Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 29, 2026

    7:31:06 PM

  • weather warning in punjab alert for 8 districts

    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3...

  • railway line cctv cameras ravneet bittu

    ਰੇਲਵੇ ਲਾਈਨਾਂ 'ਤੇ ਡਰੋਨਾਂ ਰਾਹੀਂ ਰੱਖੀ ਜਾਵੇਗੀ...

  • australia deport punjabi

    ਹੁਣ ਆਸਟ੍ਰੇਲੀਆ ਨੇ DEPORT ਕੀਤੇ ਪੰਜਾਬੀ! ਅੱਜ ਰਾਤ...

  • young man died tragically after an electric pole fell on him causing a fir

    ਪੰਜਾਬ : ਰਾਹ ਜਾਂਦੇ ਨੌਜਵਾਨ 'ਤੇ ਡਿਗਿਆ ਬਿਜਲੀ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ ਸਾਵਧਾਨ, ਸਟੱਡੀ ਵੀਜ਼ਾ ’ਤੇ ਫਾਈਨਾਂਸਰ ਏ. ਵੀ. ਇੰਝ ਕਰ ਰਿਹੈ ਫਰਾਡ

PUNJAB News Punjabi(ਪੰਜਾਬ)

ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀ ਸਾਵਧਾਨ, ਸਟੱਡੀ ਵੀਜ਼ਾ ’ਤੇ ਫਾਈਨਾਂਸਰ ਏ. ਵੀ. ਇੰਝ ਕਰ ਰਿਹੈ ਫਰਾਡ

  • Edited By Shivani Attri,
  • Updated: 14 Dec, 2023 04:36 PM
Jalandhar
financier av is cheating students on study visa
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵਰੁਣ)–ਬਿਹਾਰ ਦੇ ਨਟਵਰ ਲਾਲ ਵਾਂਗ ਜਲੰਧਰ ਦਾ ਕਥਿਤ ਫਾਈਨਾਂਸਰ ਏ. ਵੀ. ਇਸ ਸਮੇਂ ਖੂਬ ਚਰਚਾ ਵਿਚ ਹੈ। ਇਹ ਜਾਅਲੀ ਫਾਈਨਾਂਸਰ ਕਈ ਵੱਡੇ ਫਾਈਨਾਂਸਰਾਂ ਅਤੇ ਟ੍ਰੈਵਲ ਏਜੰਟਾਂ ਤੋਂ ਕਰੋੜਾਂ ਰੁਪਏ ਠੱਗ ਚੁੱਕਾ ਹੈ, ਜਦਕਿ ਅਜੇ ਵੀ ਇਸ ਦਾ ਗੋਰਖਧੰਦਾ ਸਿਖਰਾਂ ’ਤੇ ਚੱਲ ਰਿਹਾ ਹੈ। ਫਾਈਨਾਂਸਰ ਅਤੇ ਟ੍ਰੈਵਲ ਏਜੰਟ ਤਾਂ ਇਸ ਨੇ ਠੱਗੇ ਹੀ ਹਨ ਪਰ ਇਸ ਦੇ ਨਾਲ-ਨਾਲ ਜਾਅਲੀ ਫਾਈਨਾਂਸਰ ਕਾਰਨ ਕਈ ਸਟੂਡੈਂਟਸ ਦਾ ਭਵਿੱਖ ਖਤਰੇ ਵਿਚ ਪੈ ਚੁੱਕਾ ਹੈ।

