ਫਾਜ਼ਿਲਕਾ (ਸੁਨੀਲ ਨਾਗਪਾਲ) - ਅਬੋਹਰ 'ਚ ਲੜਕਿਆਂ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਆਪਣੀ ਮਜ਼ਬੂਤ ਪਛਾਣ ਦੇ ਚੱਲਦਿਆਂ ਪੰਜਾਬ ਭਰ 'ਚ ਪ੍ਰਸਿੱਧ ਹੋ ਚੁੱਕਾ ਹੈ। ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਦੇ ਸਮੇਂ 'ਚ ਬਣੇ ਇਸ ਸਕੂਲ 'ਚ ਇਲਾਕੇ ਦਾ ਹਰੇਕ ਵਿਦਿਆਰਥੀਆਂ ਦਾਖਲਾ ਲੈਣਾ ਚਾਹੁੰਦਾ ਹੈ। ਇਸ ਸਕੂਲ 'ਚ ਪੜ੍ਹ ਕੇ ਜਾਣ ਵਾਲੇ ਵਿਦਿਆਰਥੀ ਅੱਜ ਆਈ.ਪੀ.ਐੱਸ. ਅਫਸਰ, ਆਈ.ਏ.ਐੱਸ. ਅਤੇ ਜੱਜ ਲਗੇ ਹੋਏ ਹਨ। ਇਸ ਸਕੂਲ 'ਚ ਸਿੱਖਿਆ ਹਾਸਲ ਕਰ ਚੁੱਕੇ ਸਭ ਤੋਂ ਵੱਧ ਵਿਦਿਆਰਥੀ ਅਧਿਆਪਕ ਅਤੇ ਡਾਕਟਰ ਬਣ ਚੁੱਕੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲੜਕਿਆਂ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਸ਼ੁਰੂਆਤ 1886 'ਚ ਕੀਤੀ ਗਈ। ਸਕੂਲ ਦੇ ਅੰਦਰ ਲਗੇ ਦਰਖਤ 'ਤੇ ਪਿਛਲੇ ਕਈ ਸਾਲਾ ਤੋਂ ਲਟਕ ਰਹੀ ਪੁਰਾਣੀ ਘੰਟੀ ਅਤੇ ਅਲਮਾਰੀਆਂ ਅੱਜ ਵੀ ਉਸੇ ਤਰ੍ਹਾਂ ਦੇਖਣ ਨੂੰ ਮਿਲ ਰਹੀਆਂ ਹਨ। ਪੁਰਾਤਨ ਸਮੇਂ ਦੀਆਂ ਇਤਿਹਾਸਕ ਇਮਾਰਤਾਂ ਵਾਂਗ ਇਸ ਸਕੂਲ ਦੀ ਜਿਨ੍ਹੀ ਤਾਰੀਫ ਹੋ ਰਹੀ ਹੈ, ਉਸ ਤੋਂ ਵੱਧ ਇਸ ਸਕੂਲ ਦੇ ਚੰਗੇ ਨਤੀਜੇ ਵੀ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਕਈ ਵਿਦਿਆਰਥੀ ਪੰਜਾਬ ਪੱਧਰ 'ਤੇ ਪਹਿਲਾਂ ਸਥਾਨ ਹਾਸਲ ਕਰ ਚੁੱਕੇ ਹਨ।

ਅਬੋਹਰ ਦੇ ਐੱਸ.ਡੀ.ਐੱਮ ਨੇ ਕਿਹਾ ਕਿ ਜਿਵੇਂ ਇਸ ਸਕੂਲ ਨੂੰ ਅਧਿਆਪਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ, ਠੀਕ ਉਸੇ ਤਰ੍ਹਾਂ ਇਸ ਸਕੂਲ ਨੂੰ ਪ੍ਰਸ਼ਾਸਨਿਕ ਅਤੇ ਸਰਕਾਰੀ ਪੱਧਰ 'ਤੇ ਮਿਲਣ ਵਾਲਿਆਂ ਸਹੂਲਤਾਂ ਦਾ ਵੀ ਖਾਸ ਤੌਰ 'ਤੇ ਧਿਆਨ ਰੱਖਿਆ ਜਾਂਦਾ ਹੈ।
ਪਤੀ ਤੇ ਦਿਓਰ ਤੋਂ ਦੁਖੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ
NEXT STORY