ਜਲੰਧਰ (ਜ.ਬ.) : ਟਿੰਡਰ ਐਪ 'ਤੇ ਦੋਸਤੀ ਕਰ ਕੇ ਟੀਚਰ ਨੂੰ ਪ੍ਰੇਮ ਜਾਲ 'ਚ ਫਸਾ ਕੇ ਵਿਆਹ ਦਾ ਝਾਂਸਾ ਦੇ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ। ਦੋਸ਼ੀ ਨੇ ਇਹ ਕਬੂਲ ਕੀਤਾ ਕਿ ਉਸ ਨੇ ਕੁਆਰਾ ਹੋਣ ਦਾ ਝੂਠ ਬੋਲ ਕੇ ਟੀਚਰ ਨਾਲ ਦੋਸਤੀ ਕੀਤੀ ਸੀ। ਥਾਣਾ-7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਪਰਮਿੰਦਰ ਉਰਫ ਸੰਨੀ ਵਾਸੀ ਜਲਿਆਂਵਾਲਾ ਬਾਗ ਅੰਮ੍ਰਿਤਸਰ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਸੰਨੀ ਨੇ ਸਾਰੇ ਦੋਸ਼ਾਂ ਨੂੰ ਕਬੂਲ ਕੀਤਾ ਹੈ। ਦੱਸ ਦਈਏ ਕਿ ਫਰਵਰੀ 2019 'ਚ ਸੰਨੀ ਨੇ 25 ਸਾਲ ਦੀ ਇਕ ਟੀਚਰ ਨਾਲ ਦੋਸਤੀ ਕੀਤੀ ਸੀ। ਸੰਨੀ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਹ 2 ਬੱਚਿਆਂ ਦਾ ਪਿਉ ਵੀ ਹੈ ਪਰ ਟੀਚਰ ਨੂੰ ਉਸ ਨੇ ਆਪਣੇ ਆਪ ਨੂੰ ਸਿੰਗਲ ਦੱਸਿਆ ਸੀ। ਸੰਨੀ ਨੇ ਗੱਲਾਂ-ਗੱਲਾਂ 'ਚ ਅਧਿਆਪਕਾ ਨੂੰ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ ਅਥੇ ਉਸ ਨੂੰ ਵਿਆਹ ਦੇ ਸੁਪਨੇ ਦਿਖਾਉਣ ਲੱਗਿਆ।
ਕੁਝ ਸਮੇਂ ਤੋਂ ਸੰਨੀ ਟੀਚਰ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ ਸੀ ਪਰ ਜਦੋਂ ਟੀਚਰ ਨੂੰ ਸੰਨੀ ਦੇ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕਰ ਕੇ ਸੰਨੀ ਖਿਲਾਫ ਕੇਸ ਦਰਜ ਕਰਵਾ ਦਿੱਤਾ ਸੀ। ਜਦੋਂ ਅਧਿਆਪਕਾ ਨੇ ਸੰਨੀ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਸੰਨੀ ਨੂੰ ਥਾਣਾ-7 ਦੀ ਪੁਲਸ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਕੇ ਲਿਆਈ ਸੀ।
ਫ਼ਿਲਮੀ ਅੰਦਾਜ਼ 'ਚ ਦਿਨ-ਦਿਹਾੜੇ ਬਜ਼ੁਰਗ ਨੂੰ ਲੁੱਟਿਆ
NEXT STORY