ਚੰਡੀਗੜ੍ਹ, (ਸੁਸ਼ੀਲ) : ਇੱਥੇ ਏਲਾਂਤੇ ਮਾਲ ਵਿਖੇ ਕਾਰ ਪਾਰਕ ਕਰਨ ਨੂੰ ਲੈ ਕੇ ਦੋ ਕਾਰ ਚਾਲਕਾਂ ਵਿਚਕਾਰ ਖੂਬ ਕੁੱਟਮਾਰ ਅਤੇ ਗਾਲੀ-ਗਲੋਚ ਹੋਈ। ਪੰਚਕੂਲਾ ਦੇ ਰਹਿਣ ਵਾਲੇ ਕਾਰ ਚਾਲਕ ਨੇ ਰਿਵਾਲਵਰ ਕੱਢ ਕੇ ਮੋਹਾਲੀ ਦੇ ਨੌਜਵਾਨ ਵੱਲ ਤਾਣ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਮੌਕੇ ’ਤੇ ਪਹੁੰਚ ਕੇ ਮੋਹਾਲੀ ਫੇਜ਼-11 ਨਿਵਾਸੀ ਅਨਮੋਲ ਦੀਪ ਸਿੰਘ ਅਤੇ ਪਿਸਤੌਲ ਤਾਣਨ ਵਾਲੇ ਜੋਗਿੰਦਰ ਸਿੰਘ ਵਾਸੀ ਪੰਚਕੂਲਾ ਸੈਕਟਰ-29 ਨੂੰ ਥਾਣੇ ਲੈ ਗਈ।
ਜਦੋਂ ਪੁਲਸ ਨੇ ਜੋਗਿੰਦਰ ਕੋਲੋਂ ਪਿਸਤੌਲ ਦਾ ਲਾਇਸੈਂਸ ਮੰਗਿਆ ਤਾਂ ਉਹ ਨਹੀਂ ਦਿਖਾ ਸਕਿਆ। ਅਨਮੋਲ ਦੀਪ ਸਿੰਘ ਦੀ ਸ਼ਿਕਾਇਤ ’ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਕਾਰ ਚਾਲਕ ਜੋਗਿੰਦਰ ਸਿੰਘ ਵਾਸੀ ਪੰਚਕੂਲਾ ਖਿਲਾਫ਼ ਅਸਲਾ ਐਕਟ ਅਤੇ ਡੀ. ਸੀ. ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਅਨਮੋਲ ਦੀਪ ਸਿੰਘ ਖ਼ਿਲਾਫ਼ ਧਾਰਾ 107/151 ਤਹਿਤ ਕੇਸ ਵੀ ਦਰਜ ਕਰ ਲਿਆ ਹੈ।
ਵਿਆਹ ਦਾ ਲਾਰਾ ਲਾ ਕੇ ਅੱਧੀ ਰਾਤ ਨੂੰ ਘਰੋਂ ਭਜਾ ਕੇ ਲੈ ਗਿਆ ਕੁੜੀ, ਕੀਤਾ ਬਲਾਤਕਾਰ
NEXT STORY