ਫਾਜ਼ਿਲਕਾ (ਸੁਨੀਲ) - ਜਲਾਲਾਬਾਦ ਹਲਕੇ ਦੇ ਗੁਰਦੁਆਰਾ ਸਿੰਘ ਸਭਾ ਰੋਡ 'ਤੇ ਗੁੰਡਾਗਰਦੀ ਦਾ ਨਾਚ ਸ਼ਰੇਆਮ ਦੇਖਣ ਨੂੰ ਮਿਲਿਆ, ਜਿਸ ਦੀ ਸਾਰੀ ਘਟਨਾ ਉਥੇ ਲਗੇ ਸੀ.ਸੀ.ਟੀ.ਵੀ ਕੈਮਰਿਆਂ 'ਚ ਕੈਦ ਹੋ ਗਈ। ਇਸ ਮੌਕੇ ਡੇਢ ਦਰਜਨ ਤੋਂ ਵੱਧ ਲੋਕਾਂ ਨੇ ਨਾ ਸਿਰਫ ਨੌਜਵਾਨਾਂ ਨੂੰ ਜ਼ਖਮੀ ਕੀਤਾ ਸਗੋਂ 15 ਮਿੰਟ ਤੱਕ ਹਥਿਆਰ ਲਹਿਰਾਉਂਦੇ ਹੋਏ ਸ਼ਰੇਆਮ ਗੁੰਡਾਗਰਦੀ ਵੀ ਕੀਤੀ। ਜਾਣਕਾਰੀ ਅਨੁਸਾਰ ਗੁੰਡਾਗਰਦੀ ਕਰਦੇ ਹੋਏ ਉਕਤ ਲੋਕਾਂ ਨੇ ਇਕ ਨੌਜਵਾਨ 'ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜੋ ਆਪਣੀ ਜਾਨ ਬਚਾਉਂਣ ਲਈ ਕਿਸੇ ਦੁਕਾਨ ਦੇ ਅੰਦਰ ਦਾਖਲ ਹੋ ਗਿਆ।
![PunjabKesari](https://static.jagbani.com/multimedia/16_18_504320489fzr1-ll.jpg)
ਉਸ ਦੇ ਪਿੱਛਾ ਕਰਦੇ ਹੋਏ ਆਏ ਹਮਲਾਵਰਾਂ ਨੇ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਮੌਕੇ 'ਤੇ ਹਸਪਤਾਲ ਦਾਖਲ ਕਰਵਾਉਣਾ ਪਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਿਹਾ ਕਿ ਹਮਲਾ ਕਰਨ ਵਾਲੇ ਨੌਜਵਾਨ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਸਵਾਜਕੀ ਦੇ ਦੱਸੇ ਜਾ ਰਹੇ ਹਨ।
![PunjabKesari](https://static.jagbani.com/multimedia/16_19_230406100fzr2-ll.jpg)
ਉਕਤ ਨੌਜਵਾਨਾਂ ਦੀ ਲੜਾਈ ਕਿਨ੍ਹਾਂ ਕਾਰਨਾਂ ਕਰਕੇ ਹੋਈ ਹੈ, ਦੇ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਪੁਲਸ ਨੇ ਜ਼ਖਮੀ ਨੌਜਵਾਨਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
![PunjabKesari](https://static.jagbani.com/multimedia/16_19_404620580fzr3-ll.jpg)
ਸੌਫ ਦਾ ਪਾਣੀ ਪੀਣ ਨਾਲ ਮਿਲੇਗਾ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਛੁਟਕਾਰਾ
NEXT STORY