ਅਜੇ ਵੀ ਫੰਡ ਸ਼ੋਅ ਕਰਨ ਦੇ ਨਾਂ ’ਤੇ ਉਹ ਠੱਗੀਆਂ ਮਾਰ ਕੇ ਸਟੂਡੈਂਟਸ ਦਾ ਕਰੀਅਰ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ ਕਿਉਂਕਿ ਸਟੂਡੈਂਟਸ ਦੇ ਨਾਂ ਦੇ ਬੈਂਕ ਖਾਤੇ ਖੁਲ੍ਹਵਾ ਕੇ ਏ. ਵੀ. ਨਾਂ ਦਾ ਫਾਈਨਾਂਸਰ ਉਸ ਵਿਚ ਲੱਖਾਂ ਰੁਪਏ ਦੀ ਐਂਟਰੀ ਤਾਂ ਕਰਦਾ ਹੈ ਪਰ ਤੁਰੰਤ ਬਾਅਦ ਸਾਰੇ ਪੈਸੇ ਕੱਢ ਲੈਂਦਾ ਹੈ ਅਤੇ ਇਸੇ ਤਰ੍ਹਾਂ ਇਕ ਹੀ ਰਕਮ ਕਈ ਸਟੂਡੈਂਟਸ ਦੇ ਬੈਂਕ ਖਾਤਿਆਂ ਵਿਚ ਘੁਮਾ ਕੇ ਏਜੰਟਾਂ ਤੋਂ ਲੱਖਾਂ ਦਾ ਵਿਆਜ ਲੈ ਕੇ ਆਪਣੀਆਂ ਜੇਬਾਂ ਭਰ ਰਿਹਾ ਹੈ। ਜਾਅਲੀ ਫਾਈਨਾਂਸਰ ਬੈਂਕ ਖਾਤਿਆਂ ’ਚ ਅਕਾਊਂਟ ਓਪਨਿੰਗ ਦੇ ਪੈਸੇ ਤਕ ਨਹੀਂ ਰਹਿਣ ਦਿੰਦਾ।

ਇਹ ਵੀ ਪੜ੍ਹੋ : ਡਰੱਗ ਰੈਕੇਟ ਦੇ ਮਾਮਲੇ ਸਬੰਧੀ ਭਾਜਪਾ ਆਗੂ ਬੋਨੀ ਅਜਨਾਲਾ ਨਹੀਂ ਹੋਏ ‘ਸਿਟ’ ਸਾਹਮਣੇ ਪੇਸ਼

ਕਿਸੇ ਸਮੇਂ ਆਪਣੇ ਪਿਤਾ ਨਾਲ ਦਾਲਾਂ ਦਾ ਕੰਮ ਕਰਨ ਵਾਲਾ ਜਾਅਲੀ ਫਾਈਨਾਂਸਰ ਏ. ਵੀ. ਪਿਛਲੇ 14 ਸਾਲਾਂ ਤੋਂ ਨਟਵਰ ਲਾਲ ਵਾਂਗ ਕੰਮ ਕਰ ਰਿਹਾ ਹੈ। ਬੱਪੀ ਲਹਿਰੀ ਵਾਂਗ ਸੋਨੇ ਦੀਆਂ ਚੇਨੀਆਂ ਅਤੇ ਅੰਗੂਠੀਆਂ ਪਹਿਨ ਕੇ ਮਹਿੰਗਾਈਆਂ ਗੱਡੀਆਂ ’ਚ ਜਾ ਕੇ ਟ੍ਰੈਵਲ ਏਜੰਟਾਂ ਨੂੰ ਪ੍ਰਭਾਵਿਤ ਕਰਕੇ ਉਹ ਉਨ੍ਹਾਂ ਨੂੰ ਆਪਣਾ ਕਲਾਇੰਟ ਬਣਾਉਂਦਾ ਹੈ। ਜਿਵੇਂ ਹੀ ਏਜੰਟ ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਵਾਲੇ ਸਟੂਡੈਂਟਸ ਦੇ ਫੰਡ ਸ਼ੋਅ ਕਰਨ ਦਾ ਕੰਮ ਦਿੰਦਾ ਹੈ ਤਾਂ ਉਹ ਆਪਣੇ ਚੋਣਵੇਂ ਬੈਂਕਾਂ ’ਚ ਉਨ੍ਹਾਂ ਸਟੂਡੈਂਟਸ ਦੇ ਖਾਤੇ ਖੁੱਲ੍ਹਵਾ ਕੇ ਏਜੰਟ ਵੱਲੋਂ ਦੱਸੇ ਗਏ ਫੰਡ ਦੀ ਰਕਮ ਉਸ ਖਾਤੇ ’ਚ ਟਰਾਂਸਫਰ ਕਰਵਾ ਕੇ ਐਂਟਰੀ ਦੀ ਸਟੇਟਮੈਂਟ ਏਜੰਟ ਨੂੰ ਭੇਜ ਕੇ ਇਕ ਮਹੀਨੇ ਦਾ 3 ਫ਼ੀਸਦੀ ਐਡਵਾਂਸ ਵਿਆਜ ਲੈ ਕੇ ਖਾਤੇ ’ਚੋਂ ਪੈਸੇ ਕੱਢ ਕੇ ਦੂਜੇ ਸਟੂਡੈਂਟ ਦੇ ਖਾਤੇ ’ਚ ਟਰਾਂਸਫਰ ਕਰ ਦਿੰਦਾ ਹੈ। ਇਸ ਠੱਗ ਕਾਰਨ ਕਈ ਬੱਚਿਆਂ ਦੇ ਵੀਜ਼ਾ ਰਿਫਿਊਜ਼ ਵੀ ਹੋ ਚੁੱਕੇ ਹਨ ਕਿਉਂਕਿ ਵਿਦੇਸ਼ ਤੋਂ ਫੰਡ ਚੈੱਕ ਕੀਤੇ ਜਾਂਦੇ ਹਨ ਤਾਂ ਖਾਤੇ ਵਿਚ ਕੋਈ ਵੀ ਪੈਸਾ ਨਹੀਂ ਹੁੰਦਾ। ਇਸ ਕਾਰਨ ਨਾਮੀ ਟ੍ਰੈਵਲ ਏਜੰਟ ਇਸ ਤੋਂ ਦਰਕਿਨਾਰ ਵੀ ਹੋ ਚੁੱਕੇ ਹਨ।

