ਜਲੰਧਰ (ਵੈੱਬ ਡੈਸਕ)- ਜਲੰਧਰ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਮਾਰਕੀਟ ਫਗਵਾੜਾ ਗੇਟ ਦੇ ਵਪਾਰੀ ਅੰਕੁਸ਼ ਗੁਪਤਾ ਵੱਲੋਂ ਬੀਤੇ ਦਿਨੀਂ ਜਲੰਧਰ ਪੁਲਸ 'ਤੇ 'ਥਰਡ ਡਿਗਰੀ ਟਾਰਚਰ' ਕਰਨ ਦੇ ਲਾਏ ਗਏ ਦੋਸ਼ ਲਾਏ ਗਏ ਸਨ। ਹੁਣ ਇਸ ਮਾਮਲੇ ਵਿਚ ਪੁਲਸ ਦਾ ਬਿਆਨ ਸਾਹਮਣੇ ਆਇਆ ਹੈ। ਇਕ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਅੰਕੁਸ਼ ਨੂੰ 3 ਜੁਲਾਈ 2023 ਤਾਰੀਖ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 6 ਤਾਰੀਖ਼ ਤੱਕ ਉਨ੍ਹਾਂ ਦੀ ਹਿਰਾਸਤ ਵਿਚ ਰਿਹਾ। 6 ਤਾਰੀਖ਼ ਸ਼ਾਮ ਨੂੰ ਅੰਕੁਸ਼ ਨੂੰ ਮੈਡੀਕਲ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਅਧਿਕਾਰੀ ਨੇ ਅੰਕੁਸ਼ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦੇ ਕਿਹਾ ਕਿ ਪੁਲਸ ਰਿਮਾਂਡ ਵਿਚ ਜਿੰਨੇ ਵੀ ਉਕਤ ਵਿਅਕਤੀ ਦੇ ਮੈਡੀਕਲ ਕਰਵਾਏ ਗਏ ਹਨ, ਉਨ੍ਹਾਂ ਰਿਪੋਰਟਾਂ ਵਿਚ ਉਕਤ ਵਿਅਕਤੀ 'ਤੇ ਕਿਸੇ ਵੀ ਤਰ੍ਹਾਂ ਦਾ ਜ਼ਖ਼ਮੀ ਨਹੀਂ ਪਾਇਆ ਗਿਆ ਸੀ। ਉਸ ਦੀਆਂ ਮੈਡੀਕਲ ਦੀਆਂ ਰਿਪੋਰਟਾਂ ਸਾਰੀਆਂ ਅਟੈਚ ਹਨ। ਉਨ੍ਹਾਂ ਕਿਹਾ ਕਿ 6 ਤਾਰੀਖ਼ 2023 ਨੂੰ ਮੈਡੀਕਲ ਕਰਵਾਉਣ ਮਗਰੋਂ ਉਸ ਨੂੰ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ, ਜਿੱਥੇ 12 ਤਾਰੀਖ਼ ਨੂੰ ਇਸ ਦੀ ਕੁਝ ਕੈਦੀਆਂ ਨਾਲ ਲੜਾਈ ਹੋਈ ਸੀ ਅਤੇ ਕਪੂਰਥਲਾ ਦੇ ਸਿਵਲ ਹਸਤਤਾਲ ਵਿਚ ਲਿਆਂਦਾ ਗਿਆ ਸੀ। ਇਸ ਦੇ ਵੱਲੋਂ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਜਿਹੜੇ ਆਰਡਰ ਹਿਊਮਨ ਰਾਈਟ ਕਮਿਸ਼ਨ ਵੱਲੋਂ ਦਿੱਤੇ ਸਨ, ਉਹ ਇਕ ਤਰਫ਼ਾ ਦਿੱਤੇ ਗਏ ਸਨ। ਇਸ ਦੇ ਬਾਰੇ ਪੁਲਸ ਕਮਿਸ਼ਨਰ ਨੂੰ ਵੀ ਦੱਸਿਆ ਗਿਆ ਹੈ। ਹੁਣ ਇਸ ਮਾਮਲੇ ਵਿਚ ਰੀ-ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਜਾਰੀ! ਮੌਸਮ ਵਿਭਾਗ ਨੇ ਕੀਤੀ 25 ਤਾਰੀਖ਼ ਤੱਕ ਦੀ ਵੱਡੀ ਭਵਿੱਖਬਾਣੀ

ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਵਪਾਰੀ ਅੰਕੁਸ਼ ਗੁਪਤਾ ਨੇ ਪੁਲਸ 'ਤੇ ਦੋਸ਼ ਲਾਉਂਦੇ ਕਿਹਾ ਸੀ ਕਿ ਇਕ ਪੁਰਾਣੇ ਪਾਰਕਿੰਗ ਵਿਵਾਦ, ਜੋ 2018 ਵਿੱਚ ਅਸ਼ਵਿਨੀ ਗੇਰਾ ਨਾਮਕ ਵਿਅਕਤੀ ਨਾਲ ਸ਼ੁਰੂ ਹੋਇਆ ਸੀ, ਦੇ ਚੱਲਦਿਆਂ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੰਕੁਸ਼ ਗੁਪਤਾ ਨੇ ਦਾਅਵਾ ਕੀਤਾ ਕਿ 3 ਜੁਲਾਈ 2023 ਨੂੰ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਉਸ ਨੂੰ ਦੁਕਾਨ ਤੋਂ ਜ਼ਬਰਦਸਤੀ ਚੁੱਕ ਲਿਆ ਸੀ।

