ਜਲੰਧਰ (ਖੁਸ਼ਬੂ)— ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਹੁਣ 26 ਜਨਵਰੀ ਨੂੰ ਦਿੱਲੀ ’ਚ ਪਰੇਡ ਕੱਢੀ ਜਾ ਰਹੀ ਹੈ। 26 ਜਨਵਰੀ ਨੂੰ ਕੱਢੀ ਜਾ ਰਹੀ ਪਰੇਡ ਨੂੰ ਲੈ ਕੇ ਜਗ੍ਹਾ-ਜਗ੍ਹਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਉਥੇ ਹੀ ਇਸ ਸੰਘਰਸ਼ ’ਚ ਯੋਗਦਾਨ ਦਿੰਦੇ ਹੋਏ ਜਲੰਧਰ ’ਚ ਕਿਸਾਨ ਅੰਦੋਲਨ ਲਈ ਝੰਡੇ ਤਿਆਰ ਕੀਤੇ ਜਾ ਰਹੇ ਹਨ, ਜਿਸ ’ਚ ਵੱਡਿਆਂ ਦੇ ਨਾਲ-ਨਾਲ ਸਕੂਲੀ ਬੱਚੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਹੁਸ਼ਿਆਰਪੁਰ ਰੋਡ ’ਤੇ ਵਾਪਰਿਆ ਰੂਹ ਕੰਬਾਊ ਹਾਦਸਾ, 4 ਦੀ ਮੌਤ
1000 ਦੇ ਕਰੀਬ ਝੰਡੇ ਕਰਦੇ ਨੇ ਤਿਆਰ
ਝੰਡੇ ਬਣਾਉਣ ’ਚ ਮਦਦ ਕਰ ਰਹੀ ਸੋਸ਼ਲ ਵਰਕਰ ਜਸਵੀਰ ਕੌਰ ਨੇ ਦੱਸਿਆ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਉਹ ਟੀਮ ਨਾਲ ਝੰਡੇ ਬਣਾਉਣ ਦਾ ਕੰਮ ਕਰ ਰਹੀ ਹੈ। ਪਹਿਲਾਂ ਤਾਂ ਰੋਜ਼ਾਨਾ 100 ਤੋਂ 150 ਦੇ ਕਰੀਬ ਝੰਡੇ ਤਿਆਰ ਹੁੰਦੇ ਸਨ ਪਰ ਹੁਣ 1000 ਦੇ ਕਰੀਬ ਝੰਡੇ ਬਣ ਰਹੇ ਹਨ। ਇਨ੍ਹਾਂ ਨੂੰ ਬਣਾਉਣ ’ਚ 5 ਤੋਂ 6 ਘੰਟੇ ਦਾ ਸਮਾਂ ਲੱਗ ਜਾਂਦਾ ਹੈ। ਇਨ੍ਹਾਂ ਝੰਡਿਆਂ ਨੂੰ ਬਣਾਉਣ ’ਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਸ਼ਾਮਲ ਹਨ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ ਮੌਤ
ਹਰਵੀਰ ਪਿਛਲੇ 20 ਦਿਨ ਤੋਂ ਬਣਾ ਰਹੀ ਹੈ ਝੰਡੇ
18 ਸਾਲ ਦੀ ਹਰਵੀਰ ਨੇ ਦੱਸਿਆ ਕਿ ਉਹ ਪਿਛਲੇ 15 ਤੋਂ ਲੈ ਕੇ 20 ਦਿਨਾਂ ਤੋਂ ਝੰਡੇ ਬਣਾਉਣ ਦਾ ਕੰਮ ਕਰ ਰਹੀ ਹੈ। ਹੁਣ ਤੱਕ ਉਨ੍ਹਾਂ ਦੀ ਟੀਮ ਵੱਲੋਂ 25 ਤੋਂ ਲੈ ਕੇ 30 ਹਜ਼ਾਰ ਝੰਡੇ ਬਣਾਏ ਗਏ ਹਨ। ਪੰਜਾਬ ਦੀਆਂ ਵੱਖ-ਵੱਖ ਯੂਨੀਅਨਾਂ ਵੱਲੋਂ ਝੰਡਿਆਂ ਦੀ ਕਾਫ਼ੀ ਡਿਮਾਂਡ ਹੈ, ਜਿਨ੍ਹਾਂ ਨੂੰ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਟਿਕਰੀ ਬਾਰਡਰ ’ਤੇ ਵੀ ਲਗਾਏ 5 ਦਿਨ
ਫਰੀਦਕੋਟ ਦੀ ਰਹਿਣ ਵਾਲੀ ਕਮਲਦੀਪ ਕੌਰ (19) ਨੇ ਦੱਸਿਆ ਕਿ ਉਹ ਪਿਛਲੇ 1 ਮਹੀਨੇ ਤੋਂ ਝੰਡੇ ਬਣਾਉਣ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹ ਟਿਕਰੀ ਸਰਹੱਦ ’ਤੇ ਵੀ 15 ਦਿਨ ਰਹਿ ਕੇ ਆਈ ਹੈ। ਉਸ ਤੋਂ ਜਿੰਨਾ ਹੋ ਸਕੇ ਉਹ ਉਨ੍ਹਾਂ ਇਸ ਸੰਘਰਸ਼ ’ਚ ਆਪਣਾ ਯੋਗਦਾਨ ਪਾ ਰਹੀ ਹੈ। ਉਸ ਦੇ ਨਾਲ ਸੁਖਪ੍ਰੀਤ, ਮਨੀ ਭੱਟੀ ਅਤੇ ਟੀਮ ਦੇ ਹੋਰ ਮੈਂਬਰ ਵੀ ਸ਼ਾਮਲ ਹਨ।
ਢਾਬੇ ਤੋਂ 400 ਲੀਟਰ ਗੈਰ ਕਾਨੂੰਨੀ ਡੀਜ਼ਲ ਸਮੇਤ ਮਾਲਕ ਗ੍ਰਿਫ਼ਤਾਰ
NEXT STORY