ਇਸ ਨਾਲ ਮਿਲੇ ਹੋਏ ਕੁਝ ਬੈਂਕਾਂ ਦੇ ਮੈਨੇਜਰ ਅਤੇ ਹੈੱਡ ਬ੍ਰਾਂਚ ਦੇ ਅਧਿਕਾਰੀਆਂ ਦੀ ਮਦਦ ਨਾਲ ਏ. ਵੀ. ਵੱਲੋਂ ਖੁੱਲ੍ਹਵਾਏ ਖਾਤਿਆਂ ਦੇ ਫੰਡ ਸ਼ੋਅ ਕਰਨ ਲਈ ਕੋਈ ਕਾਲ ਆਉਂਦੀ ਹੈ ਤਾਂ ਆਪਣੀ ਫ਼ੀਸ ਦੇ ਲਾਲਚ ਵਿਚ ਬੈਂਕ ਤੋਂ ਹੀ ਫੰਡ ਹੋਣ ਦੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ, ਹਾਲਾਂਕਿ ਕੁਝ ਹੀ ਸਮੇਂ ਵਿਚ ਏ. ਵੀ. ਨਾਂ ਦੇ ਜਾਅਲੀ ਫਾਈਨਾਂਸਰ ਦੀ ਮਾਰਕੀਟ ਇੰਨੀ ਖਰਾਬ ਹੋ ਗਈ ਹੈ ਕਿ ਨਾਮੀ ਏਜੰਟਾਂ ਨੇ ਉਸ ਤੋਂ ਕੰਮ ਕਰਵਾਉਣਾ ਬੰਦ ਕਰ ਦਿੱਤਾ ਹੈ। ਹੁਣ ਜੋ ਏਜੰਟ ਉਸ ਤੋਂ ਕੰਮ ਕਰਵਾ ਰਹੇ ਹਨ, ਉਹ ਖੁਦ ਸਟੂਡੈਂਟਸ ਦੇ ਕਰੀਅਰ ਨਾਲ ਖੇਡ ਰਹੇ ਹਨ ਤੇ ਘੱਟ ਵਿਆਜ ਦੇਣ ਦੇ ਲਾਲਚ ’ਚ ਏ. ਵੀ. ਤੋਂ ਖਾਤੇ ਖੁੱਲ੍ਹਵਾ ਕੇ ਫੰਡ ਦੇ ਨਾਂ ’ਤੇ ਫਰਾਡ ਕਰ ਰਹੇ ਹਨ। ਇਸ ਤੋਂ ਕਲੀਅਰ ਹੈ ਕਿ ਜੇਕਰ ਕਿਸੇ ਹੋਰ ਬ੍ਰਾਂਚ ਤੋਂ ਫੰਡ ਚੈੱਕ ਕਰਵਾਏ ਜਾਣ ਤਾਂ ਬੱਚੇ ਦਾ ਵੀਜ਼ਾ ਰਿਫਿਊਜ਼ ਹੋਣਾ ਤੈਅ ਹੈ। ਪੁਲਸ ਜੇਕਰ ਏ. ਵੀ. ਨਾਂ ਦੇ ਇਸ ਫਾਈਨਾਂਸਰ ਨੂੰ ਲੈ ਕੇ ਜਾਂਚ ਕਰੇ ਤਾਂ ਠੱਗੀਆਂ ਮਾਰ ਕੇ ਬਣਾਈ ਗਈ ਪ੍ਰਾਪਰਟੀਜ਼ ਦੇ ਨਾਲ-ਨਾਲ ਕਾਲੀ ਕਮਾਈ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।

