ਫਿਰੋਜ਼ਪੁਰ (ਸੰਨੀ ਚੋਪੜਾ) - ਫਿਰੋਜ਼ਪੁਰ ’ਚ ਸਿਹਤ ਵਿਭਾਗ ਦੀ ਟੀਮ ਨੇ ਚਾਈਨੀਜ਼ ਪੁੜੀਆਂ ਨਾਲ ਪੱਕਿਆ ਹੋਇਆ ਪਪੀਤਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਸਿਹਤ ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਪੀਤੇ ਦੇ ਸੈਂਪਲ ਲੈ ਕੇ ਖਰਾਬ ਪਪੀਤੇ ਨੂੰ ਨਸ਼ਟ ਕਰ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੂਡ ਇੰਸਪੈਕਟਰ ਨੇ ਦੱਸਿਆ ਕਿ ਆਮ ਤੌਰ 'ਤੇ ਪਪੀਤੇ ਨੂੰ ਪਰਾਲੀ ’ਚ ਰੱਖ ਕੇ ਪਕਾਇਆ ਜਾਂਦਾ ਹੈ, ਕਿਉਂਕਿ ਇਹ ਪਰਾਲੀ ਦੀ ਗਰਮੀ ਨਾਲ ਪੱਕਦਾ ਹੈ। ਉਕਤ ਲੋਕ ਪਪੀਤੇ ਨੂੰ ਪਕਾਉਣ ਦੇ ਲਈ ਚਾਈਨੀਜ਼ ਪੂੜੀਆਂ ਦੀ ਵਰਤੋਂ ਕਰ ਰਹੇ ਸਨ, ਜੋ ਸਿਹਤ ਲਈ ਹਾਨੀਕਾਰਕ ਹੈ।
ਫੂਡ ਇੰਸਪੈਕਟਰ ਮਨਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪਪੀਤੇ ਦੇ ਲਏ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਵਲੋਂ ਕੋਈ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਹੁਣ ਉਹ ਜ਼ਮਾਨੇ ਗਏ, ਜਦੋਂ ਫਲ-ਫਰੂਟ ਸਿਹਤ ਲਈ ਵਧੀਆ ਹੁੰਦੇ ਸੀ। ਅੱਜ ਦਾ ਦੌਰ ਮਿਲਾਵਟ ਦੌਰ ਹੈ, ਜਿਥੇ ਸਭ ਕੁਝ ਮਿਲਾਵਟੀ ਮਿਲ ਰਿਹਾ ਹੈ।
ਸਾਬਕਾ ਸਰਪੰਚ ਦੇ ਕਤਲ ਮਾਮਲੇ 'ਚ 3 ਦਿਨ ਬਾਅਦ ਵੀ ਪੁਲਸ ਦੇ ਹੱਥ ਖਾਲੀ
NEXT STORY