ ਨਾਲ ਗੱਲਬਾਤ ਕੀਤੀ ਅਤੇ ਝੋਨੇ ਦੀ ਖ਼ਰੀਦ ਦੇ ਸੀਜ਼ਨ ਲਈ ਆਪਣੀਆਂ ਗੱਲਾਂ ਰੱਖੀਆਂ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ
ਪੰਜਾਬ ਸਰਕਾਰ ਨੂੰ ਦਿੱਤੇ ਮੰਗ ਪੱਤਰ 'ਚ ਕਾਲੜਾ ਨੇ ਕਿਹਾ ਕਿ ਫ਼ਸਲ ਦੇ ਤੋਲਣ ਲਈ ਮੰਡੀਆਂ 'ਚ ਬਿਜਲੀ ਤੋਲ ਮਸ਼ੀਨ ਸਫ਼ਲਤਾ ਸ਼ੱਕੀ ਹੈ ਕਿਉਂਕਿ ਬਿਜਲੀ ਵੀ ਹਰ ਸਮੇਂ ਨਹੀਂ ਰਹਿੰਦੀ। ਅਜਿਹੇ 'ਚ ਖਰੀਦ ਪ੍ਰਭਾਵਿਤ ਰਹਿਣ ਅਤੇ ਕੁਝ ਬੁਰੇ ਅਨਸਰਾਂ ਵੱਲੋਂ ਬਿਜਲੀ ਮਸ਼ੀਨਾਂ 'ਚ ਚਿੱਪ ਲਗਾਉਣ ਵਰਗੀਆਂ ਘਟਨਾਵਾਂ ਵੀ ਹੋ ਸਕਦੀਆਂ ਹਨ। ਮੰਗ 'ਚ ਮੰਡੀ ਬੋਰਡ ਦੇ ਬੰਦ ਕੀਤੇ ਲਾਇਸੈਂਸਾਂ ਨੂੰ ਵੀ ਸ਼ੁਰੂ ਕਰਨ ਦੀ ਗੱਲ ਕਹੀ ਗਈ। ਪੰਜਾਬ ਸਰਕਾਰ ਤੋਂ ਆੜ੍ਹਤੀਆਂ ਨੇ ਕਣਕ ਦੇ ਸੀਜ਼ਨ 'ਚ ਉਨ੍ਹਾਂ ਦੇ ਕਮਿਸ਼ਨ ਦੀ ਕਮੀ ਆਈ ਰਾਸ਼ੀ ਨੂੰ ਵੀ ਦੇਣ ਦੀ ਮੰਗ ਰੱਖੀ ਅਤੇ ਨਾਲ ਹੀ ਐੱਫ. ਸੀ. ਆਈ. ਵੱਲੋਂ ਆੜ੍ਹਤੀਆਂ ਕਰੋੜਾਂ ਰੁਪਏ ਦੀ ਰਾਸ਼ੀ ਦੇਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਸੁਮੇਧ ਸੈਣੀ ਨੂੰ ਲੈ ਕੇ ਸਿਮਰਜੀਤ ਸਿੰਘ ਬੈਂਸ ਦੀ ਕੈਪਟਨ ਨੂੰ ਚਿੱਠੀ, ਕਮਿਸ਼ਨ ਬਿਠਾਉਣ ਦੀ ਕੀਤੀ ਮੰਗ
ਇਹ ਵੀ ਪੜ੍ਹੋ: NRI ਪਤੀ ਦੀ ਘਟੀਆ ਕਰਤੂਤ, ਗੱਡੀ ਦੀ ਮੰਗ ਪੂਰੀ ਨਾ ਹੋਣ 'ਤੇ ਪਤਨੀ ਨਾਲ ਕੀਤਾ ਇਹ ਕਾਰਾ
ਜਲੰਧਰ 'ਚ ਬੇਕਾਬੂ ਹੋਇਆ ਕੋਰੋਨਾ, 364 ਨਵੇਂ ਮਾਮਲਿਆਂ ਦੀ ਪੁਸ਼ਟੀ ਤੇ 6 ਮਰੀਜ਼ਾਂ ਦੀ ਹੋਈ ਮੌਤ
NEXT STORY