ਬੁਢਲਾਡਾ (ਬਾਂਸਲ) : ਸਹੁਰੇ ਵੱਲੋਂ ਨਵੀਂ ਆਈ ਨੂੰਹ ਨੂੰ ਗਿਫਟ ਵਜੋਂ ਦਿੱਤਾ ਕ੍ਰੇਡਿਟ ਕਾਰਡ ਦੀ ਖੁਸ਼ੀ ਵਿਚ ਨੂੰਹ ਹੈਕਰਾਂ ਦੀ ਬੋਲੀ ਦਾ ਸ਼ਿਕਾਰ ਹੋ ਗਈ ਤੇ ਹਜ਼ਾਰਾਂ ਦੀ ਨਕਦੀ ਗਵਾ ਬੈਠੀ। ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਅੰਦਰ ਇਕ ਵਿਆਹੁਤਾ ਤੋਂ ਹੈਕਰਾਂ ਨੇ ਕ੍ਰੇਡਿਟ ਕਾਰਡ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਕਢਾਉਣ ਦਾ ਸਮਾਚਾਰ ਮਿਲਿਆ ਹੈ। ਗਿਫਟ ਵਿਚ ਮਿਲੇ ਕ੍ਰੇਡਿਟ ਕਾਰਡ ਸ਼ੁਰੂ ਹੋਣ ਤੋਂ ਪਹਿਲਾ ਹੀ ਵਿਆਹੁਤਾ ਕੋਲੋਂ ਹੈਕਰਾਂ ਨੇ ਫੋਨ 'ਤੇ ਜਾਣਕਾਰੀ ਲੈ ਲਈ, ਜਿਸ ਨਾਲ ਖਾਤੇ ਵਿਚੋਂ ਹਜ਼ਾਰਾਂ ਰੁਪਏ ਦੀ ਨਕਦੀ ਠੱਗਾਂ ਨੇ ਕਢਵਾ ਲਈ। ਜਦੋਂ ਨਕਦੀ ਨਿਕਲਣ ਦਾ ਮੈਸੇਜ ਪਤੀ ਦੇ ਮੋਬਾਇਲ 'ਤੇ ਆਇਆ ਤਾਂ ਉਸਨੇ ਪਤਨੀ ਨੂੰ ਇਸ ਸੰਬੰਧੀ ਪੁੱਛਿਆ ਕਿ 40 ਹਜ਼ਾਰ ਰੁਪਏ ਖਾਤੇ ਵਿਚੋਂ ਕੱਟੇ ਗਏ ਹਨ।
ਇਸ ਸੁਣ ਕੇ ਪਤਨੀ ਹੈਰਾਨ ਪ੍ਰੇਸ਼ਾਨ ਹੋ ਗਈ ਅਤੇ ਦੱਸਿਆ ਕਿ ਮੈਨੂੰ ਫੋਨ ਆਇਆ ਸੀ ਕਿ ਕ੍ਰੇਡਿਟ ਕਾਰਡ ਅਪਲਾਈ ਕੀਤਾ ਹੈ ਤਾਂ ਮੈਂ ਹਾਂ ਕਰ ਦਿੱਤੀ ਜਿਸ 'ਤੇ ਕਾਰਡ ਦੀ ਜਾਣਕਾਰੀ ਮੰਗੀ ਤਾਂ ਮੈਂ ਬੈਂਕ ਵਾਲੇ ਸਮਝ ਕੇ ਸਾਰੀ ਜਾਣਕਾਰੀ ਦੇ ਦਿੱਤੀ। ਇਸ ਸੰਬੰਧੀ ਪਰਿਵਾਰ ਵਲੋਂ ਸਾਈਬਰ ਸੈੱਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
Punjab Wrap Up : ਪੜ੍ਹੋ 25 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY