ਫਿਰੋਜ਼ਪੁਰ, (ਕੁਮਾਰ)—ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਹਰੀ ਕੇ ਪੁਲ 'ਤੇ ਲਾਏ ਗਏ ਧਰਨੇ ਨਾਲ ਦੋਆਬਾ ਦੇ ਰਸਤਿਆਂ 'ਤੇ ਲੱਗੇ ਜਾਮ ਕਾਰਨ ਟ੍ਰੈਫਿਕ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਇਕ ਘੰਟੇ ਦਾ ਰਸਤਾ 4-5 ਘੰਟਿਆਂ ਵਿਚ ਤਹਿ ਕਰਨਾ ਪਿਆ।
ਕਈ ਬਰਾਤਾਂ ਹੋਈਆਂ ਲੇਟ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਇਨ੍ਹੀਂ ਦਿਨੀਂ ਬਹੁਤ ਵਿਆਹ ਹਨ। ਟ੍ਰੈਫਿਕ ਜਾਮ ਕਾਰਨ ਬਰਾਤੀ ਅਤੇ ਵਿਆਹਾਂ 'ਤੇ ਆਉਣ ਵਾਲੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰ ਧਰਨੇ ਕਾਰਨ ਰਸਤਿਆਂ ਵਿਚ ਹੀ ਫਸੇ ਰਹੇ। ਪੈਲੇਸਾਂ, ਘੋੜੀ, ਬੈਂਡ ਅਤੇ ਕੈਟਰਿੰਗ ਆਦਿ ਵਾਲੇ ਪ੍ਰੇਸ਼ਾਨੀਆਂ ਨਾਲ ਘਿਰੇ ਰਹੇ।
ਕਈ ਐੱਨ. ਆਰ. ਆਈ. ਨਹੀਂ ਪਹੁੰਚ ਸਕੇ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ 'ਤੇ
ਫਿਰੋਜ਼ਪੁਰ ਅਤੇ ਉਸ ਦੇ ਨੇੜੇ-ਤੇੜੇ ਹੋਈਆਂ ਮੌਤਾਂ 'ਚ ਮ੍ਰਿਤਕਾਂ ਦਾ ਸਸਕਾਰ ਕੀਤਾ ਜਾਣਾ ਸੀ ਅਤੇ ਉਨ੍ਹਾਂ ਦੇ ਕਈ ਰਿਸ਼ਤੇਦਾਰ 7 ਸਮੁੰਦਰ ਪਾਰ ਕਰ ਅੰਮ੍ਰਿਤਸਰ ਏਅਰਪੋਰਟ ਪਹੁੰਚ ਗਏ ਪਰ ਸੜਕਾਂ 'ਤੇ ਪੁਲ ਬਲਾਕ ਹੋਣ ਕਾਰਨ ਉਹ ਸਮੇਂ 'ਤੇ ਪਹੁੰਚ ਨਹੀਂ ਸਕੇ। ਜਿਸ ਕਾਰਨ ਉਨ੍ਹਾਂ ਦੀ ਗੈਰ-ਹਾਜ਼ਰੀ 'ਚ ਹੀ ਉਨ੍ਹਾਂ ਦੇ ਮ੍ਰਿਤਕ ਰਿਸ਼ਤੇਦਾਰਾਂ ਦਾ ਸਸਕਾਰ ਕਰਨਾ ਪਿਆ।
ਮਜ਼ਦੂਰਾਂ ਨੂੰ ਸਹੂਲਤਾਂ ਲੈਣ ਲਈ ਹੋਣਾ ਪੈ ਰਿਹੈ ਖੱਜਲ-ਖੁਆਰ
NEXT STORY