ਫਿਰੋਜ਼ਪੁਰ (ਕੁਮਾਰ) - ਬਾਗਬਾਨ ’ਚ ਸ਼ੁਰੂ ਕੀਤੇ ਡੇਅ ਕੇਅਰ ਸੈਂਟਰ ਫਾਰ ਸੀਨੀਅਰ ਸਿਟੀਜ਼ਨ ਦਾ ਉਦਘਾਟਨ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ ਵਲੋਂ ਕੀਤਾ ਗਿਆ। ਪੀ.ਡੀ. ਸ਼ਰਮਾ ਪ੍ਰਧਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਸਭ ਸੀਨੀਅਰ ਸਿਟੀਜ਼ਨ ਲਈ ਡੇਅ ਕੇਅਰ ਸੈਂਟਰ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ’ਚ ਬਜ਼ੁਰਗਾਂ ਲਈ ਇਨ-ਡੋਰ ਗੇਮਜ਼ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ, ਜੋ ਵਿਧਾਇਕ ਪਿੰਕੀ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੈ। ਉਦਘਾਟਨ ਤੋਂ ਬਾਅਦ ਮੁੱਖ ਮਹਿਮਾਨ ਵਿਧਾਇਕ ਪਿੰਕੀ ਨੇ ਕਿਹਾ ਕਿ ਉਹ ਬਜ਼ੁਰਗਾਂ ਦਾ ਬਹੁਤ ਸਤਿਕਾਰ ਕਰਦੇ ਹਨ। ਫਿਰੋਜ਼ਪੁਰ ’ਚ ਅਜਿਹੇ ਪਾਰਕ ਬਣਾਏ ਜਾ ਰਹੇ ਹਨ, ਜਿਸ ’ਚ ਹਰ ਵਰਗ ਦੇ ਲੋਕ ਅਨੰਦ ਲੈ ਸਕਣਗੇ।
ਫਿਰੋਜ਼ਪੁਰ ’ਚ ਉਸਾਰੇ ਜਾ ਰਹੇ ਪਰਮਾਰਥ ਭਵਨ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਰਮਾਰਥ ਭਵਨ ਦੀ ਉਸਾਰੀ ਨੂੰ ਰੁਕਨ ਨਹੀ ਦਿੱਤਾ ਜਾਵੇਗਾ। ਉਨ੍ਹਾਂ ਨੇ ਸੀਨੀਅਰ ਸਿਟੀਜ਼ਨ ਕੌਂਸਲ ਦੁਆਰਾ ਪਰਮਾਰਥ ਭਵਨ ਲਈ ਇਕੱਠ ਇਕੱਠੇ ਕੀਤੇ ਇਕ ਲੱਖ 65 ਹਜ਼ਾਰ 300 ਰੁਪਏ ਦੀ ਰਕਮ ਚੇਅਰਮੈਨ ਅਸ਼ੋਕ ਗੁਪਤਾ ਨੂੰ ਭੇਂਟ ਕੀਤੀ ਤਾਂ ਕਿ ਪਰਮਾਰਥ ਭਵਨ ਦੇ ਨਿਰਮਾਣ ਕਾਰਜ ਕਿਸੇ ਕਾਰਨ ਨਾ ਰੁੱਕੇ। ਸੀਨੀਅਰ ਸਿਟੀਜ਼ਨ ਕੌਂਸਲ ਦੀਆਂ ਕਾਰਵਾਈਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੇ ਬਾਗਬਾਨ ਵਿੱਚ ਦੋ ਏ.ਸੀ ਲਗਾਉਣ ਦੇ ਆਦੇਸ਼ ਦਿੱਤੇ ਤੇ ਕਿਹਾ ਕਿ ਉਹ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਦਿਨ ਰਾਤ ਕੋਸ਼ਿਸ਼ ਕਰ ਰਹੇ ਹਨ। ਅੰਤ ’ਚ ਪੀ ਡੀ ਸ਼ਰਮਾ, ਕੌਂਸਲ ਅਧਿਕਾਰੀਆਂ ਅਤੇ ਮੈਂਬਰਾਂ ਨੇ ਵਿਧਾਇਕੀ ਪਿੰਕੀ ਅਤੇ ਵਿਸ਼ੇਸ਼ ਮਹਿਮਾਨ ਅਸ਼ੋਕ ਬਹਿਲ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਮਦਨ ਲਾਲ ਤਿਵਾਡ਼ੀ, ਸਰਵ ਸ੍ਰੀ ਵਿਨੋਦ ਗਰੋਵਰ, ਸ਼ਿਵ ਲਾਲ ਮਲਹੋਤਰਾ, ਜੀਵਨ ਲਾਲ ਕਾਲੀਆ, ਬਲਵਿੰਦਰ ਸ਼ਰਮਾ ਆਦਿ ਮੌਜੂਦ ਸਨ।
ਲੋਕ ਲਹਿਰ ਨੇ ਬੰਨ੍ਹਿਆ ਗਿੱਦੜਪਿੰਡੀ ਧੁੱਸੀ ਬੰਨ੍ਹ ਦਾ ਪਾੜ (ਤਸਵੀਰਾਂ)
NEXT STORY