ਫਿਰੋਜ਼ਪੁਰ (ਸੰਨੀ) - ਮੌਸਮ ਨੇ ਇਕ ਵਾਰ ਫਿਰ ਤੋਂ ਆਪਣੀ ਕਰਵਟ ਬਦਲ ਲਈ ਹੈ ਅਤੇ ਮੀਂਹ ਪੈਣ ਕਾਰਨ ਠੰਡ ਨੇ ਜ਼ੋਰ ਫੜ ਲਿਆ ਹੈ। ਸੋਮਵਾਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਜਾਂਦੀ ਹੋਈ ਠੰਡ ਨੂੰ ਵਾਪਸ ਮੋੜ ਲਿਆਂਦਾ ਹੈ। ਲੋਕ ਇਕ ਪਾਸੇ ਜਿਥੇ ਠੰਡ ਅਤੇ ਮੀਂਹ ਤੋਂ ਪਰੇਸ਼ਾਨ ਹੋ ਰਹੇ ਹਨ, ਉਥੇ ਹੀ ਫਿਰੋਜ਼ਪੁਰੀਆਂ ਨੂੰ ਸਭ ਤੋਂ ਵੱਧ ਬਸੰਤ ਰੁੱਤ ਦੀ ਚਿੰਤਾ ਸਤਾ ਰਹੀ ਹੈ। ਇਨ੍ਹਾਂ ਦਿਨਾਂ 'ਚ ਜਿਥੇ ਪੂਰੇ ਫਿਰੋਜ਼ਪੁਰ ਦਾ ਆਸਮਾਨ ਪਤੰਗਾਂ ਨਾਲ ਭਰਿਆ ਹੁੰਦਾ ਹੈ, ਅੱਜ ਉਸ ਆਸਮਾਨ ’ਤੇ ਵੱਡੀ ਮਾਤਰਾ ’ਚ ਬੱਦਲ ਛਾਏ ਹੋਏ ਹਨ। ਲੋਕਾਂ ਨੂੰ ਇਸ ਗੱਲ ਦਾ ਡਰ ਲੱਗਾ ਹੋਇਆ ਹੈ ਕਿ ਲੋਹੜੀ ਵਾਂਗ ਬਸੰਤ ਰੁੱਤ ਵਾਲੇ ਦਿਨ ਵੀ ਕਿਤੇ ਮੀਂਹ ਨਾ ਆ ਜਾਵੇ।
ਦੱਸ ਦੇਈਏ ਕਿ ਬਸੰਤ ਮੌਕੇ ਮੀਂਹ ਪੈਣ ਕਾਰਨ ਜਿੱਥੇ ਦੁਕਾਨਦਾਰਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ, ਉਥੇ ਪਤੰਗਬਾਜ਼ੀ ਦਾ ਸਾਰਾ ਮਜ਼ਾ ਕਿਰਕਿਰਾ ਹੋ ਜਾਵੇਗਾ। ਫਿਰੋਜ਼ਪੁਰ ਦੀ ਬਸੰਤ ਪੂਰੀ ਦੁਨੀਆ 'ਚ ਮਸ਼ਹੂਰ ਹੈ। ਦੇਸ਼ ਵਿਦੇਸ਼ ਤੋਂ ਲੋਕ ਇਥੋਂ ਦੀ ਪਤੰਗਬਾਜ਼ੀ ਵੇਖਣ ਲਈ ਆਉਂਦੇ ਹਨ ਪਰ ਇਸ ਵਾਰ ਮੀਂਹ ਪੈਣ ਦਾ ਡਰ ਸਭ ਨੂੰ ਸਤਾ ਰਿਹਾ ਹੈ। ਪਤੰਗਬਾਜ਼ੀ ਨੂੰ ਲੈ ਕੇ ਬਣਾਏ ਨੌਜਵਾਨਾਂ ਦੇ ਪਲਾਨਾਂ 'ਤੇ ਮੀਂਹ ਪਾਣੀ ਨਾ ਫੇਰ ਦੇਵੇ।
ਹੌਜਰੀ ਦੀਆਂ 200 ਤੋਂ ਜ਼ਿਆਦਾ ਯੂਨਿਟਾਂ ਕੋਲ ਨਹੀਂ ਬੋਰਡ ਦੀ 'ਕੰਸੈਂਟ'
NEXT STORY