ਫਤਿਆਬਾਦ (ਕੰਵਲ) : ਸਥਾਨਕ ਕਸਬੇ ਦੇ ਮੁੱਖ ਬਾਜ਼ਾਰ 'ਚ ਲੁੱਟ-ਖੋਹ ਅਤੇ ਦੁਕਾਨਾਂ 'ਤੇ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਣ ਚੋਰਾਂ ਦੀ ਦਹਿਸ਼ਤ ਦੇ ਸਾਏ ਹੇਠ ਦਿਨ ਗੁਜ਼ਰ ਕਰ ਰਹੇ ਦੁਕਾਨਦਾਰਾਂ ਦੀ ਚਿਰੋਕਣੀ ਮੰਗ ਨੂੰ ਮੁੱਖ ਰੱਖਦਿਆਂ ਗ੍ਰਾਮ ਪੰਚਾਇਤ ਫਤਿਆਬਾਦ ਵਲੋਂ ਮੁੱਖ ਬਾਜ਼ਾਰ 'ਚ ਸੀ. ਸੀ. ਟੀ. ਵੀ. ਕੈਮਰੇ ਅਤੇ ਸੋਲਰ ਲਾਈਟਾਂ ਲਾਈਆਂ ਗਈਆਂ।
ਇਸ ਸਬੰਧੀ ਸਰਪੰਚ ਦੀਪਕ ਚੋਪੜਾ ਨੇ ਕਿਹਾ ਕਿ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਲਈ ਤੀਜੀ ਅੱਖ ਦੀ ਮਹੱਤਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਦੇ ਮੰਤਵ ਨਾਲ ਆਈ ਗ੍ਰਾਂਟ ਨਾਲ ਕਸਬੇ ਦੇ ਮੇਨ ਬਾਜ਼ਾਰ ਦੇ ਚੌਕ ਚੌਰਾਹਿਆਂ 'ਚ ਆਧੁਨਿਕ ਕਿਸਮ ਦੇ 30 ਸੀ. ਸੀ. ਟੀ. ਵੀ. ਕੈਮਰੇ ਅਤੇ 11 ਦੇ ਕਰੀਬ ਸੋਲਰ ਲਾਈਟਾਂ ਸਥਾਪਤ ਕੀਤੀਆਂ ਹਨ। ਕੈਮਰਿਆਂ ਦਾ ਕੰਟਰੋਲ 6 ਜਗ੍ਹਾ 'ਤੇ ਹੋਵੇਗਾ ਤਾਂ ਕਿ ਮਾੜੇ ਅਨਸਰਾਂ 'ਤੇ ਨਿਗਾ ਰੱਖੀ ਜਾ ਸਕੇ। ਕੈਮਰੇ ਚਾਲੂ ਕਰਨ ਸਮੇਂ ਦੀਪਕ ਚੋਪੜਾ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰੇ ਹਮੇਸ਼ਾ ਹੀ ਅਪਰਾਧ ਨੂੰ ਕਾਬੂ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ ਤੇ ਤੀਜੀ ਅੱਖ ਦੀ ਮਦਦ ਨਾਲ ਵੱਡੇ ਤੋਂ ਵੱਡੇ ਅਪਰਾਧੀ ਸਲਾਖਾਂ ਪਿੱਛੇ ਪਹੁੰਚ ਜਾਂਦੇ ਹਨ। ਚੋਪੜਾ ਨੇ ਕਿਹਾ ਕਿ ਇਹ ਕੈਮਰੇ 24 ਘੰਟੇ ਬਿਨਾਂ ਰੁਕੇ ਲੋਕਾਂ ਦੀ ਹਿਫਾਜ਼ਤ ਕਰਨ 'ਚ ਮਦਦ ਕਰਨਗੇ।
ਰਾਜੀਨਾਮਾ ਕਰਵਾਉਣ ਆਈਆਂ 2 ਧਿਰਾਂ ਥਾਣੇ ਅੰਦਰ ਭੀੜੀਆਂ, ਦੇਖੋ ਵੀਡੀਓ
NEXT STORY