ਉਸ ਨੇ ਦੋਸ਼ ਲਾਇਆ ਕਿ ASI ਮੱਖਣ ਸਿੰਘ, ਕਾਂਸਟੇਬਲ ਅਮਰਿੰਦਰ ਸਿੰਘ, ਸੰਤੋਖ ਸਿੰਘ ਅਤੇ 2 ਪ੍ਰਾਈਵੇਟ ਲੋਕਾਂ ਸਣੇ ਹੋਰ ਪੁਲਸ ਮੁਲਾਜ਼ਮ ਉਸ ਨੂੰ ਗੱਡੀ ਵਿੱਚ ਬਿਠਾ ਕੇ ਸ਼ਹਿਰ ਤੋਂ 7 ਕਿਲੋਮੀਟਰ ਦੂਰ ਰਾਮਾ ਮੰਡੀ ਥਾਣੇ ਲੈ ਗਏ। ਵਪਾਰੀ ਦਾ ਇਲਜ਼ਾਮ ਹੈ ਕਿ ਉੱਥੇ ਉਸ ਨੂੰ ਗੰਨ ਪੁਆਇੰਟ 'ਤੇ ਅਸ਼ਵਿਨੀ ਗੇਰਾ ਖ਼ਿਲਾਫ਼ ਚੱਲ ਰਹੇ ਕਰੱਪਸ਼ਨ ਕੇਸ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਬਾਅਦ ਵਿੱਚ ਹਵਾਲਾਤ (ਲਾਕਅੱਪ) ਵਿੱਚ ਵੀ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸ ਦਾ ਪੈਰ ਟੁੱਟ ਗਿਆ। ਵਪਾਰੀ ਨੇ ਸਬੂਤ ਵਜੋਂ ਫੋਟੋਆਂ ਜਾਰੀ ਕਰਕੇ ਇਹ ਵੀ ਦਾਅਵਾ ਕੀਤਾ ਕਿ ਪੁਲਸ ਨੇ ਉਸ ਨੂੰ ਬਿਨਾਂ ਵਾਰੰਟ ਦੇ ਹੱਥਕੜੀ ਵਿੱਚ ਰੱਖਿਆ ਸੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਰਿੰਗ ਸੈਰੇਮਨੀ ਦੌਰਾਨ ਹੋਟਲ ’ਚ ਪੈ ਗਿਆ ਭੜਥੂ! ਹੋਇਆ ਕੁਝ ਅਜਿਹਾ ਜਿਸ ਨੂੰ ਵੇਖ ਉੱਡੇ ਸਭ ਦੇ ਹੋਸ਼
ਪੁਲਸ ਤੋਂ ਇਨਸਾਫ਼ ਨਾ ਮਿਲਣ 'ਤੇ ਅੰਕੁਸ਼ ਗੁਪਤਾ ਨੇ ਹਿਊਮਨ ਰਾਈਟ ਕਮਿਸ਼ਨ (HRC) ਤੱਕ ਪਹੁੰਚ ਕੀਤੀ। ਹਿਊਮਨ ਰਾਈਟ ਕਮਿਸ਼ਨ ਨੇ ਇਸ ਮਾਮਲੇ ਵਿੱਚ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਪੁਲਸ ਕਰਮਚਾਰੀਆਂ, ਜਿਨ੍ਹਾਂ ਵਿੱਚ SHO ਗਗਨਦੀਪ ਸ਼ੇਖੋਂ ਅਤੇ 5 ਹੋਰ ਸ਼ਾਮਲ ਹਨ, ਖ਼ਿਲਾਫ਼ ਪਰਚਾ (FIR) ਦਰਜ ਕਰਨ ਦੇ ਸਖ਼ਤ ਆਦੇਸ਼ ਦਿੱਤੇ। ਕਮਿਸ਼ਨ ਨੇ ਇਸ ਆਦੇਸ਼ ਦੀ ਕਾਪੀ ਮੌਜੂਦਾ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਵੀ ਭੇਜੀ ਹੈ। ਹਾਲਾਂਕਿ ਵਪਾਰੀ ਨੇ ਸ਼ੁੱਕਰਵਾਰ ਨੂੰ ਪੁਲਸ ਕਮਿਸ਼ਨਰ ਜਲੰਧਰ ਦਫ਼ਤਰ ਪਹੁੰਚ ਕੇ ਕਾਰਵਾਈ ਦੀ ਮੰਗ ਕੀਤੀ ਕਿਉਂਕਿ HRC ਦੇ ਆਦੇਸ਼ ਨੂੰ ਆਏ 40 ਦਿਨ ਬੀਤ ਚੁੱਕੇ ਹਨ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਵਪਾਰੀ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ ਪੁਲਸ ਆਪਣੇ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਿਰਫ਼ ਭਰੋਸਾ ਹੀ ਦੇ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਪੁਲਸ ਥਾਣੇ 'ਤੇ ਹੋਏ ਗ੍ਰਨੇਡ ਹਮਲੇ ਨਾਲ ਜੁੜੀ ਵੱਡੀ ਖ਼ਬਰ! NIA ਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ RTB ਐਕਟ 2.0 ਦੀ ਸ਼ੁਰੂਆਤ! ਜਾਣੋ ਕੀ ਹੋਣਗੇ ਬਦਲਾਅ
NEXT STORY