ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਮੀਨੀ ਝਗੜੇ ਨੂੰ ਲੈ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ 'ਤੇ ਕਈ ਵਿਅਕਤੀਆਂ ਖਿਲਾਫ ਥਾਣਾ ਰੂੜੇਕੇ ਕਲਾਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਹੌਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਭਾਗ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਮਹਿਤਾ ਰੂੜੇਕੇ ਕਲਾਂ ਇਕ ਨਵੰਬਰ ਨੂੰ ਆਪਣੀ ਮਾਸੀ ਦੇ ਲੜਕੇ ਨਾਲ ਮੋਟਰਸਾਈਕਲ 'ਤੇ ਰੂੜੇਕੇ ਕਲਾਂ ਤੋਂ ਪਿੰਡ ਮਹਿਤਾ ਨੂੰ ਜਾ ਰਹੇ ਸਨ ਤਾਂ ਜੀਤੀ ਸਿੰਘ ਪੁੱਤਰ ਭਗਤ ਸਿੰਘ, ਮਨਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ, ਜਗਸੀਰ ਸਿੰਘ ਉਰਫ ਜੱਗਾ ਪੁੱਤਰ ਹਰਦੇਵ ਸਿੰਘ, ਜਗਸੀਰ ਸਿੰਘ ਦੀ ਮਾਂ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਰਸਤੇ 'ਚ ਉਸ ਦੀ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ। ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਬਕਾ ਸਰਪੰਚ ਦੀ ਹੱਤਿਆ ਕਰਨ ਖਾਤਿਰ ਲਈ ਸੀ 50 ਲੱਖ ਦੀ ਸੁਪਾਰੀ, ਗੈਂਗ ਦੇ 4 ਮੈਂਬਰ ਚੜ੍ਹੇ ਪੁਲਸ ਦੇ ਹੱਥੇ
NEXT STORY