ਨਵੀਂ ਦਿੱਲੀ— ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਚੋਣ ਪ੍ਰਚਾਰ ਭਖਿਆ ਹੋਇਆ ਹੈ। ਭਾਜਪਾ ਵਲੋਂ ਵੀ ਅੱਜ ਯਾਨੀ ਕਿ ਮੰਗਲਵਾਰ ਨੂੰ ਪੰਜਾਬ ’ਚ ਚੋਣ ਪ੍ਰਚਾਰ ਦਾ ਆਗਾਜ਼ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ’ਚ ‘ਫਤਿਹ ਰੈਲੀ’ ਦੌਰਾਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਵਰੁਅਚਲ ਰੈਲੀ ਜ਼ਰੀਏ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਇਸ ਵਾਰ ਤਾਂ ਮੈਂ ਵਰੁਅਚਲੀ ਨਮਸਕਾਰ ਕਰ ਰਿਹਾ ਹੈ। ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁਝ ਦਿਨਾਂ ਬਾਅਦ ਮੇਰਾ ਪੰਜਾਬ ਆਉਣ ਦਾ ਪ੍ਰੋਗਰਾਮ ਜ਼ਰੂਰ ਬਣੇਗਾ। ਮੈਨੂੰ ਪੰਜਾਬ ਦੀ ਮਿੱਟੀ ਨੂੰ ਮੱਥੇ ’ਤੇ ਲਾਉਣ ਦਾ ਮੌਕਾ ਮਿਲੇਗਾ। ਪੰਜਾਬ ਦੇ ਮੇਰੇ ਪਿਆਰੇ ਭੈਣ-ਭਰਾਵਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਅਸੀਂ ਸਾਰੇ ਮਿਲ ਕੇ ਨਵਾਂ ਪੰਜਾਬ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੁੱਟ ਜਾਵਾਂਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਕਰਨਾ ਹੈ। 21ਵੀਂ ਸਦੀ ਦਾ ਭਾਰਤ ਬਣਾਉਣ ’ਚ ਜੁੱਟੇ ਹਾਂ, ਜਿਸ ਵਿਜ਼ਨ ਦਾ ਪੰਜਾਬ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਾ ਡਬਲ ਇੰਜਣ ਲੱਗੇਗਾ ਤਾਂ ਪੰਜਾਬ ਬਦਲੇਗਾ। ਕੇਂਦਰ ਸਰਕਾਰ ਦੀ ਮਦਦ ਨਾਲ ਪੰਜਾਬ ਦੇ ਅੰਮ੍ਰਿਤਸਰ ’ਚ ਆਈ. ਆਈ. ਐੱਮ. ਬਠਿੰਡਾ ’ਚ ਏਮਜ਼ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹੀ ਲੁਧਿਆਣਾ ਨੂੰ ਟੈਕਸਟਾਇਲ ਸੈਕਟਰ ਵਜੋਂ ਪਰਮੋਟ ਕੀਤਾ ਜਾਵੇਗਾ। ਸਭ ਕਾ ਸਾਥ ਅਤੇ ਸਭ ਕਾ ਵਿਕਾਸ ਵਾਲੀ ਸਰਕਾਰ ਨੂੰ ਚੁਣਨਾ ਹੈ। ਅਸੀਂ ਮਿਲ ਕੇ ਨਵਾਂ ਪੰਜਾਬ ਬਣਾਵਾਂਗੇ।
ਕਾਂਗਰਸ ਨੇ ਪੰਜਾਬ ਨੂੰ ਲੁੱਟਿਆ, ਕੇਜਰੀਵਾਲ ਨੇ ਕੋਰੋਨਾ ਕਾਲ ’ਚ ਪੰਜਾਬੀਆਂ ਦਾ ਨਹੀਂ ਪੁੱਛਿਆ ਹਾਲ : ਸੁਖਬੀਰ ਬਾਦਲ
NEXT STORY