ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੂੰ ਇਕ ਪੈਕੇਟ ਹੈਰੋਇਨ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੋੜਾਂ ਰੁਪਏ ਦੀ ਦੱਸੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਸਥਿਤ ਬੀ.ਓ.ਪੀ. ਰਾਜਾ ਮੋਹਕਮ ਦੇ ਏਰੀਏ 'ਚ ਪਾਕਿਸਤਾਨੀ ਤਸਕਰਾਂ ਵਲੋਂ ਹੈਰੋਇਨ ਅਤੇ ਹਥਿਆਰ ਭੇਜੇ ਗਏ ਹਨ ਅਤੇ ਬੀ.ਐੱਸ.ਐੱਫ. ਵਲੋਂ ਸਪੈਸ਼ਲ ਸਰਚ ਆਪਰੇਸ਼ਨ ਚਲਾਉਣ 'ਤੇ ਉਸ ਏਰੀਏ 'ਚ ਇਕ ਪੈਕੇਟ ਹੈਰੋਇਨ ਪਿਸਤੌਲ ਅਤੇ ਮੈਗਜੀਨ ਬਰਾਮਦ ਹੋਈ।
ਘੁਮਾਰ ਮੰਡੀ 'ਚ ਸਰਕਾਰੀ ਨੋਟਿਸ ਨਿਕਲਣ ਤੋਂ ਬਾਅਦ ਮਚੀ ਹਫੜਾ-ਦਫੜੀ
NEXT STORY