ਜਲਾਲਾਬਾਦ(ਸੇਤੀਆ)— ਆੜ੍ਹਤੀਆ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਕੰਮਿਊਨਿਟੀ ਹਾਲ 'ਚ ਸੰਪੰਨ ਹੋਈ। ਮੀਟਿੰਗ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵਿਜੇ ਕਾਲੜਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਜਲਾਲਾਬਾਦ ਦੇ ਆੜ੍ਹਤੀਆ ਮੁਤਾਬਕ ਇਥੋਂ ਦੇ ਰਾਈਸ ਮਿੱਲਰਾਂ ਵੱਲ 2014-15 ਦੇ ਦੌਰਾਨ 40-50 ਕਰੋੜ ਰੁਪਇਆ ਬਕਾਇਆ ਖੜ੍ਹਾ ਸੀ ਅਤੇ ਹੁਣ ਇਹ ਵਧ ਕੇ 100 ਕਰੋੜ ਤੱਕ ਪਹੁੰਚ ਗਿਆ ਹੈ ਅਤੇ ਜੇਕਰ 31 ਅਗਸਤ ਤੱਕ ਸ਼ੈਲਰ ਮਾਲਿਕਾਂ ਨੇ ਆੜ੍ਹਤੀਏ ਦੇ ਖਾਤੇ ਕਲੀਅਰ ਨਾ ਕੀਤੇ ਤਾਂ ਉਨ੍ਹਾਂ ਨੂੰ ਮੰਡੀ 'ਚ ਝੋਨਾ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਰਾਈਸ ਮਿੱਲਰਾਂ ਵੱਲੋਂ ਆੜ੍ਹਤੀਆਂ ਦੇ ਪੈਸਿਆਂ ਨਾਲ ਆਪਣੇ ਕਾਰੋਬਾਰ ਅਤੇ ਹੋਰ ਕੰਮਾਂ ਵਿੱਚ ਪੈਸੇ ਲਗਾਏ ਜਾਂਦੇ ਹਨ ਜਦਕਿ ਉਨ੍ਹਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਦਿੱਤੀ ਗਈ। ਪਰ ਇਸ ਵਾਰ ਆੜ੍ਹਤੀਏ ਕਿਸੇ ਵੀ ਕੀਮਤ ਵਿੱਚ ਧੱਕੇਸ਼ਾਹੀ ਸਹਿਣ ਨਹੀਂ ਕਰਨਗੇ ਅਤੇ ਆਪਣਾ ਬਕਾਇਆ ਵਸੂਲਣਗੇ। ਇਸ ਤੋਂ ਇਲਾਵਾ ਅਦਾਇਗੀ ਨਾ ਕਰਨ ਵਾਲਿਆਂ ਖਿਲਾਫ ਸਰਕਾਰ ਕੋਲ ਲਿਖਤੀ ਵਿੱਚ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੇ ਸੰਬੰਧਤ ਲਾਇਸੈਂਸ ਰੱਦ ਕਰਵਾਏ ਜਾਣਗੇ ਅਤੇ ਨਾਲ ਹੀ ਸਰਕਾਰੀ ਝੋਨਾ ਵੀ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ 31 ਅਗਸਤ ਤੋਂ ਬਾਅਦ ਅਗਰ ਸ਼ੈਲਰ ਵਾਲਿਆਂ ਨੇ ਬਕਾਇਆ ਪੈਸੇ ਨਾ ਦਿੱਤੇ ਤਾਂ ਹਜਾਰਾਂ ਦੀ ਤਦਾਦ ਵਿੱਚ ਆੜ੍ਹਤੀਆਂ ਦਾ ਇਕੱਠ ਕਰਕੇ ਰਾਈਸ ਮਿੱਲਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਉਸ ਦੀ ਜ਼ਿੰਮੇਵਾਰੀ ਖੁੱਦ ਰਾਈਸ ਮਿੱਲਰਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਰਾਈਸ ਮਿੱਲਰਾਂ ਵੱਲੋਂ ਰਾਜਨੀਤਿਕ ਸ਼ਹਿ ਹੇਠਾਂ ਆੜ੍ਹਤੀਆਂ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਬਰਦਾਸ਼ਤ ਨਹੀਂ ਹੋਵੇਗਾ ਕਿਉਂਕਿ ਅਸੀਂ ਵੀ ਆਪਣੇ ਬੱਚੇ ਪਾਲਣੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਿਸਾਨ ਆਤਮ ਹੱਤਿਆ ਕਰਦਾ ਹੈ ਤਾਂ ਬਿਨਾ ਜਾਂਚ ਕੀਤੇ ਆੜ੍ਹਤੀਏ 'ਤੇ ਧਾਰਾ 306 ਲਗਾ ਦਿੱਤਾ ਜਾਂਦੀ ਹੈ ਜਦਕਿ ਆੜ੍ਹਤੀਏ ਨਜਾਇਜ਼ ਤੌਰ 'ਤੇ ਅਜਿਹੇ ਕੇਸਾਂ ਵਿੱਚ ਫਸ ਜਾਂਦੇ ਹਨ। ਇਸ ਸੰਬੰਧੀ ਉਹ ਸਰਕਾਰ ਪਾਸੋਂ ਮੰਗ ਕਰਨਗੇ ਕਿ ਬਿਨਾ ਕਿਸੇ ਉੱਚ ਅਧਿਕਾਰੀ ਦੀ ਜਾਂਚ ਪੜਤਾਲ ਤੋਂ ਪਹਿਲਾਂ ਆੜ੍ਹਤੀਏ ਨੂੰ ਨਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਲੋਡਿੰਗ ਅਤੇ ਟਰਾਂਪੋਟੇਸ਼ਨ ਦਾ ਦਾ ਕੰਮ ਆੜ੍ਹਤੀਏ ਖੁੱਦ ਸੰਭਾਲਣਗੇ ਅਤੇ ਸਰਕਾਰ ਤੋਂ ਬਣਦਾ ਹੱਕ ਆੜ੍ਹਤੀਆ ਨੂੰ ਲੈ ਕੇ ਦਿੱਤਾ ਜਾਵੇਗਾ ਅਤੇ ਟਰੱਕ ਯੂਨੀਅਨ ਦੀ ਦਖਲ ਅੰਦਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਰੇਟ ਜਾਇਜ ਹੋਵੇਗਾ ਉਹ ਆੜ੍ਹਤੀਆਂ ਨੂੰ ਦਿੱਤਾ ਜਾਵੇਗਾ ਅਤੇ ਆੜ੍ਹਤੀਆਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਖਰੀਦੇ ਗਏ ਝੋਨੇ ਦੀ ਖਰੀਦ ਸੰਬੰਧੀ ਪੰਜਾਬ ਆੜ੍ਹਤੀਆ ਐਸੋਸੀਏਸ਼ਨ ਵਲੋਂ ਮਿਤੀ ਇੱਕ ਕੀਤੀ ਜਾਵੇਗੀ ਨਾ ਕਿ ਮੰਡੀਆਂ ਵਿੱਚ ਵੱਖ-ਵੱਖ ਤਰੀਕਾਂ ਹੋਣਗੀਆਂ। ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ੍ਹ, ਰੂਪ ਲਾਲ ਦੱਤਾ, ਸ਼ਾਮ ਸੁੰਦਰ ਮੈਣੀ, ਜਿਲਾ ਪ੍ਰਧਾਨ ਅਮ੍ਰਿਤ ਲਾਲ ਛਾਬੜਾ, ਮਹਾਂਵੀਰ ਸਿੰਘ ਪ੍ਰਧਾਨ ਤਰਨਤਾਰਨ, ਜਰਨੈਲ ਸਿੰਘ ਮੁਖੀਜਾ, ਚੰਦਰ ਪ੍ਰਕਾਸ਼ ਸ਼ਹਿਰੀ ਪ੍ਰਧਾਨ, ਅਨਿਲ ਦੀਪ ਸਿੰਘ ਨਾਗਪਾਲ, ਦਵਿੰਦਰ ਮੈਣੀ, ਬਲਰਾਜ ਕੰਬੋਜ, ਅਸ਼ੋਕ ਚੱਕਰਸੁਧਾ ਕੈਸ਼ੀਅਰ, ਕੈਸ਼ੀਅਰ ਰਾਕੇਸ਼ ਉਤਰੇਜਾ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਕੈਪਟਨ ਸਾਹਿਬ ਬੋਹਾ ਵਾਸੀਆਂ ਦੀ ਵੀ ਲੈ ਲਓ ਸਾਰ, ਕਰ ਰਹੇ ਨਰਕ ਭਰੀ ਜ਼ਿੰਦਗੀ ਬਤੀਤ
NEXT STORY