ਬਠਿੰਡਾ, (ਸੁਖਵਿੰਦਰ)- ਕਰਤਾਰ ਸਿੰਘ ਬਸਤੀ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਇਸ ਲਈ ਕੁੱਟ-ਮਾਰ ਕਰ ਦਿੱਤੀ ਕਿਉਂਕਿ ਉਹ ਉਸਦੇ ਨਾਜਾਇਜ਼ ਸਬੰਧਾਂ ਵਿਚਕਾਰ ਰੁਕਾਵਟ ਪੈਦਾ ਕਰ ਰਹੀ ਸੀ। ਪੁਲਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਵਿਚ ਦਾਖਲ ਰਜਨੀ ਪਤਨੀ ਅਵਤਾਰ ਸਿੰਘ ਵਾਸੀ ਕਰਤਾਰ ਸਿੰਘ ਬਸਤੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹੋਇਆ ਸੀ ਤੇ ਉਸਦੇ 2 ਬੱਚੇ ਹਨ। ਉਸਦਾ ਪਤੀ ਸ਼ੁਰੂ ਤੋਂ ਹੀ ਉਸਨੂੰ ਪਸੰਦ ਨਹੀਂ ਕਰਦਾ ਸੀ ਤੇ ਉਸ ਦੇ ਕਿਸੇ ਹੋਰ ਅੌਰਤ ਨਾਲ ਨਾਜਾਇਜ਼ ਸਬੰਧ ਹਨ। ਕਰੀਬ ਇਕ ਹਫਤਾ ਪਹਿਲਾਂ ਉਸਦੀ ਪਤਨੀ ਨੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸਨੇ ਉਸਦੀ ਕੁੱਟ-ਮਾਰ ਕਰ ਦਿੱਤੀ, ਜਦੋਂ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਈ ਤਾਂ ਉਸਦੇ ਪਤੀ ਨੇ ਗੁੱਸੇ ਵਿਚ ਆ ਕੇ ਉਸਦੇ ਦਾਜ ਦੇ ਸਾਮਾਨ ਨੂੰ ਅੱਗ ਲਾ ਦਿੱਤੀ, ਜਿਸ ਵਿਚ ਕੁਝ ਫਰਨੀਚਰ ਆਦਿ ਸਡ਼ ਗਿਅਾ। ਬੀਤੇ ਦਿਨ ਉਸਦਾ ਪਤੀ ਜਦੋਂ ਮੋਬਾਇਲ ’ਤੇ ਉਕਤ ਅੌਰਤ ਨਾਲ ਚੈਟਿੰਗ ਕਰ ਰਿਹਾ ਸੀ ਤਾਂ ਉਸਨੇ ਉਸਦਾ ਫੋਨ ਚੈੱਕ ਕਰ ਲਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਫਿਰ ਤੋਂ ਤਕਰਾਰ ਹੋ ਗਈ, ਜਿਸ ਤੋਂ ਬਾਅਦ ਉਸਦੇ ਪਤੀ ਨੇ ਉਸ ਨਾਲ ਕੁੱਟ-ਮਾਰ ਕੀਤੀ। ਉਹ ਆਪਣੇ ਬਠਿੰਡਾ ਸਥਿਤ ਪੇਕੇ ਘਰ ਪਹੁੰਚੀ ਜਿਥੇ ਉਸਦੇ ਮਾਪਿਅਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਅਵਤਾਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਤੇ ਪੁਲਸ ’ਚ ਧਰਨੇ ਦੌਰਾਨ ਝਡ਼ਪ
NEXT STORY