ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਬੀਤੀ ਦੇਰ ਰਾਤ ਅਜੀਬ ਤਰ੍ਹਾਂ ਦੀਆਂ ਸ਼ੱਕੀ ਲਾਈਟਾਂ ਦਿਖਾਈ ਦੇਣ ਦੀ ਸੂਚਨਾ ਮਿਲੀ ਹੈ। ਲਾਇਟਾਂ ਦੇ ਬਾਰੇ ਪਤਾ ਲੱਗਦੇ ਸਾਰ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਇਲਾਕੇ ’ਚ ਸਰਚ ਆਪ੍ਰੇਸ਼ਨ ਚਲਾ ਦਿੱਤਾ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਬੀਤੀ ਦੇਰ ਰਾਤ ਸ਼ੱਕੀ ਹਾਲਾਤ ’ਚ ਅਜੀਬ ਤਰ੍ਹਾਂ ਦੀਆਂ ਲਾਈਟਾਂ ਦੇਖੀਆਂ ਗਈਆਂ, ਜੋ ਪਿੰਡ ਲੱਖਾ ਸਿੰਘ ਵਾਲਾ ਦੇ ਏਰੀਆ ’ਚ ਗਾਇਬ ਹੋ ਗਈਆਂ। ਇਨ੍ਹਾਂ ਲਾਈਟਾਂ ਨੂੰ ਦੇਖਦੇ ਹੀ ਸਰਹੱਦ ’ਤੇ ਤਾਇਨਾਤ ਜਵਾਨ ਚੌਕਸ ਹੋ ਗਏ। ਇਸ ਤੋਂ ਬਾਅਦ ਬੀ. ਐੱਸ. ਐੱਫ. ਵਲੋਂ ਉਕਤ ਇਲਾਕੇ ’ਚ ਸਪੈਸ਼ਲ ਸਰਚ ਆਪ੍ਰੇਸ਼ਨ ਵੀ ਚਲਾਇਆ ਗਿਆ।
ਹੁਸੈਨੀਵਾਲਾ ਭਾਰਤ-ਪਾਕਿ ਸਰਹੱਦੀ ਇਲਾਕਿਆਂ 'ਚ ਮੁੜ ਦੇਖੇ ਗਏ ਪਾਕਿਸਤਾਨੀ ਡਰੋਨ (ਵੀਡੀਓ)
ਭਾਰਤੀ ਸਰਹੱਦ 'ਚ 2 ਵਾਰ ਦਾਖਲ ਹੋਏ ਪਾਕਿ ਡਰੋਨ, ਫੌਜ ਨੇ ਕੀਤੀ ਗੋਲੀਬਾਰੀ
ਜਾਣਕਾਰੀ ਅਨੁਸਾਰ ਫਿਰੋਜ਼ਪੁਰ ’ਚ ਸਰਹੱਦ ਦੀ ਬੀ. ਓ. ਪੀ. ਜੱਲੋ ਕੇ ਦੇ ਏਰੀਆ ’ਚ ਇਹ ਸ਼ੱਕੀ ਲਾਈਟਾਂ ਐੱਚ. ਟੀ. ਐੱਚ. ਦੇ ਉਲਟ ਆ ਰਹੀਆਂ ਸਨ। ਲਾਇਟਾਂ ਦੀ ਦਿਸ਼ਾ ਦੇਖ ਕੇ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਹ ਲਾਈਟਾਂ ਪਾਕਿਸਤਾਨ ਵਲੋਂ ਭੇਜੇ ਗਏ ਡ੍ਰੋਨ ਦੀਆਂ ਵੀ ਹੋ ਸਕਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਭਾਰਤੀ ਅਤੇ ਪਾਕਿਸਤਾਨੀ ਸਮੱਗਲਰਾਂ ਦੀ ਕੋਈ ਸਾਜ਼ਿਸ਼ ਹੋਵੇ, ਕਿਉਂਕਿ ਪਿਛਲੇ ਕੁਝ ਸਮੇਂ ’ਚ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਵੱਡੇ ਪੱਧਰ ’ਤੇ ਹੈਰੋਇਨ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਇਸੇ ਕਾਰਨ ਪਾਕਿ ਸਮੱਗਲਰਾਂ ਨੇ ਅਜਿਹੇ ਨਸ਼ੇ ਵਾਲੇ ਪਦਾਰਥ ਭਾਰਤੀ ਸਮੱਗਲਰਾਂ ਨੂੰ ਭੇਜਣ ਲਈ ਡਰੋਨ ਜਾਂ ਅਜਿਹੀ ਕਿਸੇ ਤਕਨੀਕੀ ਚੀਜ਼ ਦੀ ਮਦਦ ਲਈ ਹੋਵੇ। ਦੂਜੇ ਪਾਸੇ ਇਸ ਮਾਮਲੇ ਦੇ ਸਬੰਧ ’ਚ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ, ਜਦਕਿ ਬੀ. ਐੱਸ. ਐੱਫ. ਦੇ ਨਾਲ-ਨਾਲ ਹੋਰ ਏਜੰਸੀਆਂ ਇਸ ਘਟਨਾ ਦੀ ਜਾਂਚ ’ਚ ਜੁਟੀਆਂ ਹੋਈਆਂ ਹਨ।
ਸ੍ਰੀ ਅਮਰਨਾਥ ਯਾਤਰਾ ਦਾ ਮੈਡੀਕਲ, ਡੋਪ ਟੈਸਟ ਤੇ ਹੋਰ ਸਰਟੀਫਿਕੇਟ 31 ਮਾਰਚ ਤੱਕ ਬੰਦ
NEXT STORY