ਭੁਲੱਥ (ਰਜਿੰਦਰ) : ਸਬ-ਡਵੀਜ਼ਨ ਭੁਲੱਥ ਅਧੀਨ ਪੈਂਦੇ ਥਾਣਾ ਸੁਭਾਨਪੁਰ ਦੇ ਬਾਹਰ ਮਾਲ ਮੁਕੱਦਮੇ ’ਚ ਵੱਖ-ਵੱਖ ਕੇਸਾਂ ਨਾਲ ਸਬੰਧਿਤ ਜ਼ਬਤ ਕੀਤੇ ਵਾਹਨਾਂ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਦੁਪਹਿਰ 3 ਵਜੇ ਦੀ ਹੈ। ਦੱਸ ਦੇਈਏ ਕਿ ਅੱਗ ਦਾ ਕਹਿਰ ਇੰਨਾ ਜ਼ਬਰਦਸਤ ਸੀ ਕਿ ਵੇਖਦਿਆਂ ਵੇਖਦਿਆਂ ਅੱਗ ਨੇ ਮਾਲ ਮੁਕੱਦਮੇ ’ਚ ਸ਼ਾਮਲ ਕਈ ਮੋਟਰਸਾਈਕਲਾਂ ਤੇ ਗੱਡੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਦੌਰਾਨ ਹਮੀਰਾ, ਕਪੂਰਥਲਾ ਤੇ ਕਰਤਾਰਪੁਰ ਤੋਂ ਪੁੱਜੀਆਂ ਫਾਇਰ ਬਿਗ੍ਰੇਡ ਦੀਆਂ 6 ਗੱਡੀਆਂ ਨੇ ਤਕਰੀਬਨ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।
ਇਹ ਖ਼ਬਰ ਵੀ ਪੜ੍ਹੋ : ਨਾਕਾ ਤੋੜ ਕੇ ਭੱਜੇ ਨਸ਼ਾ ਤਸਕਰ, ਥਾਣਾ ਇੰਚਾਰਜ ਨੂੰ ਲੱਗੇ ਸੀ ਕੁਚਲਣ, ਕਾਬੂ ਕਰਨ ’ਤੇ ਹੋਏ ਹੈਰਾਨੀਜਨਕ ਖ਼ੁਲਾਸੇ
ਦੂਜੇ ਪਾਸੇ ਜ਼ਿਲ੍ਹਾ ਕਪਰੂਥਲਾ ਦੇ ਐੱਸ. ਪੀ. (ਡੀ) ਹਰਵਿੰਦਰ ਸਿੰਘ ਨੇ ਵੀ ਸਥਿਤੀ ਦਾ ਜਾਇਜ਼ਾ ਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਰਜਿੰਦਰ ਕੁਮਾਰ ਨੇ ਦੱਸਿਆ ਕਿ ਮਾਲ ਮੁਕੱਦਮੇ ਵਾਲੀ ਜਗ੍ਹਾ ’ਚ ਦੋ ਟਰਾਂਸਫਾਰਮਰ ਲੱਗੇ ਹੋਏ ਹਨ, ਜਿਨ੍ਹਾਂ ’ਚ ਇਕ ਦੀ ਸਪਲਾਈ ਸਥਾਨਕ ਇਲਾਕੇ ਤੇ ਇਕ ਦੀ ਸਪਲਾਈ ਫਲਾਈਓਵਰ ’ਤੇ ਲੱਗੀਆਂ ਲਾਈਟਾਂ ਨੂੰ ਜਾਂਦੀ ਹੈ ਤੇ ਉਸੇ ਟਰਾਂਸਫਾਰਮਰ ਵਾਲੀ ਜਗ੍ਹਾ ’ਤੇ ਸ਼ਾਰਟ ਸਰਕਟ ਨਾਲ ਇਹ ਅੱਗ ਲੱਗੀ ਹੈ।
ਉਨ੍ਹਾਂ ਦੱਸਿਆ ਕਿ ਇਸ ਅਗਨੀਕਾਂਡ ਦੌਰਾਨ 60 ਮੋਟਰਸਾਈਕਲ ਤੇ 12 ਗੱਡੀਆਂ, ਜੋ ਬਹੁਤ ਪੁਰਾਣੇ ਮੁਕੱਦਮੇ ਨਾਲ ਸਬੰਧਿਤ ਸਨ, ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਥਾਣੇ ਦੇ ਜਵਾਨਾਂ ਦੀ ਸੂਝਬੂਝ ਤੇ ਹਿੰਮਤ ਨਾਲ ਸਮੇਂ ਰਹਿੰਦਿਆਂ ਅੱਗ ’ਤੇ ਕਾਬੂ ਪਾ ਕੇ ਹੋਰ ਕਾਫ਼ੀ ਗੱਡੀਆਂ ਨੂੰ ਅੱਗ ਲੱਗਣ ਤੋਂ ਬਚਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਬਜਟ ਇਜਲਾਸ ਨੂੰ ਗਵਰਨਰ ਵੱਲੋਂ ਮਨਜ਼ੂਰੀ, ਸਿਸੋਦੀਆ ਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫ਼ਾ, ਪੜ੍ਹੋ Top 10
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਲਏ ਗਏ ਅਹਿਮ ਫ਼ੈਸਲੇ
NEXT STORY