ਇਕ ਵੱਡੇ ਫਾਈਨਾਂਸਰ ਨਾਲ 1.46 ਕਰੋੜ ਦੀ ਠੱਗੀ ਕਰਕੇ ਅੰਡਰਗਰਾਊਂਡ ਹੋ ਗਿਆ ਸੀ ਏ. ਵੀ.
ਮੂੰਹ ਵਿਚ ਸੋਨੇ ਦਾ ਦੰਦ ਅਤੇ ਕੱਛ ’ਚ ਠੱਗੀ ਦੀ ਛੁਰੀ ਰੱਖਣ ਵਾਲਾ ਏ. ਵੀ. ਸ਼ਹਿਰ ਦੇ ਇਕ ਵੱਡੇ ਫਾਈਨਾਂਸਰ ਨਾਲ ਵੀ 1.46 ਕਰੋੜ ਰੁਪਏ ਦਾ ਫਰਾਡ ਕਰ ਚੁੱਕਾ ਹੈ। ਉਸ ਫਾਈਨਾਂਸਰ ਨੇ ਸਾਰੇ ਪੈਸੇ ਏ. ਵੀ. ਦੇ ਬੈਂਕ ਖਾਤੇ ’ਚ ਟਰਾਂਸਫਰ ਕਰ ਦਿੱਤੇ ਸਨ। ਟਾਲ-ਮਟੋਲ ਕਰਨ ’ਤੇ ਫਾਈਨਾਂਸਰ ਨੇ ਜਾਅਲੀ ਫਾਈਨਾਂਸਰ ਏ. ਵੀ. ਖ਼ਿਲਾਫ਼ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਏ. ਵੀ. ਅਤੇ ਉਸ ਦੇ ਪਿਤਾ ਖ਼ਿਲਾਫ਼ ਕੇਸ ਦਰਜ ਹੋਇਆ ਤਾਂ ਏ. ਵੀ. ਅੰਡਰਗਰਾਊਂਡ ਹੋ ਗਿਆ ਸੀ, ਹਾਲਾਂਕਿ ਹਾਲੇ ਵੀ ਇਹ ਕੇਸ ਮਾਣਯੋਗ ਅਦਾਲਤ ’ਚ ਚੱਲ ਰਿਹਾ ਹੈ ਅਤੇ ਏ. ਵੀ. ਜ਼ਮਾਨਤ ’ਤੇ ਹੈ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੂੰ ਮਿਲਣ ਦੀ ਇੱਛਾ ਰਹਿ ਗਈ ਅਧੂਰੀ

