ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਮੁਲਤਾਨੀ ਗੇਟ ਵਿਖੇ ਦਿਲ ਦਹਿਲਾ ਦੇਣ ਵਾਲੀ ਘਟਨਾ ਉਸ ਸਮੇਂ ਵਾਪਰੀ ਜਦੋਂ 2 ਸਾਨ੍ਹਾਂ ਦੀ ਆਪਸ ’ਚ ਲੜਾਈ ਹੋ ਗਈ। ਇਸ ਲੜਾਈ ’ਚ ਸੜਕ ’ਤੇ ਜਾ ਰਹੀ ਇਕ ਬਜ਼ੁਰਗ ਮਹਿਲਾ ਗੰਭੀਰ ਤੌਰ ’ਤੇ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸਾਨ੍ਹਾਂ ਦੀ ਲੜਾਈ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ, ਜਿਸ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਮਹਿਲਾ ਸੜਕ 'ਤੇ ਜਾ ਰਹੀ ਹੈ। ਜਿਵੇਂ ਹੀ ਉਹ ਮਹਿਲਾ ਸੜਕ ਪਾਰ ਕਰਨ ਲੱਗਦੀ ਹੈ ਤਾਂ ਦੋ ਸਾਨ੍ਹ ਉਸ ਵੱਲ ਭੱਜਦੇ ਹੋਏ ਆਉਂਦੇ ਦਿਖਾਈ ਦੇ ਰਹੇ ਹਨ।
ਮਹਿਲਾ ਆਪਣਾ ਬਚਾਅ ਕਰਦੀ ਹੋਈ ਪਿੱਛੇ ਮੁੜਦੀ ਹੈ ਪਰ ਸਾਨ੍ਹ ਉਸ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੰਦੇ ਹਨ ਅਤੇ ਅੱਗੇ ਵੱਧ ਜਾਂਦੇ। ਇਸ ਦੌਰਾਨ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਜ਼ਖਮੀ ਮਹਿਲਾ ਨੂੰ ਸੜਕ ਤੋਂ ਚੁੱਕ ਹਸਪਤਾਲ ਦਾਖਲ ਕਰਵਾਇਆ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਫਿਰੋਜ਼ਪੁਰ ਦੇ ਲੋਕਾਂ ਨੇ ਕਿਹਾ ਕਿ ਸੜਕਾਂ ’ਤੇ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਕਈ ਜ਼ਖਮੀ ਹੋ ਚੁੱਕੇ ਹਨ।
ਇਨ੍ਹਾਂ ਘਟਨਾਵਾਂ ਵੱਲ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਦੇ ਰੋਸ ਵਜੋਂ ਕੁਝ ਲੋਕਾਂ ਵਲੋਂ ਡੀ.ਸੀ. ਦਫਤਰ ਦੇ ਬਾਹਰ ਅਵਾਰਾ ਪਸ਼ੂ ਖੜ੍ਹੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਪ੍ਰਦਰਸ਼ਨ ਕਰਕੇ ਕੁੰਭਕਰਨੀ ਨੀਂਦ 'ਚ ਸੁੱਤੇ ਪ੍ਰਸ਼ਾਸਨ ਨੂੰ ਕਈ ਵਾਰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਵਿਅਰਥ। ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਪੁਖਤਾ ਹੱਲ ਕੱਢੇ ਜਾਂ ਫਿਰ ਗਊ ਸੈੱਸ ਲੈਣਾ ਬੰਦ ਕਰ ਦੇਵੇ।
ਗੰਨ ਕਲਚਰ ਨੂੰ ਪ੍ਰਮੋਟ ਕਰਨਾ ਸਿੱਧੂ ਮੂਸੇਵਾਲਾ ਨੂੰ ਪਿਆ ਮਹਿੰਗਾ, ਖੜ੍ਹੇ ਹੋਏ ਨਵੇਂ ਵਿਵਾਦ
NEXT STORY