ਮੋਗਾ, (ਗੋਪੀ ਰਾਊਕੇ)- ਦੇਸ਼ ਦਾ ਭਵਿੱਖ ਕਹਾਉਣ ਵਾਲਾ ਨੌਜਵਾਨ ਵਰਗ ਜੇਕਰ ਸਿੱਖਿਅਤ ਹੋਵੇਗਾ ਤਾਂ ਦੇਸ਼ ਦੀ ਉਨਤੀ ਦੀ ਰਾਹ ’ਤੇ ਚੱਲੇਗਾ ਪਰ ਆਏ ਦਿਨ ਸਿੱਖਿਅਾ ਲਈ ਨੌਜਵਾਨਾਂ ਵੱਲੋਂ ਸੰਘਰਸ਼ ਕਰਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਅੱਜ ਪੰਜਾਬ ਸਟੂਡੈਂਟ ਯੂਨੀਅਨ ਦੀ ਮਹਿਲਾ ਵਰਕਰ ਡੀ. ਐੱਮ. ਕਾਲਜ ਦੇ ਮੂਹਰੇ ਐੱਸ. ਸੀ. ਵਰਗ ਦੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਪੱਕੀ ਹਡ਼੍ਹਤਾਲ ’ਤੇ ਬੈਠੀਆਂ ਹਨ।
ਹਡ਼੍ਹਤਾਲ ’ਤੇ ਬੈਠੀਆਂ ਪੀ. ਐੱਸ. ਯੂ. ਦੀਆਂ ਆਗੂਆਂ ਨੇ ਜਿਥੇ ਸਰਕਾਰ ਅਤੇ ਕਾਲਜ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ, ਉਥੇ ਸਿੱਖਿਅਾ ਸੰਸਥਾਵਾਂ ’ਤੇ ਦੋਸ਼ ਲਾਇਆ ਕਿ ਕਾਲਜਾਂ ਵੱਲੋਂ ਸਿੱਖਿਅਾਂ ਦਾ ਵੀ ਵਪਾਰੀਕਰਨ ਕਰਕੇ ਐੱਸ. ਸੀ. ਵਰਗ ਦੇ ਨਾਲ ਅਨਿਆਂ ਕਰ ਰਹੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਵੀ ਕਾਲਜ ਪ੍ਰਬੰਧਕ ਅਧਿਕਾਰੀ ਨੇ ਆ ਕੇ ਇਨ੍ਹਾਂ ਨੇਤਾਵਾਂ ਨਾਲ ਗੱਲਬਾਤ ਨਹੀਂ ਕੀਤੀ ਅਤੇ ਹਡ਼੍ਹਤਾਲ ਜਾਰੀ ਸੀ।
ਬੀ. ਸੀ. ਅਤੇ ਓ. ਬੀ. ਸੀ. ਦੇ ਹੱਕ ’ਚ ਉਤਰੇ ਯੂਨੀਅਨ ਆਗੂ
ਜ਼ਿਕਰਯੋਗ ਹੈ ਕਿ ਜਿਥੇ ਯੂਨੀਅਨ ਵੱਲੋਂ ਐੱਸ. ਸੀ. ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ, ਉਥੇ ਯੂਨੀਅਨ ਵੱਲੋਂ ਬੀ. ਸੀ. ਅਤੇ ਓ. ਬੀ. ਸੀ. ਵਰਗ ’ਚ ਸ਼ਾਮਲ 2.5 ਲੱਖ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਵੀ ਸਾਰੀ ਫੀਸ ਮੁਆਫ ਕਰਨ ਦੀ ਮੰਗ ਉਠਾਈ ਜਾ ਰਹੀ ਹੈ। ਬੇਸ਼ੱਕ ਯੂਨੀਅਨ ਦੇ ਇਸ ਸੰਘਰਸ਼ ’ਚ ਬੀ. ਸੀ. ਅਤੇ ਓ. ਬੀ. ਸੀ. ਵਰਗ ਨਾਲ ਸਬੰਧਤ ਨੌਜਵਾਨ ਘੱਟ ਸ਼ਾਮਲ ਹੋ ਰਹੇ ਹਨ, ਪਰ ਯੂਨੀਅਨ ਵੱਲੋਂ ਹਰ ਵਰਗ ਨੂੰ ਉਨ੍ਹਾਂ ਦਾ ਅਧਿਕਾਰ ਦਿਵਾਉਣ ਲਈ ਅਾਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਯੂਨੀਅਨ ਵੱਲੋਂ ਪੀ. ਟੀ. ਏ. ਫੰਡ ਦਾ ਵੀ ਜਮ ਕੇ ਵਿਰੋਧ ਜਾਰੀ ਰਹੇਗਾ।
ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ 7 ਨੂੰ ਕੀਤਾ ਕਾਬੂ
NEXT STORY