ਹਾਲ ਹੀ ਵਿਚ ਬੱਸ ਸਟੈਂਡ ਨੇੜੇ ਸਥਿਤ ਬੈਂਕ ’ਚ ਫੜਿਆ ਗਿਆ ਸੀ ਫਰਾਡ
ਏ. ਵੀ. ਦਾ ਕੁਝ ਸਮਾਂ ਪਹਿਲਾਂ ਬੱਸ ਸਟੈਂਡ ਨੇੜੇ ਇਕ ਬੈਂਕ ਵਿਚ ਵੀ ਫੰਡ ਨੂੰ ਲੈ ਕੇ ਫਰਾਡ ਖ਼ੁਦ ਏਜੰਟ ਨੇ ਫੜ ਲਿਆ ਸੀ। ਦਰਅਸਲ ਏਜੰਟ ਏ. ਵੀ. ਤੋਂ ਫੰਡ ਦੀ ਸਟੇਟਮੈਂਟ ਮੰਗ ਰਿਹਾ ਸੀ। ਏ. ਵੀ. ਪਹਿਲਾਂ ਤੋਂ ਹੀ ਏਜੰਟ ਨੂੰ ਫੰਡ ਦੀ ਐਂਟਰੀ ਸਲਿਪ ਦੇ ਚੁੱਕਾ ਸੀ ਪਰ ਏਜੰਟ ਨੂੰ ਸ਼ੱਕ ਹੋਇਆ ਤਾਂ ਉਸ ਨੇ ਕੁਝ ਦਿਨ ਬਾਅਦ ਏ. ਵੀ. ਤੋਂ ਫ੍ਰੈਸ਼ ਬੈਂਕ ਖਾਤੇ ਦੀ ਸਟੇਟਮੈਂਟ ਮੰਗ ਲਈ। ਏ. ਵੀ. ਪਹਿਲਾਂ ਤਾਂ ਟਾਲ-ਮਟੋਲ ਕਰਨ ਲੱਗਾ ਪਰ ਬਾਅਦ ਵਿਚ ਏਜੰਟ ਖੁਦ ਹੀ ਬ੍ਰਾਂਚ ਵਿਚ ਚਲਾ ਗਿਆ ਅਤੇ ਬ੍ਰਾਂਚ ਮੈਨੇਜਰ ਨਾਲ ਗੱਲ ਕੀਤੀ। ਉਸ ਨੇ ਜਦੋਂ ਫੰਡ ਦੀ ਐਂਟਰੀ ਸਲਿਪ ਮੈਨੇਜਰ ਨੂੰ ਵਿਖਾਈ ਤਾਂ ਮੈਨੇਜਰ ਆਪਣੇ ਦਸਤਖ਼ਤ ਨੂੰ ਹੀ ਨਾ ਪਛਾਣ ਸਕਿਆ। ਇਸ ਦੌਰਾਨ ਉਥੇ ਹੰਗਾਮਾ ਵੀ ਹੋਇਆ ਸੀ। ਏ. ਵੀ. ਤੋਂ ਫਾਈਨਾਂਸ ਕਰਵਾ ਰਹੇ ਏਜੰਟਾਂ ਦੀ ਗੱਲ ਕਰੀਏ ਤਾਂ ਪੁਲਸ ਉਨ੍ਹਾਂ ਦੀ ਵੀ ਜਾਂਚ ਕਰਵਾਏ ਕਿਉਂਕਿ ਉਸ ਨਾਲ ਜੁੜੇ ਜ਼ਿਆਦਾਤਰ ਏਜੰਟ ਫਰਜ਼ੀਵਾੜਾ ਹੀ ਕਰ ਰਹੇ ਹਨ। ਏ. ਵੀ. ਇੰਨਾ ਬੇਖ਼ੌਫ਼ ਹੋ ਕੇ ਇਹ ਕੰਮ ਕਰ ਰਿਹਾ ਹੈ ਕਿ ਉਸ ਨੇ ਕੁਝ ਬੈਂਕਾਂ ਦੀਆਂ ਮੋਹਰਾਂ ਵੀ ਖ਼ੁਦ ਹੀ ਬਣਾਈਆਂ ਹੋਈਆਂ ਹਨ ਅਤੇ ਬ੍ਰਾਂਚ ਮੈਨੇਜਰਾਂ ਦੇ ਸਾਈਨ ਤਕ ਖ਼ੁਦ ਕਰ ਲੈਂਦਾ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: 24 ਘੰਟਿਆਂ ਤੋਂ ਲਾਪਤਾ ਕੁੜੀ ਦੀ ਸੜੀ ਹੋਈ ਮਿਲੀ ਲਾਸ਼, ਦਹਿਲੇ ਲੋਕ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

  • Students
  • abroad
  • beware
  • Financier AV
  • study visa
  • ਵਿਦਿਆਰਥੀ
  • ਸਾਵਧਾਨ
  • ਫਾਈਨਾਂਸਰ ਏ ਵੀ
  • ਫਰਾਡ

ਸ਼ਾਹਕੋਟ ਹਲਕੇ ਤੋਂ AAP ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੇ ਦਿਹਾਂਤ 'ਤੇ CM ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ

