ਪਟਿਆਲਾ, (ਬਲਜਿੰਦਰ)- ਸੀ. ਐੱਮ. ਸਿਟੀ ਹੁਣ ਧਰਨਾ ਸਿਟੀ ਬਣ ਕੇ ਰਹਿ ਗਿਆ ਹੈ। ਪਿਛਲੇ ਇਕ ਹਫਤੇ ਵਿਚ 6 ਦਿਨਾਂ ’ਚ 8 ਰਾਜ ਪੱਧਰੀ ਧਰਨੇ ਲੱਗੇ। ਪੁਲਸ ਨੂੰ ਪ੍ਰਦਰਸ਼ਨਕਾਰੀ ਕੰਟਰੋਲ ਕਰਨ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਧਰਨਾਕਾਰੀਅਾਂ ਨੇ ਇਥੇ ਪੱਕੇ ਡੇਰੇ ਲਾਏ ਹੋਏ ਹਨ। ਹਾਲਾਤ ਇਹ ਹਨ ਕਿ ਮੁੱਖ ਮੰਤਰੀ ਪਟਿਆਲਾ ਆ ਕੇ ਰਾਜ਼ੀ ਨਹੀਂ ਅਤੇ ਧਰਨੇ ਵਾਲੇ ਇਥੋਂ ਜਾ ਕੇ ਰਾਜ਼ੀ ਨਹੀਂ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਮੁਲਾਜ਼ਮ ਅਤੇ ਹੋਰ ਸੰਗਠਨਾਂ ਵੱਲੋਂ ਆਪਣੀਆਂ ਮੰਗਾਂ ਲਈ ਲਗਾਤਾਰ ਸਰਕਾਰ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਆਏ ਦਿਨ ਮੁਲਾਜ਼ਮਾਂ ਤੇ ਹੋਰ ਸੰਗਠਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜੋ ਪਟਿਆਲਾ ਪੁਲਸ ਲਈ ਵੱਡੀ ਚੁਣੌਤੀ ਬਣੀ ਰਹਿੰਦੀ ਹੈ।
ਇਕ ਹਫਤੇ ’ਚ ਲੱਗੇ 8 ਰਾਜ ਪੱਧਰੀ ਧਰਨੇ
ਸੀ. ਐੈੱਮ. ਸਿਟੀ ਵਿਚ ਪਿਛਲੇ ਇਕ ਹਫਤੇ ਦੌਰਾਨ 6 ਦਿਨਾਂ ’ਚ 8 ਧਰਨੇ ਲੱਗੇ ਅਤੇ ਸਾਰੇ ਰਾਜ ਪੱਧਰੀ ਸਨ। ਇਨ੍ਹਾਂ ਵਿਚ ਸਰਕਾਰੀ ਤੇ ਅਰਧ-ਸਰਕਾਰੀ ਮੁਲਾਜ਼ਮਾਂ ਨੇ ਧਰਨੇ ਲਾਏ ਅਤੇ ਰੋਸ ਮਾਰਚ ਕੀਤੇ। ਇਨ੍ਹਾਂ ਵਿਚੋਂ ਕੁੱਝ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਭਾਗ ਲਿਆ। ਇਸ ਤੋਂ ਪਹਿਲਾਂ ਲਗਾਤਾਰ ਇੰਨੇ ਧਰਨੇ ਕਦੇ ਵੀ ਦੇਖਣ ਨੂੰ ਨਹੀਂ ਮਿਲੇ ਹਨ।
ਓ. ਐੈੱਸ. ਡੀ. ਵੀ ਨਹੀਂ ਮਿਲ ਰਹੇ ਪ੍ਰਦਰਸ਼ਨਕਾਰੀਆਂ ਨੂੰ
ਇਕ ਪਾਸੇ ਮੁਲਾਜ਼ਮ ਸੰਗਠਨਾਂ ਵੱਲੋਂ ਪੂਰੀ ਤਾਕਤ ਨਾਲ ਰੋਸ ਪ੍ਰਦਰਸ਼ਨ ਕਰ ਕੇ ਆਪਣੀ ਆਵਾਜ਼ ਨੂੰ ਮੁੱਖ ਮੰਤਰੀ ਸ਼ਹਿਰ ਤੋਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਮੰਤਰੀ ਤਾਂ ਦੂਰ ਉਨ੍ਹਾਂ ਦੇ ਨਿਊ ਮੋਤੀ ਮਹਿਲ ਵਿਚ ਬੈਠਣ ਵਾਲੇ 2 ਓ. ਐੈੱਸ. ਡੀ. ਵੀ ਨਹੀਂ ਮਿਲਦੇ। ਪਟਿਆਲਾ ਸੀ. ਐੈੱਮ. ਹਾਊਸ ਵਿਚ ਹਨੀ ਸੇਖੋਂ ਅਤੇ ਇਕ ਪੀ. ਸੀ. ਐੈੱਸ. ਅਧਿਕਾਰੀ ਰਾਜੇਸ਼ ਸ਼ਰਮਾ ਤਾਂ ਮੁੱਖ ਮੰਤਰੀ ਦੇ ਅਧਿਕਾਰਤ ਓ. ਐੈੱਸ. ਡੀ. ਵਜੋਂ ਬੈਠਦੇ ਹਨ। ਐੈੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਤੇ ਐੈੱਸ. ਡੀ. ਐੈੱਮ. ਅਨਮੋਲ ਸਿੰਘ ਧਾਲੀਵਾਲ ਦੀ ਜੋਡ਼ੀ ਹੀ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਜਾਂਦੀ ਹੈ।
ਪੁਲਸ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ’ਚ ਉਲਝੀ
ਪਟਿਆਲਾ ਪੁਲਸ ਇਨ੍ਹਾਂ ਦਿਨੀਂ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਵਿਚ ਉਲਝੀ ਹੋਈ ਹੈ ਅਤੇ ਡਿਟੈਕਸ਼ਨ ਦਾ ਕੰਮ ਠੰਡਾ ਪੈ ਗਿਆ ਹੈ। ਪੁਲਸ ਦੇ ਰੁੱਝੇ ਹੋਣ ਕਾਰਨ ਚੋਰਾਂ ਤੇ ਝਪਟਮਾਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਹਨ। ਚੋਰਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਪਿਛਲੇ ਇਕ ਮਹੀਨੇ ਵਿਚ ਪਟਿਆਲਾ ਤੇ ਆਸ-ਪਾਸ ਦੇ ਖੇਤਰਾਂ ਦੇ ਵੱਖ-ਵੱਖ ਥਾਣਿਆਂ ਵਿਚ ਚੋਰੀ ਦੇ ਤਿੰਨ ਦਰਜਨ ਤੋਂ ਵੱਧ ਕੇਸ ਦਰਜ ਹੋਏ ਹਨ।
ਅਪਰ ਮਾਲ ’ਤੇ ਪੋਲੋ ਗਰਾਊਂਡ ਦੇ ਗੇਟ ਸਾਹਮਣੇ ਵਾਲਾ ਖੇਤਰ ਬਣਿਆ ‘ਮਟਕਾ ਚੌਕ’
ਇਨ੍ਹੀਂ ਦਿਨੀਂ ਅਪਰ ਮਾਲ ’ਤੇ ਪੋਲੋ ਗਰਾਊਂਡ ਦੇ ਗੇਟ ਦੇ ਸਾਹਮਣੇ ਵਾਲਾ ਖੇਤਰ ਪਟਿਆਲਾ ਦਾ ‘ਮਟਕਾ ਚੌਕ’ ਬਣਿਆ ਹੋਇਆ ਹੈ। ਸਾਲ 2002 ਤੋਂ 2007 ਤੱਕ ਦੀ ਸਰਕਾਰ ਵਿਚ ਵਾਈ. ਪੀ. ਐੈੱਸ. ਚੌਕ ‘ਮਟਕਾ ਚੌਕ’ ਹੋਇਆ ਕਰਦਾ ਸੀ ਪਰ ਪ੍ਰਦਰਸ਼ਨਕਾਰੀਆਂ ਨੂੰ ਪਹਿਲਾਂ ਹੀ ਰੋਕ ਦਿੱਤਾ ਜਾਂਦਾ ਹੈ। ਪੋਲੋ ਗਰਾਊਂਡ ਕੋਲ ਗੇਟ ਤੋਂ ਅੱਗੇ ਮੁਲਾਜ਼ਮਾਂ ਤੇ ਕਿਸੇ ਵੀ ਹੋਰ ਸੰਗਠਨ ਨੂੰ ਨਹੀਂ ਜਾਣ ਦਿੱਤਾ ਜਾਂਦਾ। ਇੱਥੇ ਪੁਲਸ ਨਾਲ ਝਡ਼ਪ ਹੋ ਹੁੰਦੀ ਹੈ। ਇਹ ਖੇਤਰ ਹੀ ਮਟਕਾ ਚੌਕ ਬਣਿਆ ਹੋਇਆ ਹੈ।
n 5 ਅਗਸਤ : ਅਧਿਆਪਕ ਤੇ
ਆਸ਼ਾ ਵਰਕਰ
n 6 ਅਗਸਤ : ਆਂਗਣਵਾਡ਼ੀ ਤੇ ਸ਼ਿਵ ਸੈਨਾ
n 9 ਅਗਸਤ : ਕਿਸਾਨ ਤੇ ਮਜ਼ਦੂਰ ਸੰਗਠਨ
n 10 ਅਗਸਤ : ਗੈਸ ਏਜੰਸੀ ਵਰਕਰ
n 11 ਅਗਸਤ : ਸਰਕਾਰੀ ਤੇ ਅਰਧ-ਸਰਕਾਰੀ ਮੁਲਾਜ਼ਮ
ਮੋਟਰਸਾਈਕਲ ਗੳੂ ਨਾਲ ਟਕਰਾਇਆ, ਭੈਣ-ਭਰਾ ਜ਼ਖਮੀ
NEXT STORY