ਫਾਜ਼ਿਲਕਾ (ਸੁਨੀਲ ਨਾਗਪਾਲ) - ਫ਼ਾਜ਼ਿਲਕਾ ਦੇ ਆਰਿਆ ਨਗਰ ’ਚ ਨਾਜਾਇਜ਼ ਸ਼ਰਾਬ ਫੜਣ ਗਈ ਐਕਸਾਇਜ਼ ਵਿਭਾਗ ਦੀ ਟੀਮ 'ਤੇ ਸ਼ਰਾਬ ਮਾਫ਼ੀਆ ਵਲੋਂ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਸ਼ਰਾਬ ਮਾਫੀਆਂ ਨੇ ਵਿਭਾਗ ਦੇ ਅਧਿਕਾਰੀਆਂ ਦੀਆਂ ਗੱਡੀਆਂ ਹੱਥਿਆਰ ਮਾਰ ਕੇ ਭੰਨ ਦਿੱਤੀਆਂ। ਜਾਣਕਾਰੀ ਅਨੁਸਾਰ ਐਕਸਾਇਜ਼ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਬਲੈਕ 'ਚ ਸ਼ਰਾਬ ਵੇਚਣ ਦੇ ਧੰਦਾ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਠੇਕੇਦਾਰ ਦੇ ਕਰਿੰਦੇ ਐਕਸਾਇਜ਼ ਟੀਮ ਨਾਲ ਮੌਕੇ 'ਤੇ ਪਹੁੰਚ ਗਏ, ਜਿਥੇ ਉਨ੍ਹਾਂ ਨੇ ਨਾਜਾਇਜ਼ ਸ਼ਰਾਬ ਨੂੰ ਆਪਣੇ ਕਬਜ਼ੇ 'ਚ ਲੈਣਾ ਸ਼ੁਰੂ ਕੀਤਾ। ਇੰਨ੍ਹੇ 'ਚ ਉਕਤ ਸਥਾਨ ’ਤੇ ਕੁਝ ਲੋਕ ਆ ਗਏ, ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਦੂਜੇ ਪਾਸੇ ਹਮਲੇ ਦੀ ਘਟਨਾ ਦਾ ਪਤਾ ਲੱਗਦੇ ਸਾਰ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਦਿੱਤਾ। ਦੱਸ ਦੇਈਏ ਕਿ ਸ਼ਰਾਬ ਮਾਫੀਆ ਹੋਵੇ ਜਾਂ ਫਿਰ ਕੋਈ ਹੋਰ ਅਪਰਾਧੀ, ਸਾਰੇ ਸ਼ਰਾਰਤੀ ਅਨਸਰਾਂ ਦੇ ਮਨਾਂ 'ਚ ਕਾਨੂੰਨ ਦਾ ਖੌਫ਼ ਬਿਲਕੁਲ ਹੀ ਖਤਮ ਹੋ ਚੁੱਕਾ ਹੈ। ਇਸੇ ਕਾਰਨ ਉਕਤ ਲੋਕ ਬੇਖੌਫ ਹੋ ਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।
ਏਅਰਲਾਈਨਜ਼ ਦੀ ਗਲਤੀ, ਸੀਨੀਅਰ ਸਿਟੀਜ਼ਨ ਪ੍ਰੇਸ਼ਾਨ, 70 ਲੱਖ ਹਰਜਾਨਾ
NEXT STORY