NEXT STORY

Stories You May Like

  • children s behavior is changing due to excessive use of mobile phones
    ਮਾਪੇ ਹੋ ਜਾਣ ਸਾਵਧਾਨ! ਜ਼ਿਆਦਾ ਮੋਬਾਈਲ ਦੇਖਣ ਨਾਲ ਬੱਚਿਆਂ ਦੇ ਸੁਭਾਅ 'ਚ ਆ ਰਿਹੈ ਬਦਲਾਅ
  • students abducted in nigeria
    ਨਾਈਜੀਰੀਆ 'ਚ ਵੱਡੀ ਵਾਰਦਾਤ, ਬੰਦੂਕਧਾਰੀਆਂ ਨੇ ਅਗਵਾ ਕਰ ਲਏ ਵਿਦਿਆਰਥੀ
  • maldives travel alert jail
    ਮਾਲਦੀਵ ਘੁੰਮਣ ਜਾਣ ਵਾਲੇ ਹੋ ਜਾਣ ਸਾਵਧਾਨ! ਛੋਟੀ ਜਿਹੀ ਗ਼ਲਤੀ 'ਤੇ ਹੋ ਸਕਦੀ ਹੈ ਜੇਲ੍ਹ
  • fastag users should be careful
    FASTag ਵਰਤਣ ਵਾਲੇ ਹੋ ਜਾਣ ਸਾਵਧਾਨ! ਇੰਝ ਹੋ ਸਕਦੀ ਹੈ ਤੁਹਾਡੇ ਨਾਲ ਠੱਗੀ, NHAI ਨੇ ਜਾਰੀ ਕੀਤਾ ਅਲਰਟ
  • you also use mouthwash so be careful
    ਤੁਸੀਂ ਵੀ ਵਰਤਦੇ ਹੋ ਮਾਊਥਵਾਸ਼ ਤਾਂ ਹੋ ਜਾਓ ਸਾਵਧਾਨ ! ਦਿਲ ਲਈ ਕਰ ਸਕਦੈ 'ਜ਼ਹਿਰ' ਦਾ ਕੰਮ
  • warning bell for the elderly and young
    ਬਜ਼ੁਰਗਾਂ ਤੇ ਨੌਜਵਾਨਾਂ ਲਈ ਖ਼ਤਰੇ ਦੀ ਘੰਟੀ! ਹੋ ਜਾਣ ਸਾਵਧਾਨ, PGI 'ਚ ਹਰ ਮਹੀਨੇ...
  • cruelty to students by   some teachers
    ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
  • student agitation resurfaces in pu
    PU 'ਚ ਵਿਦਿਆਰਥੀ ਅੰਦੋਲਨ ਫਿਰ ਉੱਭਰਿਆ, ਪੰਜਵੇਂ ਦਿਨ ਵੀ ਭੁੱਖ-ਹੜਤਾਲ ਜਾਰੀ
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
  • car and activa collide then activa fire in jalandhar
    ਜਲੰਧਰ 'ਚ ਗੱਡੀ ਤੇ ਐਕਟਿਵਾ ਦੀ ਟੱਕਰ ਹੋਣ ਕਾਰਨ ਭਖਿਆ ਵਿਵਾਦ, ਐਕਟਿਵਾ ਨੂੰ ਲਾਈ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • man robbery
    ਸਬਜ਼ੀ ਮੰਡੀ ਲੋਹੀਆਂ ਜਾ ਰਹੇ ਵਿਅਕਤੀ ਤੋਂ ਚਾਕੂ ਦੀ ਨੋਕ 'ਤੇ ਲੁੱਟੇ 6100 ਰੁਪਏ
  • sukhi bal  ama dablam  nepal
    ਨਾਭੇ ਦੀ ਸੁੱਖੀ ਨੇ ਬਣਾਇਆ ਨਵਾਂ ਰਿਕਾਰਡ, ਨੇਪਾਲ ਦੀ ਅਮਾ-ਦਬਲਮ ਪਹਾੜੀ 'ਤੇ...
  • a terrible fire broke out in the sugarcane field
    ਕਮਾਦ ਨੂੰ ਲੱਗੀ ਭਿਆਨਕ ਅੱਗ, ਗ਼ਰੀਬ ਮਜ਼ਦੂਰ ਦੀ ਸਾਲ ਭਰ ਦੀ ਮਿਹਨਤ ਸੜ ਕੇ ਸੁਆਹ
  • tarun chugh on raghav chadha
    ਰਾਘਵ ਚੱਢਾ ਸਮੇਤ 7 ਰਾਜ ਸਭਾ ਮੈਂਬਰ ‘ਆਪ’ ਵਿਚ ਘੁਟਨ ਮਹਿਸੂਸ ਕਰ ਰਹੇ ਸੀ : ਤਰੁਣ...
  • fatehjang bajwa exclusive interview
    ਹਰਭਜਨ ਸਿੰਘ ਨੇ ਖੇਡ ਸਦਕਾ ਪੂਰੀ ਦੁਨੀਆ ’ਚ ਰੌਸ਼ਨ ਕੀਤਾ ਨਾਂ, ਗੱਦਾਰ ਕਹਿਣਾ ਜਾਇਜ਼...
Trending
Ek Nazar
delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

