ਫਿਰੋਜ਼ਪੁਰ, (ਮਲਹੋਤਰਾ)–ਆਪਸ ’ਚ ਝਗਡ਼ੇ ਰਹੇ ਚਾਚੇ-ਚਾਚੀ ਨੂੰ ਛੁਡਾਉਣ ਆਈ ਭਤੀਜੀ ਨੂੰ ਚਾਚੇ ਨੇ ਕਿਰਪਾਨ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਫਰਾਰ ਹੋ ਗਿਆ। ਘਟਨਾ ਥਾਣਾ ਸਦਰ ਦੇ ਪਿੰਡ ਪੱਧਰੀ ਦੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀਡ਼ਤ ਲਡ਼ਕੀ ਪ੍ਰਿਅੰਕਾ ਨੇ ਦੱਸਿਆ ਕਿ ਉਸ ਦਾ ਚਾਚਾ ਗੋਰਾ ਆਪਣੀ ਪਤਨੀ ਸੀਮਾ ਨਾਲ ਝਗਡ਼ ਰਿਹਾ ਸੀ ਤੇ ਉਸ ਦੀ ਕੁੱਟ-ਮਾਰ ਕਰ ਰਿਹਾ ਸੀ। ਉਹ ਜਦ ਆਪਣੀ ਚਾਚੀ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਦੇ ਚਾਚੇ ਨੇ ਕਿਰਪਾਨ ਨਾਲ ਉਸ ’ਤੇ ਵਾਰ ਕੀਤਾ। ਗਰਦਨ ਦੇ ਥੱਲੇ ਕਿਰਪਾਨ ਵੱਜਣ ਨਾਲ ਉਹ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ’ਚ ਦਾਖਲ ਕਰਵਾਇਆ ਗਿਆ ਹੈ। ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੀਡ਼ਤ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਗੋਰਾ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਜਾਰੀ ਹੈ।
ਧਰਨਾਕਾਰੀਅਾਂ ਨੇ ਸੀ. ਐੈੱਮ. ਸਿਟੀ ’ਚ ਲਾਏ ‘ਪੱਕੇ ਡੇਰੇ’
NEXT STORY