ਚੰਡੀਗੜ੍ਹ— ਦੇਸ਼ ਦੇ ਸਭ ਤੋਂ ਵੱਡੇ ਬਿਊਟੀ ਮੁਕਾਬਲਾ ਫੈਮਿਨਾ ਮਿਸ ਇੰਡੀਆ-2019 ਟਾਈਟਲ ਲਈ ਪੰਜਾਬ ਦੀ ਬੇਟੀ ਫਾਈਨਲ ਰਾਊਂਡ 'ਚ ਪਹੁੰਚ ਚੁੱਕੀ ਹੈ। ਦੱਸਣਯੋਗ ਹੈ ਕਿ ਸੈਕਟਰ-42 ਸਥਿਤ ਪਸੋਟ ਗਰੈਜੂਏਟ ਸਰਕਾਰੀ ਗਰਲਸ ਕਾਲਜ ਦੀ ਵਿਦਿਆਰਥਣ ਅਤੇ ਮੂਲ ਰੂਪ ਨਾਲ ਗੁਰਦਾਸਪੁਰ ਦੀ ਰਹਿਣ ਵਾਲੀ ਹਰਨਾਜ ਕੌਰ ਸੰਧੂ 'ਫੈਮਿਨਾ ਮਿਸ ਇੰਡੀਆ-2019' ਦੇ ਗਰੈਂਡ ਫਿਨਾਲੇ 'ਚ ਮੁਕਾਬਲੇਬਾਜ਼ਾਂ ਦੇ ਨਾਲ ਮੁਕਾਬਲੇ 'ਚ ਹੈ। ਗਰੈਂਡ ਫਿਨਾਲੇ ਮੁੰਬਈ 'ਚ 15 ਜੂਨ ਨੂੰ ਹੋਵੇਗਾ। ਚੰਡੀਗੜ੍ਹ ਤੋਂ ਲਗਾਤਾਰ ਦੂਜੀ ਵਾਰ ਕਿਸੇ ਲੜਕੀ ਦੀ ਇਸ ਬਿਊਟੀ ਮੁਕਾਬਲੇ ਲਈ ਚੋਣ ਹੋਈ ਹੈ।

ਹਰਨਾਜ ਮੁਤਾਬਕ ਉਹ ਇਕ ਮਹੀਨੇ ਤੋਂ ਤਿਆਰੀ ਕਰ ਰਹੀ ਹੈ। ਮਿਸ ਇੰਡੀਆ ਮੁਕਾਬਲੇ ਨੂੰ ਜਿੱਤਣ ਵਾਲੀ ਮਿਸ ਯੂਨੀਵਰਸ-2019 ਟਾਈਟਲ ਲਈ ਭਾਰਤ ਨੂੰ ਲੀਡ ਕਰੇਗੀ। ਹਰਨਾਜ ਦਾ ਪਰਿਵਾਰ ਅੱਜਕਲ ਮੋਹਾਲੀ 'ਚ ਰਹਿੰਦਾ ਹੈ। ਬਿਊਟੀ ਮੁਕਾਬਲਾ ਹੋਵੇ ਜਾਂ ਫਿਰ ਬਾਲੀਵੁੱਡ, ਚੰਡੀਗੜ੍ਹ ਦੀਆਂ ਕੁੜੀਆਂ ਦਾ ਹਮੇਸ਼ਾ ਦਬਦਬਾ ਰਿਹਾ ਹੈ। ਚੰਡੀਗੜ੍ਹ ਤੋਂ ਮਿਸ ਇੰਡੀਆ ਰਹੀ ਗੁਲਪਨਾਗ, ਦਿਵਿਆ ਦੱਤਾ, ਪੇਕ ਸਟੂਡੈਂਟਸ ਵਾਨਿਆ ਮਿਸ਼ਰਾ ਤਾਂ ਮਿਸ ਇੰਡੀਆ ਦੇ ਇਲਾਵਾ ਮਿਸ ਵਰਲਡ ਫਾਈਨਲ ਤੱਕ ਪਹੁੰਚ ਚੁੱਕੀ ਹੈ।
ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਵਾਲਾ ਜੇਲ ਭੇਜਿਆ
NEXT STORY