ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਕੇਂਦਰੀ ਜੇਲ ਫਿਰੋਜ਼ਪੁਰ ’ਚ ਹਾਈ ਸਕਿਓਰਿਟੀ ਜ਼ੋਨ ’ਚ ਰਿਪੇਅਰ ਦਾ ਕੰਮ ਕਰਨ ਵਾਲੇ ਇਕ ਮਿਸਤਰੀ ਦੇ ਸਾਮਾਨ ’ਚੋਂ 4 ਮੋਬਾਇਲ, ਜਰਦਾ, ਬੀੜੀਆਂ ਦੇ ਬੰਡਲ ਅਤੇ 4 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਨਸ਼ੀਲਾ ਸਾਮਾਨ ਬਰਾਮਦ ਹੋਣ ’ਤੇ ਮਿਸਤਰੀ ਖਿਲਾਫ ਥਾਣਾ ਸਿਟੀ ਫਿਰੋਜ਼ਪੁਰ ’ਚ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਜੇਲ ਅਧਿਕਾਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਜੇਲ ’ਚ ਪੰਜਾਬ ਪੁਲਸ ਹਾਊਸਿੰਗ ਬੋਰਡ ਵਲੋਂ ਹਾਈ ਸਕਿਓਰਿਟੀ ਜ਼ੋਨ ’ਚ ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਜੇਲ ’ਚ ਕੰਮ ਕਰਨ ਲਈ ਮਿਸਤਰੀ ਅਤੇ ਲੇਬਰ ਦੇ ਆਦਮੀ ਬਾਹਰੋਂ ਆਉਂਦੇ ਹਨ।
ਬੀਤੇ ਦਿਨ ਜੇਲ ਕਰਮਚਾਰੀਆਂ ਨੇ ਜੇਲ ’ਚ ਲੇਬਰ ਨਾਲ ਕੰਮ ਕਰਨ ਆਏ ਮਿਸਤਰੀ ਸੁਖਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਦੇ ਸਾਮਾਨ ਵੈਲਡਿੰਗ ਮਸ਼ੀਨ ਅਤੇ ਗਰੈਂਡਰ ਦੀ ਅਚਾਨਕ ਤਲਾਸ਼ੀ ਲਈ। ਸਾਮਾਨ ਦੀ ਤਲਾਸ਼ੀ ਲੈਣ ’ਤੇ ਵੈਲਡਿੰਗ ਮਸ਼ੀਨ ’ਚੋਂ 4 ਮੋਬਾਇਲ ਮਾਰਕਾ ਸੈਮਸੰਗ, 176 ਗ੍ਰਾਮ ਜਰਦਾ, 6 ਬੰਡਲ ਬੀੜੀਆਂ, 2 ਪੁੜੀਆਂ ਪੰਛੀ ਛਾਪ ਜਰਦਾ ਅਤੇ ਗਰੈਂਡਰ ’ਚੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਸਾਰੇ ਸਾਮਾਨ ਨੂੰ ਕਬਜ਼ੇ ’ਚ ਲੈ ਕੇ ਪੁਲਸ ਨੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
1984 ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਮਿਲਣ ਸਖ਼ਤ ਸਜ਼ਾਵਾਂ : ਭਾਈ ਲੌਂਗੋਵਾਲ
NEXT STORY