ਫਿਰੋਜ਼ਪੁਰ : ਡੇਰਾ ਭਜਨਗੜ੍ਹ 'ਚ ਛੇਵੇਂ ਗੱਦੀਨਸ਼ੀਨ ਬਾਬਾ ਮੁਖਤਿਆਰ ਸਿੰਘ ਦੀ ਅੰਤਿਮ ਅਰਦਾਸ ਤੇ ਭੋਗ 'ਤੇ ਦੇਸ਼ ਭਰ 'ਚ ਹਜ਼ਾਰਾਂ ਦੀ ਗਿਣਤੀ 'ਚ ਕੰਬੋਜ ਭਾਈਚਾਰੇ ਦੇ ਲੋਕਾਂ ਵਲੋਂ ਸ਼ਰਧਾਂਜਲੀ ਦਿੱਤੀ ਗਈ। ਗੁਰੂ ਹਰਸਹਾਏ ਦੇ ਗੋਲੂਕੇ ਮੋੜ 'ਤੇ ਸਥਿਤ ਇਹ ਡੇਰਾ ਕੰਬੋਜ ਭਾਈਚਾਰੇ ਦਾ ਸਭ ਤੋਂ ਵੱਡਾ ਡੇਰਾ ਹੈ। ਰਾਜਨੀਤਿਕ ਪਾਰਟੀਆਂ ਦੇ ਨੇਤਾ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਇਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੂਬਾ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਪੀ.ਡੀ.ਏ. ਦੇ ਉਮੀਦਵਾਰ ਹਸੰਰਾਜ ਹੰਸ ਗੋਲਡਨ, ਸਾਂਸਦ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਹੰਸਰਾਜ ਜੋਸ਼ਨ ਆਦਿ ਮੌਜੂਦ ਹੋਏ। ਚੋਣਾਂ ਦੌਰਾਨ ਪੰਜਾਬ 'ਚ ਸਿਆਸੀ ਦਲਾਂ ਦੇ ਡੇਰੇ 'ਚ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਸੁਖਬੀਰ ਬਾਦਲ ਨੇ ਬਾਬਾ ਜੀ ਦੀ ਜੀਵਨੀ ਤੇ ਉਨ੍ਹਾਂ ਵਲੋਂ ਸਮਾਜ ਹਿੱਤ 'ਚ ਕੀਤੇ ਗਏ ਕੰਮਾਂ 'ਤੇ ਵਿਚਾਰ ਪੇਸ਼ ਕੀਤੇ। ਖੇਡ ਮੰਤਰੀ ਰਾਣਾ ਸੋਢੀ ਨੇ ਵੀ ਬਾਬਾ ਜੀ ਨੂੰ ਸ਼ਰਧਾਂਜਲੀ ਦਿੱਤੀ। ਫਿਰੋਜ਼ਪੁਰ ਸੰਸਦੀ ਸੀਟ 'ਤੇ ਕੰਬੋਜ ਤੇ ਰਾਏ-ਸਿੱਖ ਭਾਈਚਾਰੇ ਦੇ ਵੋਟਰਾਂ ਦਾ ਦਬਦਬਾ ਹੈ। ਹੁਣ ਤੱਕ ਹੋਈਆਂ ਚੋਣਾਂ 'ਚ ਦੇਖਿਆ ਗਿਆ ਹੈ ਕਿ ਦੋਵਾਂ ਹੀ ਭਾਈਚਾਰੇ ਦੇ ਲੋਕਾਂ ਦੀ ਵੋਟ ਇਕ ਹੀ ਉਮੀਦਵਾਰ ਦੇ ਪੱਖ 'ਚ ਜਾਂਦੀ ਹੈ। ਸਾਰੀਆਂ ਪਾਰਟੀਆਂ ਉਨ੍ਹਾਂ ਨੂੰ ਰੁਝਾਉਣ ਦੇ ਯਤਨ ਕਰ ਰਹੀਆਂ ਹਨ।
ਇਸੇ ਤਰ੍ਹਾਂ ਸੁਨੀਲ ਜਾਖੜ ਨੇ ਐਤਵਾਰ ਆਸ਼ਾਪੂਰਨੀ ਮੰਦਰ ਫਿਰ ਮਾਤਾ ਬ੍ਰਿਜੇਸ਼ਵਰੀ ਤੇ ਕਾਲੀ ਮਾਤਾ ਮੰਦਰ 'ਚ ਮੱਥਾ ਟੇਕਿਆ। ਇਸ ਤੋਂ ਬਾਅਦ ਪਿਪਲਾਵਾਲਾ ਮੁਹੱਲਾ ਸਥਿਤ ਜੈ ਬਾਬਾ ਖਵਾਜਾ ਪੀਰ ਦੀ ਦਰਗਾਹ ਗਏ ਤੇ ਬਾਬਾ ਬੂਟੀ ਸ਼ਾਹ ਤੋਂ ਵੀ ਆਸ਼ੀਰਵਾਦ ਲਿਆ। ਆਸ਼ਾਪੂਰਨੀ ਮੰਦਰ 300 ਸਾਲ ਪੁਰਾਣਾ ਹੈ। ਕਾਲੀ ਮਾਤਾ ਮੰਦਰ ਪੁਰਾਤਨ ਸਮੇਂ ਤੋਂ ਅੱਧਾ ਤਲਾਬ ਵਿਚ ਬਣਿਆ ਹੋਇਆ ਹੈ। ਉੁਥੇ ਹੀ ਪਿਪਲਾਵਾਂਲਾ ਮੁਹੱਲਾ ਸਥਿਤ ਖਵਾਜਾ ਪੀਰ ਦੀ ਦਰਗਾਹ 'ਚ 40 ਸਾਲ ਤੋਂ ਇਥੇ ਹਰ ਹਫਤੇ ਧਾਰਮਿਕ ਪ੍ਰੋਗਰਾਮ ਹੁੰਦੇ ਹਨ। ਇਥੇ ਮੱਥਾ ਟੇਕਣ ਨਾਲ ਹਰ ਮੰਨਤ ਪੂਰੀ ਹੁੰਦੀ ਹੈ। ਜਾਖੜ ਨੇ ਸ਼ਹਿਰ ਦੇ ਪ੍ਰਾਚੀਨ ਇਤਿਹਾਸਿਕ ਕਾਲੀ ਮਾਤਾ ਮੰਦਰ 'ਚ ਮੱਥਾ ਟੇਕ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ।
ਢੀਂਡਸਾ ਨਾਲ ਤਸਵੀਰਾਂ ਖਿਚਵਾਉਣ 'ਚ ਰੁੱਝੇ ਆਗੂਆਂ ਦੀਆਂ ਕੱਟੀਆਂ ਗਈਆਂ ਜੇਬਾਂ
NEXT STORY