ਦਿਨੋ-ਦਿਨ ਘਟ ਰਿਹੈ ਮਿੱਟੀ ਦੇ ਦੀਵਿਆਂ ਦਾ ਰਿਵਾਜ
ਸ਼ਹਿਣਾ(ਸਿੰਗਲਾ)-ਇਲੈਕਟ੍ਰਾਨਿਕਸ ਦੀਵਿਆਂ, ਲੜੀਆਂ ਨੇ ਪੁਰਾਤਨ ਸਮੇਂ ਤੋਂ ਚੱਲਦੇ ਮਿੱਟੀ ਦੇ ਦੀਵਿਆਂ ਦੀ ਲੋਅ ਨੂੰ ਮੱਧਮ ਕਰ ਦਿੱਤਾ ਹੈ। ਇਲੈਕਟ੍ਰਾਨਿਕਸ ਯੁੱਗ ਕਾਰਨ ਦੀਵਿਆਂ ਦਾ ਕੰਮਕਾਰ ਕਰਨ ਵਾਲਿਆਂ ਦਾ ਕੰਮ ਘੱਟਦਾ ਜਾ ਰਿਹਾ ਹੈ। ਦੀਵੇ ਬਣਾਉਣ ਵਾਲੇ ਇਕ ਵਿਅਕਤੀ ਅਨਵਰ ਨੇ ਦੱਸਿਆ ਕਿ ਉਹ ਪਿਛਲੇ ਸਮਿਆਂ 'ਚ ਦੀਵਾਲੀ ਤਂੋ ਦੋ ਮਹੀਨੇ ਪਹਿਲਾਂ ਹੀ ਦੀਵੇ ਬਣਾਉਣ ਲੱਗ ਜਾਂਦੇ ਸਨ ਅਤੇ ਦੀਵਾਲੀ ਤੋਂ 15 ਦਿਨ ਪਹਿਲਾਂ ਤਾਂ ਘਰ-ਘਰ ਵੰਡਣ ਲੱਗ ਜਾਂਦੇ ਸਨ ਪਰ ਹੁਣ ਲੋਕਾਂ ਦੀ ਰੁਚੀ ਘਟ ਰਹੀ ਹੈ। ਪਿਛਲੇ ਸਮੇਂ 'ਚ ਪੂਰੇ ਕਸਬੇ 'ਚ ਇਕ ਅੱਧੀ ਲੜੀ ਹੀ ਹੁੰਦੀ ਸੀ ਪਰ ਹੁਣ ਘਰ-ਘਰ ਇਲੈਕਟ੍ਰਾਨਿਕਸ ਲੜੀਆਂ ਲੱਗ ਜਾਂਦੀਆਂ ਹਨ। ਦੀਵਾਲੀ 'ਤੇ ਮਿੱਟੀ ਦੇ ਦੀਵੇ ਅਤੇ ਸਰ੍ਹੋਂ ਦੇ ਤੇਲ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ ਪਰ ਹੁਣ ਦੀਵਿਆਂ ਵੱਲ ਲੋਕਾਂ ਦਾ ਧਿਆਨ ਹੀ ਘਟ ਗਿਆ ਹੈ। ਇਲਾਕੇ ਭਰ 'ਚ ਦੀਵੇ ਬਣਾਉਣ ਵਾਲੇ ਘੁਮਿਆਰ ਭਾਈਚਾਰੇ ਨੇ ਵੀ ਦੀਵੇ ਬਣਾਉਣ ਦਾ ਕੰਮ ਘਟਾ ਦਿੱਤਾ ਹੈ। ਬਜ਼ੁਰਗ ਲੋਕਾਂ 'ਚ ਹਾਲੇ ਵੀ ਪਿੰਡਾਂ 'ਚ ਦੀਵਿਆਂ ਦੀ ਮਹੱਤਤਾ ਬਰਕਰਾਰ ਹੈ। ਦੀਵੇ ਬਣਾਉਣ ਵਾਲੇ ਸਲੀਮ ਖਾਂ ਸ਼ਹਿਣਾ ਤੇ ਖੁਸ਼ੀ ਮੁਹੰਮਦ ਸ਼ਹਿਣਾ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗਾਂ ਦੇ ਕਿੱਤੇ ਦੀਵੇ ਬਣਾਉਣ ਨੂੰ ਨਹੀਂ ਛੱਡਣਗੇ। ਹਰੇਕ ਦੀਵਾਲੀ ਦੀਵੇ ਬਣਾਏ ਜਾਂਦੇ ਹਨ। ਨਵੀਂ ਪੀੜ੍ਹੀ ਦੀਵੇ ਨਹੀਂ ਖਰੀਦਦੀ ਹੈ। ਕੁਲ ਮਿਲਾਕੇ ਲੋਕਾਂ ਦਾ ਰੁਝਾਨ ਬਦਲ ਗਿਆ ਹੈ।
'ਜ਼ਮੀਨ ਬਦਲੇ ਜਾਨ ਦੇ ਦੇਵਾਂਗੇ'
NEXT STORY