ਫਿਰੋਜ਼ਪੁਰ (ਖੁੱਲਰ) : ਬਾਹਰਵਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਕੋਲ ਪੁਰਾਣੇ ਝਗੜੇ ਦੇ ਚੱਲਦਿਆਂ ਇਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਕੇ ਜ਼ਖਮੀਂ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਲਿਤ ਪਾਸੀ ਉਰਫ਼ ਪਾਸੀ ਪੁੱਤਰ ਜਵਾਲਾ ਪ੍ਰਸ਼ਾਦ ਵਾਸੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਇਨੋਵਾ ਕਾਰ ’ਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਖੜ੍ਹੇ ਸੀ ਤਾਂ ਰਵੀ ਜੋ ਉਨ੍ਹਾਂ ਦਾ ਦੋਸਤ ਹੈ, ਜਿਸ ਨੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚੋਂ ਜ਼ਮਾਨਤ ’ਤੇ ਬਾਹਰ ਆਉਣਾ ਸੀ, ਦੀ ਉਡੀਕ ਕਰ ਰਹੇ ਸੀ ਤਾਂ ਅਚਾਨਕ ਇਕ ਬੁਲਟ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਵਿਅਕਤੀ ਜਿਨ੍ਹਾਂ ਨੂੰ ਉਹ ਪਹਿਲਾ ਤੋਂ ਜਾਣਦਾ ਹੈ।
ਨੰਨਾ ਮੁੱਸਲਾ ਪਿਸਟਲ, ਸਲੀਮ ਮੁੱਸਲਾ ਪਿਸਟਲ ਤੇ ਅਜੈ ਮੋਟਰਸਾਈਕਲ ਚਲਾ ਰਿਹਾ ਸੀ। ਲਲਿਤ ਪਾਸੀ ਨੇ ਦੱਸਿਆ ਕਿ ਦੋਸ਼ੀ ਨੰਨਾ ਤੇ ਸਲੀਮ ਨੇ ਦਸਤੀ ਪਿਸਟਲਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਸਿੱਧ ਫਾਇਰ ਉਸ ਵੱਲ ਕੀਤੇ, ਜੋ ਇਕ ਫਾਇਰ ਉਸ ਦੇ ਪੇਟ ’ਤੇ ਦੂਜਾ ਖੱਬੇ ਪੱਟ ਤੋਂ ਥੋੜ੍ਹਾ ਉਪਰ ਲੱਗਾ ਤੇ ਦੋਸ਼ੀਅਨ ਸ਼ਹਿਰ ਵੱਲ ਆਪਣੇ ਹਥਿਆਰਾਂ ਸਮੇਤ ਭੱਜ ਗਏ। ਲਲਿਤ ਪਾਸੀ ਨੇ ਦੱਸਿਆ ਕਿ ਉਸ ਦਾ ਇਲਾਜ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣਾਦਾਰ ਗਹਿਣਾ ਰਾਮ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜ਼ਮੀਨ ਦੇ ਇੰਤਕਾਲ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫ਼ਤਾਰ
NEXT STORY