ਪਠਾਨਕੋਟ, (ਸ਼ਾਰਦਾ)- ਬੀਤੀ ਰਾਤ ਚੱਲੀ ਤੇਜ਼ ਹਨੇਰੀ ਅਤੇ ਬਾਰਿਸ਼ ਨਾਲ ਪਠਾਨਕੋਟ- ਸੁਜਾਨਪੁਰ ਰੋਡ ’ਤੇ ਦਰੱਖਤ ਡਿੱਗਣ ਨਾਲ ਲਗਭਗ 12 ਘੰਟੇ ਅਾਵਾਜਾਈ ਪ੍ਰਭਾਵਿਤ ਰਹੀ ਅਤੇ ਦੋ ਦਰਜਨ ਪਿੰਡਾਂ ਦੀ ਬਿਜਲੀ ਵੀ ਗੁੱਲ ਰਹੀ।
ਜਾਣਕਾਰੀ ਅਨੁਸਾਰ ਸੁਜਾਨਪੁਰ-ਪਠਾਨਕੋਟ ਰੋਡ ’ਤੇ ਬੀਤੀ ਅੱਧੀ ਰਾਤ ਨੂੰ ਲਗਭਗ 12 ਵਜੇ ਤੇਜ਼ ਹਨੇਰੀ ਅਤੇ ਬਾਰਿਸ਼ ਕਾਰਨ 7-8 ਦਰੱਖਤ ਸਡ਼ਕ ’ਤੇ ਟੁੱਟ ਕੇ ਡਿੱਗ ਗਏ, ਜਿਸ ਕਰ ਕੇ ਵਾਹਨਾਂ ਦਾ ਆਉਣਾ-ਜਾਣਾ ਬੰਦ ਹੋ ਗਿਆ ਅਤੇ ਸਿਰਫ਼ ਦੋ-ਪਹੀਆ ਵਾਹਨ ਹੀ ਲੰਘ ਰਹੇ ਸਨ, ਉਥੇ ਹੀ ਕਾਠ ਵਾਲੇ ਪੁਲ ਕੋਲ ਬਿਜਲੀ ਦੀਆਂ ਤਾਰਾਂ ਡਿੱਗਣ ਨਾਲ ਲਗਭਗ 2 ਦਰਜਨ ਪਿੰਡਾਂ ਦੀ ਬਿਜਲੀ ਚੱਲੀ ਗਈ, ਜਿਸ ਕਰ ਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
®ਇਸ ਸਬੰਧ ਵਿਚ ਐੱਸ. ਡੀ. ਓ. ਸੁਰਿੰਦਰ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੰਦਲਾ ਲਾਹਡ਼ੀ, ਛੋਟੇਪੁਰ, ਰਤਨ ਕਾਲੋਨੀ ਪਿੰਡਾਂ ਦੀ ਬਿਜਲੀ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਐਕਸੀਅਨ ਰਵਿੰਦਰ ਭਗਤ ਨੇ ਦੱਸਿਆ ਕਿ ਹਨੇਰੀ ਨਾਲ ਦੋ ਦਰਜਨ ਖੰਭੇ ਡਿੱਗੇ ਹਨ ਜਿਨ੍ਹਾਂ ਦੀ ਮੁਰੰਮਤ ਲਈ ਮੁਲਾਜ਼ਮ ਕੰਮ ਕਰ ਰਹੇ ਹਨ।
ਲਾਵਾਰਸ ਹਾਲਤ ’ਚ ਮਿਲੀ ਗਲੀ-ਸਡ਼ੀ ਲਾਸ਼
NEXT STORY