singer michael jackson  biopic

ਪਹਿਲੇ ਹਫ਼ਤੇ ਹੀ 2000 ਕਰੋੜ ਦੀ ਕਮਾਈ ! ਕਿੰਗ ਆਫ ਪੋਪ ਦੀ ਫਿਲਮ ਨੇ ਤੋੜ'ਤੇ...

buffer zones  places of worship  america

ਅਮਰੀਕਾ ’ਚ ਪੂਜਾ ਸਥਾਨਾਂ ਦੇ ਆਲੇ-ਦੁਆਲੇ ‘ਬਫਰ ਜ਼ੋਨ’ ਬਣਾਉਣ ਸਬੰਧੀ ਬਿੱਲ ਪੇਸ਼

ampere magnus neo

ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਤੇ ਚੱਲੇਗਾ 118 ਕਿਲੋਮੀਟਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • golden opportunity to work in uae
      UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
    • amritsar boy incident
      ਨਸ਼ਾ ਛੁਡਾਓ ਕੇਂਦਰ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
    • school holiday school students punjab school
      ਪੰਜਾਬ : ਸਕੂਲ 'ਚ ਤੁਰੰਤ ਕੀਤੀ ਗਈ ਛੁੱਟੀ, ਇਸ ਕਾਰਣ ਲਿਆ ਗਿਆ ਫ਼ੈਸਲਾ
    • paddy planting  farmers of punjab
      ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਸ਼ਡਿਊਲ ਜਾਰੀ
    • gurdaspur lawyers  separate district
      ਜ਼ਿਲ੍ਹੇ ਨੂੰ ਤੋੜਨ ਦੀ ਉੱਠੀ ਮੰਗ ਵਿਰੁੱਧ ਮੁੜ ਭੜਕੇ ਗੁਰਦਾਸਪੁਰ ਦੇ ਵਕੀਲ, ਦਿੱਤੀ...
    • people dressed as nihangs committed a major incident overnight
      Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...
    • punjabi  vehicle  mata chintpurni temple  devotees  himachal pradesh
      ਪੰਜਾਬੀਆਂ ਨਾਲ ਭਰੀ ਗੱਡੀ ਚਿੰਤਪੂਰਨੀ ਲਾਗੇ ਖੱਡ 'ਚ ਡਿੱਗੀ
    • truck driver amritsar
      ਟਰੱਕ ਡਰਾਈਵਰ ਦੀ ਸ਼ੱਕੀ ਹਾਲਾਤ ਵਿਚ ਮੌਤ! ਟਰੱਕ ਦੇ ਅੰਦਰੋਂ ਮਿਲੀ ਲਾਸ਼
    • punjab villages news
      ਪੰਜਾਬ ਦੇ 110 ਪਿੰਡਾਂ ਨਾਲ ਜੁੜੀ ਵੱਡੀ ਖ਼ਬਰ! ਕੇਂਦਰ ਨੇ ਚੁੱਕਿਆ ਅਹਿਮ ਕਦਮ
    • temperatures have dropped due to climate change
      ਮੌਸਮੀ ਤਬਦੀਲੀ ਕਾਰਨ ਪਾਰਾ ਡਿੱਗਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +