ਪਟਿਆਲਾ (ਕੰਵਲਜੀਤ) : ਪਟਿਆਲਾ ਪੁਲਸ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ 'ਚ ਪੁਲਸ ਨੇ ਪਿਉ-ਪੁੱਤ ਸਣੇ ਭਾਣਜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪਟਿਆਲਾ ਦੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਦੇ ਹਲਕਾ ਸਮਾਣਾ ਦੇ ਅਧੀਨ ਆਉਂਦੇ ਪਿੰਡ ਰਵਾਸ ਬ੍ਰਾਹਮਣਾ ਵਿਖੇ ਸੂਰਾਂ ਦਾ ਫਾਰਮ ਚਲਾਉਣ ਵਾਲੇ 53 ਸਾਲ ਦੇ ਕੇਸਰ ਸਿੰਘ ਨਾਮ ਦੇ ਵਿਆਕਤੀ ਦੀ ਗੁੰਮਸ਼ੁਦਾ ਹੋਣ ਦੀ ਜਾਣਕਾਰੀ ਮਿਲੀ ਸੀ ਪਰ ਜਦੋਂ ਜਾਂਚ ਕੀਤੀ ਗਈ ਤਾਂ ਪੱਤਾ ਲੱਗਾ ਕਿ ਗੁੰਮਸ਼ੁਦਾ ਕੇਸਰ ਸਿੰਘ ਲਾਪਤਾ ਨਹੀਂ ਹੋਇਆ ਬਲਕਿ ਉਸਦਾ ਕਤਲ ਹੋਇਆ ਹੈ ਜਿਹੜਾ ਮ੍ਰਿਤਕ ਕੇਸਰ ਸਿੰਘ ਦੇ ਸੂਰਾਂ ਦੇ ਫਾਰਮ ਦੇ ਨਾਲ ਹੀ ਦੋਸ਼ੀ ਪ੍ਰਮੋਦ ਕੁਮਾਰ ਤੇ ਉਸਦੇ ਮੁੰਡੇ ਹੀਰਾ ਲਾਲ ਦਾ ਵੀ ਸੂਰਾਂ ਦਾ ਫਾਰਮ ਸੀ ਪਰ ਮ੍ਰਿਤਕ ਕੇਸਰ ਸਿੰਘ ਦਾ ਫਾਰਮ ਵਧੀਆ ਚੱਲਦਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਵਿਚ ਸਭ ਤੋਂ ਵੱਡਾ ਫੇਰਬਦਲ, 210 DSPs ਅਤੇ 9 SSPs ਦੇ ਤਬਾਦਲੇ
ਇਸੇ ਕਰਕੇ ਦੋਸ਼ੀ ਪ੍ਰਮੋਦ ਅਤੇ ਉਸਦੇ ਮੁੰਡੇ ਹੀਰਾ ਲਾਲ ਤੇ ਪ੍ਰਮੋਦ ਦੇ ਭਾਣਜੇ ਰਾਹੁਲ ਉਰਫ ਗੰਜਾ ਨੇ ਕੇਸਰ ਸਿੰਘ ਦੇ ਕਤਲ ਦੀ ਸਾਜ਼ਿਸ਼ ਘੜੀ ਅਤੇ 24 ਜੂਨ ਨੂੰ ਹਥਿਆਰਾਂ ਸਣੇ ਉਸਦੇ ਫਾਰਮ 'ਤੇ ਪਹੁੰਚੇ ਜਿੱਥੇ ਕੇਸਰ ਸਿੰਘ ਮੰਜੇ ਉੱਪਰ ਬੈਠਾ ਹੋਇਆ ਸੀ ਅਤੇ ਉਸਦਾ ਉੱਥੇ ਪਹੁੰਚ ਕੇ ਬੇਰਹਿਮੀ ਨਾਲ ਵੱਢ ਟੁੱਕ ਕਰਕੇ ਕਤਲ ਕਰ ਦਿੱਤਾ ਗਿਆ। ਬੇਰਹਿਮੀ ਨਾਲ ਕਤਲ ਕਰਨ ਮਗਰੋਂ ਮ੍ਰਿਤਕ ਕੇਸਰ ਸਿੰਘ ਦੀ ਲਾਸ਼ ਨੂੰ ਇਕ ਚਾਦਰ ਵਿਚ ਲਪੇਟ ਕੇ ਉਸ ਦੇ ਹੀ ਮੋਟਰਸਾਈਕਲ 'ਤੇ ਰੱਖ ਕੇ ਭਾਖੜਾ 'ਤੇ ਲੈ ਗਏ ਅਤੇ ਲਾਸ਼ ਨੂੰ ਭਾਖੜਾ ਵਿਚ ਸੁੱਟ ਦਿੱਤਾ ਅਤੇ ਮੋਟਰਸਾਈਕਲ ਨੂੰ ਭਾਖੜਾ ਦੇ ਨਾਲ ਹੀ ਖੜ੍ਹਾ ਕਰ ਦਿੱਤਾ ਤਾਂ ਜੋ ਇਸ ਤਰ੍ਹਾਂ ਲੱਗੇ ਕਿ ਕੇਸਰ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ। ਫਿਲਹਾਲ ਪੁਲਸ ਨੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ 'ਚ ਦੋਸ਼ੀ ਰਾਹੁਲ ਉਰਫ ਗੰਜਾ ਪ੍ਰਮੋਦ ਕੁਮਾਰ ਉਰਫ ਧੀਰਾ ਅਤੇ ਉਸਦਾ ਬੇਟਾ ਹੀਰਾ ਲਾਲ ਸ਼ਾਮਲ ਹੈ।
ਇਹ ਵੀ ਪੜ੍ਹੋ : ਮਾਂ ਨੂੰ ਆਖਰੀ ਸੈਲਫੀ ਭੇਜ ਗੱਡੀ ਸਣੇ ਭਾਖੜਾ ਨਹਿਰ 'ਚ ਜਾ ਡੁੱਬਾ ਇਕਲੌਤਾ ਪੁੱਤ, ਲਾਸ਼ ਦੇਖ ਨਿਕਲੀਆਂ ਧਾਹਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਧੂ ਮੂਸੇਵਾਲਾ ਕਤਲ ਕੇਸ ਦੇ ਚਸ਼ਮਦੀਦ ਗਵਾਹ ਨੇ ਦਿੱਤੀ ਗਵਾਹੀ, 30 ਅਗਸਤ ਨੂੰ ਹੋਵੇਗੀ ਅਗਲੀ ਪੇਸ਼ੀ
NEXT STORY