ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਵਿਦੇਸ਼ ਭੇਜਣ ਦੇ ਨਾਂ ’ਤੇ 1 ਲੱਖ 80 ਹਜ਼ਾਰ ਦੀ ਠੱਗੀ ਕਰਨ ’ਤੇ ਪੁਲਸ ਨੇ 1 ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜੇਸ਼ ਸਨੇਹੀ ਨੇ ਦੱਸਿਆ ਕਿ ਪੁਲਸ ਕੋਲ ਹਰਦੀਪ ਸਿੰਘ ਵਾਸੀ ਉਗੋਕੇ ਨੇ ਬਿਆਨ ਦਰਜ ਕਰਵਾਏ ਕਿ ਉਹ ਪਨੇਸਰ ਕੰਬਾਇਨ ਫੈਕਟਰੀ ’ਚ ਕੰਮ ਕਰਦਾ ਹਾਂ। ਉਸੇ ਫੈਕਟਰੀ ’ਚ ਜਗਸੀਰ ਸਿੰਘ ਵਾਸੀ ਬਖਤਗੜ੍ਹ ਵੀ ਕੰਮ ਕਰਦਾ ਹੈ। ਅਗਸਤ 2019 ’ਚ ਜਗਸੀਰ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਦੀ ਜਾਣ ਪਛਾਣ ਜਗਦੀਪ ਸਿੰਘ ਵਾਸੀ ਕਾਂਝਲਾ ਨਾਲ ਹੈ, ਜੋ ਕਿ ਬਾਹਰਲੇ ਮੁਲਕ ਦੁਬਈ ਗਿਆ ਹੋਇਆ ਹੈ।
ਉਹ ਆਪਣਾ ਦੁਬਈ ’ਚ ਵਰਕ ਪਰਮਿਟ ਲਾ ਦੇਵੇਗਾ ਤਾਂ ਉਸ ਨੇ ਜਗਦੀਪ ਸਿੰਘ ਦੇ ਖਾਤੇ ’ਚ 70 ਹਜ਼ਾਰ ਰੁਪਏ ਪਾ ਦਿੱਤੇ ਤੇ ਉਸ ਨੇ ਉਸ ਨੂੰ ਬਾਹਰਲੇ ਦੇਸ਼ ਨਹੀਂ ਭੇਜਿਆ। ਇਸੇ ਤਰ੍ਹਾਂ ਨਾਲ ਉਸ ਨੇ ਜਗਸੀਰ ਸਿੰਘ ਸੀਰਾ ਤੋਂ 40 ਹਜ਼ਾਰ ਰੁਪਏ, ਸਤਨਾਮ ਸਿੰਘ ਨਾਂ ਦੇ ਵਿਅਕਤੀ ਕੋਲੋਂ 70 ਹਜ਼ਾਰ ਰੁਪਏ ਲੈ ਕੇ ਵਰਕ ਪਰਮਿਟ ਨਹੀਂ ਲਗਵਾਇਆ ਤੇ ਕੁੱਲ 1 ਲੱਖ 80 ਹਜ਼ਾਰ ਰੁਪਏ ਦੀ ਠੱਗੀ ਉਸ ਨੇ ਉਨ੍ਹਾਂ ਨਾਲ ਕੀਤੀ। ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਜਗਦੀਪ ਸਿੰਘ ਵਾਸੀ ਕਾਂਝਲਾ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲਾ: ਸਾਬਕਾ ACP ਬਿਮਲਕਾਂਤ ਦੇ ਸਾਥੀ ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ
NEXT STORY