ਫਾਜ਼ਿਲਕਾ (ਨਾਗਪਾਲ) - ਫਾਜ਼ਿਲਕਾ ਦੇ ਥਾਣੇ 'ਚ ਗੀਤ ਗਾ ਕੇ ਮੁਲਾਜ਼ਮਾਂ ਦਾ ਮਨੋਰੰਜਨ ਕਰਨ ਵਾਲੇ ਐੱਸ.ਐੱਚ.ਓ. ਨੂੰ ਸਸਪੈਂਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਾਜ਼ਿਲਕਾ ਨਗਰ ਥਾਣਾ ਪ੍ਰਭਾਰੀ ਦੇ ਐੱਸ.ਐੱਸ.ਓ. ਪ੍ਰੇਮ ਕੁਮਾਰ ਨੇ 'ਮੇਰੇ ਸਪਣੋਂ ਕੀ ਰਾਣੀ ਕਬ ਆਵੇਗੀ ਤੂੰ' ਗੀਤ ਗਾ ਕੇ ਚੋਣਾਂ ਤੋਂ ਬਾਅਦ ਥਾਣੇ 'ਚ ਮਹਿਫਿਲ ਲੱਗਾ ਦਿੱਤੀ ਅਤੇ ਮੁਲਾਜ਼ਮਾਂ ਦਾ ਖੂਬ ਮਨੋਰੰਜਨ ਕੀਤਾ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਇਲਾਕੇ 'ਚ ਕਾਫੀ ਮਸ਼ਹੂਰ ਹੋ ਗਏ, ਜਿਸ ਸਦਕਾ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਗਾਣਾ ਗਾ ਕੇ ਇਲਾਕੇ 'ਚ ਪ੍ਰਸਿੱਧ ਹੋਣ ਵਾਲੇ ਐੱਸ.ਐੱਚ.ਓ. ਪ੍ਰੇਮ ਕੁਮਾਰ ਆਪਣੀ ਕੁਰਸੀ ਗਵਾ ਬੈਠੇ ਹਨ। ਉਨ੍ਹਾਂ ਨੂੰ ਡਿਊਟੀ ਦੌਰਾਨ ਲਾਪ੍ਰਵਾਹੀ ਵਰਤਣ ਦੇ ਦੋਸ਼ 'ਚ ਸਸਪੈਂਡ ਕਰ ਦਿੱਤਾ ਗਿਆ ਹੈ। ਐੱਸ.ਐੱਚ.ਓ ਦੇ ਨਾਲ-ਨਾਲ ਏ.ਐੱਸ.ਆਈ. ਸਰਬਜੀਤ ਸਿੰਘ ਤੇ ਹੌਲਦਾਰ ਪਿਆਰਾ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ। ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਮੁਲਾਜ਼ਮਾਂ ਨੂੰ ਠੱਗੀ ਮਾਮਲੇ 'ਚ ਲਾਪ੍ਰਵਾਹੀ ਵਰਤਣ ਤੇ ਐਕਸਾਈਜ ਮਾਮਲੇ 'ਚ ਦੋਸ਼ੀ ਨੂੰ ਨਾ ਫੜਣ ਦੇ ਦੋਸ਼ 'ਚ ਸਸਪੈਂਡ ਕੀਤਾ ਗਿਆ ਹੈ।
ਮਨੋਰੰਜਨ ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੰਸਾ ਹੈ ਅਤੇ ਇਸ ਦਾ ਆਨੰਦ ਲੈਣਾ ਕੋਈ ਬੁਰੀ ਗੱਲ ਨਹੀਂ। ਪਰ ਜਿੰਨੀ ਦਿਲਚਸਪੀ ਮਨੋਰੰਜਨ 'ਚ ਦਿਖਾਈ ਗਈ, ਉਨੀ ਹੀ ਦਿਲਚਸਪੀ ਡਿਊਟੀ ਕਰਨ 'ਚ ਦਿਖਾਉਣਾ ਵੀ ਪੁਲਸ ਦਾ ਫਰਜ ਬਣਦਾ ਹੈ, ਜਿਸ 'ਚ ਐੱਸ.ਐੱਚ.ਓ. ਸਾਹਿਬ ਚੂਕ ਕਰ ਗਏ।
31 ਜੁਲਾਈ ਤਕ ਸੀ. ਬੀ. ਐੱਸ. ਈ. ਦੀ ਵੈੱਬਸਾਈਟ 'ਤੇ ਮਿਲਣਗੇ ਫਾਰਮ
NEXT STORY